ਜੋਗਿੰਦਰ ਸਿੰਘ ਮਾਨ ਨੇ ਵਾਹਿਦ ਸਮੇਤ ਚਾਰ ਪਿੰਡਾਂ ਵਿੱਚ ‘ਆਪ’ ਵਲੰਟੀਅਰਾਂ ਨੂੰ ਚੋਣਾਂ ਲਈ ਕੀਤਾ ਲਾਮਬੰਦ

ਜੋਗਿੰਦਰ ਸਿੰਘ ਮਾਨ ਨੇ ਵਾਹਿਦ ਸਮੇਤ ਚਾਰ ਪਿੰਡਾਂ ਵਿੱਚ ‘ਆਪ’ ਵਲੰਟੀਅਰਾਂ ਨੂੰ ਚੋਣਾਂ ਲਈ ਕੀਤਾ ਲਾਮਬੰਦ

ਕਿਹਾ : ਪਰਸਨ ਟੂ ਪਰਸਨ ਲੋਕਾਂ ਨਾਲ ਰਾਬਤਾ ਕਰਨ ਵਲੰਟੀਅਰ

ਫਗਵਾੜਾ ( ਡਾ ਰਮਨ ਹਰਦਿਆਲ ਸਿੰਘ ਸੰਧੂ ) ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਹੋਣ ਵਾਲੀਆਂ ਵੋਟਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਅੱਜ ਪਿੰਡ ਵਾਹਿਦ, ਮਾਣਕ, ਬ੍ਰਹਮਪੁਰ ਅਤੇ ਖਲਵਾੜਾ ਕਲੋਨੀ ਵਿਖੇ ‘ਆਪ’ ਵਲੰਟੀਅਰਾਂ ਅਤੇ ਪਾਰਟੀ ਸਮਰਥਕਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਵਰਕਰਾਂ ਤੇ ਸਮਰਥਕਾਂ ਨੂੰ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਤੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਆਪ ਪਾਰਟੀ ਦੀ ਨੀਤੀ ਪਰਸਨ ਟੂ ਪਰਸਨ ਲੋਕਾਂ ਨਾਲ ਜੁੜ ਕੇ ਉਹਨਾਂ ਨੂੰ ਪਾਰਟੀ ਨਾਲ ਜੋੜਨਾ ਹੈ। ਇਸ ਲਈ ਵੱਧ ਤੋਂ ਵੱਧ ਲੋਕਾਂ ਨਾਲ ਸਿੱਧਾ ਰਾਬਤਾ ਬਣਾ ਕੇ ਪੰਜਾਬ ਦੇ ਹਿੱਤ ਵਿੱਚ ਪਾਰਟੀ ਦੀ ਵਿਚਾਰਧਾਰਾ ਅਤੇ ਭਗਵੰਤ ਮਾਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਹੁਣ ਤੱਕ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ ਜਾਵੇ। ਤਾਂ ਜੋ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਉਮੀਦਵਾਰ ਨੂੰ ਪਿੰਡਾਂ ਵਿੱਚ ਭਾਰੀ ਵੋਟਾਂ ਦੁਵਾ ਕੇ ਫਗਵਾੜਾ ਵਿਧਾਨਸਭਾ ਹਲਕੇ ਤੋਂ ਵੱਡੀ ਲੀਡ ਦੁਆਈ ਜਾ ਸਕੇ। ‘ਆਪ’ ਵਰਕਰਾਂ ਅਤੇ ਪਾਰਟੀ ਸਮਰਥਕਾਂ ਨੇ ਜੋਗਿੰਦਰ ਸਿੰਘ ਮਾਨ ਨੂੰ ਭਰੋਸਾ ਦਿੱਤਾ ਕਿ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਲੀਡ ਦੁਵਾ ਕੇ ਜਿੱਤ ਯਕੀਨੀ ਬਣਾਉਣਗੇ। ਇਸ ਮੌਕੇ ਸੀਨੀਅਰ ‘ਆਪ’ ਆਗੂ ਹਰਮੇਸ਼ ਪਾਠਕ, ਹਰਪ੍ਰੀਤ ਮਾਣਕ, ਅਵਤਾਰ ਸਿੰਘ, ਸੁਰਿੰਦਰ ਖਲਵਾੜਾ, ਕਸ਼ਮੀਰ ਸਿੰਘ ਖਲਵਾੜਾ, ਪ੍ਰਿਤਪਾਲ ਬ੍ਰਹਮਪੁਰ, ਅਵਤਾਰ ਸਿੰਘ ਮਾਣਕ ਆਦਿ ਹਾਜ਼ਰ ਸਨ

66 Views