ਜਦੋਂ ਮਨ ਦੀ ਸਥਿਤੀ ਅਸਥਿਰ ਹੋ ਜਾਂਦੀ ਹੈ ਤਾਂ ਪ੍ਰਭੂ ਪ੍ਰਮਾਤਮਾ ਦਾ ਅਹਿਸਾਸ ਕਰਦੇ ਹੋਏ ਸਿਮਰਨ ਕਰਦੇ ਹੋਏ ਮਨ ਨੂੰ ਸਥਿਰ ਕੀਤਾ ਜਾ ਸਕਦਾ ਹੈ ; ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ

ਜਦੋਂ ਮਨ ਦੀ ਸਥਿਤੀ ਅਸਥਿਰ ਹੋ ਜਾਂਦੀ ਹੈ ਤਾਂ ਪ੍ਰਭੂ ਪ੍ਰਮਾਤਮਾ ਦਾ ਅਹਿਸਾਸ ਕਰਦੇ ਹੋਏ ਸਿਮਰਨ ਕਰਦੇ ਹੋਏ ਮਨ ਨੂੰ ਸਥਿਰ ਕੀਤਾ ਜਾ ਸਕਦਾ ਹੈ ; ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਇਹ ਜੀਵਨ ਕੁਝ ਹੀ ਪਲਾਂ ਦਾ ਹੈ, ਇਸ ਨੂੰ ਪਿਆਰ, ਨਿਮਰਤਾ, ਆਦਰ ਸਤਿਕਾਰ ਅਤੇ ਵਿਸ਼ਾਲ ਮਨ ਨਾਲ ਜਿਊਣਾ ਚਾਹੀਦਾ ਹੈ। ਉਕਤ ਵਿਚਾਰ ਮਹਾਰਾਜ ਚੜਵਿੰਦਾ ਦਾਸ ਤੀਰ ਤਰੱਕੜੀ ਜੀ ( ਸਤਿਗੂਰ ਦਰਸ਼ਨ ਧਾਮ ਅਲੀਪੁਰ ਦਿੱਲੀ ) ਨੇ ਗੀਤਾ ਭਵਨ ਮੰਦਰ ਮਾਡਲ ਟਾਊਨ ਫਗਵਾੜਾ ਵਿਖੇ ਹੋਏ ਵਿਸ਼ਾਲ ਰੂਹਾਨੀ ਕੀਰਤਨ ਸਤਿਸੰਗ ਸਮਾਗਮ ਦੌਰਾਨ ਪ੍ਰਗਟ ਕੀਤੇ ਉਨ੍ਹਾਂ ਕਿਹਾ ਕਿ ਇਹ ਜੀਵਨ ਸਾਨੂੰ ਪ੍ਰਮਾਤਮਾ ਦੀ ਜਾਣਕਾਰੀ ਲਈ ਮਿਲਿਆ ਹੈ ਅਤੇ ਪ੍ਰਮਾਤਮਾ ਨੂੰ ਜਾਣ ਕੇ ਇਸ ਜੀਵਨ ਨੂੰ ਸਫਲ ਬਣਾਉਣਾ ਹੈ ਸੰਸਾਰ ਵਿੱਚ ਰਹਿ ਕੇ ਮਾਨਵ ਜੀਵਨ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਦਾ ਪਾਲਣ ਕਰਦੇ ਹੋਏ ਇਸ ਪ੍ਰਮਾਤਮਾ ਦਾ ਅਹਿਸਾਸ ਹਮੇਸ਼ਾ ਰੱਖਣਾ ਹੈ ਅਤੇ ਵਧੀਆ ਅਤੇ ਸਕੂਨ ਭਰਿਆ ਜੀਵਨ ਬਤੀਤ ਕਰਨਾ ਹੈ ਜਦੋਂ ਮਨ ਦੀ ਸਥਿਤੀ ਅਸਥਿਰ ਹੋ ਜਾਂਦੀ ਹੈ ਤਾਂ ਪ੍ਰਭੂ ਪ੍ਰਮਾਤਮਾ ਦਾ ਅਹਿਸਾਸ ਕਰਦੇ ਹੋਏ ਸਿਮਰਨ ਕਰਦੇ ਹੋਏ ਮਨ ਨੂੰ ਸਥਿਰ ਕੀਤਾ ਜਾ ਸਕਦਾ ਹੈ ਕਿਉਂਕਿ ਪਰਮਾਤਮਾ ਹਮੇਸ਼ਾ ਸਥਿਰ ਰਹਿਣ ਵਾਲਾ ਹੈ ਪੈਸਾ ਆਉਣ ਜਾਣ ਵਾਲੀ ਵਸਤੂ ਹੈ, ਖਤਮ ਹੋਣ ਵਾਲੀ ਹੈ ਪਰ ਫਿਰ ਵੀ ਇਨਸਾਨ ਆਪਣਾ ਧਿਆਨ ਪੈਸੇ ਤੇ ਕੇਂਦਰਿਤ ਕਰ ਲੈਂਦਾ ਹੈ। ਉਨ੍ਹਾ ਕਿਹਾ ਕਿ ਹਰ ਇਨਸਾਨ ਇੱਕ ਬਰਾਬਰ ਹੈ ਕੋਈ ਉੱਚਾ ਨੀਵਾਂ ਨਹੀਂ ਹੈ ਹਰ ਇੱਕ ਨਾਲ ਪਿਆਰ ਕਰਕੇ ਆਨੰਦ ਵਾਲਾ ਜੀਵਨ ਅਸੀਂ ਜੀਅ ਸਕਦੇ ਹਾਂ ਇਸ ਮੋਕੇ ਬਾਬਾ ਸੂਰਮਾ ਸਿੰਘ , ਦਾਸ ਸਰਮੁੱਖ ( ਜਰਨਲ ਸਕੱਤਰ ਦਿੱਲੀ ) ਦਾਸ ਤਰਸੇਮ , ਦਾਸ ਕੁਲਵੰਤ ਲੁਧਿਆਣਾ ਕਮੇਟੀ , ਦਾਸ ਪ੍ਰਦੀਪ , ਸੰਨੀ , ਪੁਨੀਤ , ਵਿਸ਼ਾਲ ਮਨੋਤਾ , ਕੰਚਨ , ਚੰਦਨ , ਸੁਸ਼ਮਾ ਸ਼ਰਮਾ , ਰਜਨੀ , ਮਨਦੀਪ , ਜਸ਼ਨ ਮਨੋਤਾ , ਨਿਰਮਲ ਮਨੋਤਾ , ਰੋਨਾਕ ਸਨਸੋਏ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਮੌਜੂਦ ਸਨ

270 Views