ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵੱਲੋਂ ਸਾਈਬਰ ਸੁਰੱਖਿਆ ਬਾਰੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਕਮਲਾ ਨਹਿਰੂ ਕਾਲਜ ਫ਼ਾਰ ਵੂਮੈਨ, ਫਗਵਾੜਾ ਵੱਲੋਂ ਸਾਈਬਰ ਸੁਰੱਖਿਆ ਬਾਰੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸਥਾਨਕ ਕਮਲਾ ਨਹਿਰੂ ਕਾਲਜ ਫਾਰ ਵੂਮੈਨ, ਫਗਵਾੜਾ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ, ਕਰੀਅਰ ਕਾਉਂਸਲਿੰਗ ਤੇ ਪਲੇਸਮੈਂਟ ਸੈੱਲ ਅਤੇ ਏਸੀਪੀ ਵੱਲੋਂ ਸਾਂਝੇ ਤੌਰ ਤੇ ਪ੍ਰਿੰਸੀਪਲ ਡਾ. ਸਵਿੰਦਰ ਪਾਲ ਦੀ ਯੋਗ ਅਗਵਾਈ ਹੇਠ ਡਿਜੀਟਲ ਸੇਫਟੀ ਕਲੱਬ, ਜੀਜੀਡੀਐਸਡੀ ਕਾਲਜ, ਚੰਡੀਗੜ੍ਹ ਦੇ ਸਹਿਯੋਗ ਨਾਲ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾ. ਰੁਪਿੰਦਰ ਔਲਖ, ਕੋਆਰਡੀਨੇਟਰ, ਸਾਈਬਰ ਸਵੱਛਤਾ ਮਿਸ਼ਨ, ਮੁਖੀ, ਲੋਕ ਪ੍ਰਸ਼ਾਸਨ ਵਿਭਾਗ, ਜੀ.ਜੀ.ਡੀ.ਐਸ.ਡੀ. ਕਾਲਜ, ਚੰਡੀਗੜ੍ਹ ਰਿਸੋਰਸ ਪਰਸਨ ਸਨ ਜਦਕਿ ਡਾ. ਅਨਿਰੁਧ ਜੋਸ਼ੀ, ਜਨਰਲ ਸਕੱਤਰ, ਜੀਜੀਡੀਐਸਡੀ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਡਾ. ਸਵਿੰਦਰ ਪਾਲ, ਵਾਈਸ ਪ੍ਰਿੰਸੀਪਲ ਡਾ. ਰੁਮਿੰਦਰ, ਮੈਡਮ ਸੰਜਨਾ ਵਾਲੀਆ ਅਤੇ ਸ੍ਰੀ ਹਰਵਿੰਦਰ ਚੌਹਾਨ ਵੱਲੋਂ ਆਏ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤੀ ਗਈ। ਸ਼੍ਰੀਮਤੀ ਸਵਾਤੀ ਨੇ ਮੁੱਖ ਵਕਤਾ ਨਾਲ਼ ਜਾਣ-ਪਛਾਣ ਕਰਵਾਉਂਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਇਸ ਸਮਾਗਮ ਵਿੱਚ ਕੁੱਲ 16 ਸਾਈਬਰ ਇੰਟਰਨ ਅਤੇ ਜੀਜੀਡੀਐਸਡੀ ਕਾਲਜ ਦੇ ਡਿਜੀਟਲ ਸੇਫਟੀ ਕਲੱਬ ਦੇ ਵਾਲੰਟੀਅਰਾਂ ਨੇ ਭਾਗ ਲਿਆ। ਇਸ ਮੌਕੇ 600 ਤੋਂ ਵੱਧ ਵਿਦਿਆਰਥੀਆਂ ਅਤੇ ਸਾਰੇ ਵਿਭਾਗਾਂ ਦੇ 50 ਦੇ ਕਰੀਬ ਫੈਕਲਟੀ ਮੈਂਬਰਾਂ ਨੂੰ ਡਿਜੀਟਲ ਫੁੱਟਪ੍ਰਿੰਟਸ, ਡੀਪਫੇਕ, ਫੋਟੋ ਮੋਰਫਿੰਗ ਅਤੇ ਡਿਜੀਟਲ ਅਰੇਸਟ ਆਦਿ ਨਾਲ ਸਬੰਧਤ ਸਾਈਬਰ ਕ੍ਰਾਈਮ ਮਾਮਲਿਆਂ ਬਾਰੇ ਜਾਗਰੂਕ ਕੀਤਾ ਗਿਆ। ਸਾਈਬਰ ਇੰਟਰਨ ਦੁਆਰਾ ਸਾਈਬਰ ਸੁਰੱਖਿਆ ਬਾਰੇ ਇੱਕ ਸਕਿੱਟ ਦੀ ਪੇਸ਼ਕਾਰੀ ਕੀਤੀ ਗਈ। ਸਕਿੱਟ ਦੇ ਜ਼ਰੀਏ, ਉਹਨਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਕਿ ਕਿਵੇਂ ਸਾਈਬਰ ਕ੍ਰਾਈਮ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਜੇਕਰ ਉਹ ਸ਼ਿਕਾਰ ਹੋ ਜਾਣ ਤਾਂ ਕੀ ਕਦਮ ਚੁੱਕਣੇ ਹਨ।
ਅੰਤ ਵਿੱਚ ਇੱਕ ਇੰਟਰਐਕਟਿਵ ਕੁਇਜ਼ ਵੀ ਕਰਵਾਈ ਗਈ।ਵਰਕਸ਼ਾਪ ਦੀ ਸਮਾਪਤੀ ਉਪਰੰਤ ਪ੍ਰਿੰਸੀਪਲ ਡਾ. ਸਵਿੰਦਰ ਪਾਲ ਨੇ ਆਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਅੱਜ ਦੇ ਸਮੇਂ ਦੀ ਮੁੱਖ ਸਮੱਸਿਆ ਨਾਲ਼ ਨਜਿੱਠਣ ਲਈ ਜਾਣਕਾਰੀ ਭਰਪੂਰ ਵਰਕਸ਼ਾਪ ਦਾ ਆਯੋਜਨ ਕਰਨ ਲਈ ਆਯੋਜਕ ਟੀਮ ਵੱਲੋਂ ਕੀਤੇ ਯਤਨਾਂ ਦੀ ਸ਼ਲਾਘਾ ਕੀਤੀ

262 Views