ਕੁਵੈਤ ਵਿੱਚ ਫਸੇ ਨੌਜਵਾਨਾਂ ਨੇ ਏਜੰਟਾਂ ਤੇ ਲਗਾਏ ਵਿਦੇਸ਼ ਵਿੱਚ ਫਸਾਉਣ ਦੇ ਦੋਸ਼ ।

ਕੁਵੈਤ ਵਿੱਚ ਫਸੇ ਨੌਜਵਾਨਾਂ ਨੇ ਏਜੰਟਾਂ ਤੇ ਲਗਾਏ ਵਿਦੇਸ਼ ਵਿੱਚ ਫਸਾਉਣ ਦੇ ਦੋਸ਼ ।

**ਆਦਮਪੁਰ ਵਸਨੀਕ ਗੁਰਦੀਪ ਕੁਮਾਰ ਮੁਹੱਲਾ ਰਾਮ ਨਗਰ ਨੇ ਦੱਸਿਆ ਕਿ ਛੇ ਮਹੀਨੇ ਤੋਂ ਲਗਾਤਾਰ ਭੁੱਖ ਨਾਲ ਜੂਝ ਰਹੇ ਨੇ ਨੌਜਵਾਨਾ, ਏਜੰਟ ਦੁਬਾਰਾ ਭੇਜੀ ਗਈ ਕੰਪਨੀ ਵਿੱਚ ਵੀ ਕੋਈ ਵੀ ਲੜ ਪੱਲਾ ਨਹੀਂ ਫੜਾ ਰਹੇ ।
**

ਆਦਮਪੁਰ :- ( ਸਦਾਨੰਦ ਸਾਬੀ )

ਪੰਜਾਬ ਵਿੱਚ ਦਿਨੋ ਦਿਨ ਏਜੰਟਾ ਦੁਬਾਰਾ ਠੱਗੀ ਦਾ ਮਾਮਲਾ ਅੱਜ ਆਦਮਪੁਰ ਦਾ ਸਾਹਮਣੇ ਆਇਆ ।
ਜੋ ਕਿ ਦੱਸਿਆ ਗਿਆ ਹੈ ਕਿ ਗੁਰਦੀਪ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਵਾਸੀ ਰਾਮ ਨਗਰ ਆਦਮਪੁਰ ਦਾ ਸਾਹਮਣੇ ਆਇਆ ਹੈ । ਜਿਸ ਵਿੱਚ ਦੱਸਿਆ ਗਿਆ ਹੈ ਕਿ ਗੁਰਦੀਪ ਕੁਮਾਰ ਛੇ ਮਹੀਨੇ ਪਹਿਲਾਂ ਕੁਵੈਤ ਵਿੱਚ ਗਿਆ ਸੀ ਜੋ ਕਿ ਰਾਮਾ ਮੰਡੀ ਦੇ ਏਜੰਟ ਅਸ਼ਵਨੀ ਭੱਟੀ ਦੁਬਾਰਾ ਭੇਜਿਆ ਗਿਆ ਸੀ । ਗੁਰਦੀਪ ਕੁਮਾਰ ਨੇ ਦੱਸਿਆ ਕਿ ਜਦੋਂ ਤਕਰੀਬਨ ਇਕ ਮਹੀਨਾ ਤੋ ਦੂਸਰਾ ਮਹੀਨਾ ਆਉਣ ਵਾਲਾ ਸੀ ਤਾਂ ਉਸਨੇ ਆਪਣੀ ਸੈਲਰੀ ਬਾਰੇ ਪੁੱਛਿਆ ਤਾਂ ਉਸ ਨੂੰ ਕੰਪਨੀ ਨੇ ਕੋਈ ਵੀ ਜਵਾਬ ਨਹੀਂ ਦਿੱਤਾ ਤੇ ਉਸ ਨੂੰ ਇਸੇ ਤਰ੍ਹਾਂ ਹੀ ਛੇ ਮਹੀਨੇ ਤੱਕ ਲਟਕਾਈ ਰੱਖਿਆ ਗਿਆ । ਤੇ ਉਸ ਨੇ ਜਦ ਇਹ ਸਾਰੀ ਗੱਲਬਾਤ ਆਪਣੇ ਏਜੰਟ ਨੂੰ ਪੁੱਛੀ ਤਾਂ ਉਹ ਕਿੰਨੇ ਦਿਨ ਤੱਕ ਉਸ ਦੀ ਗੱਲਬਾਤ ਟਾਲਦਾ ਰਿਹਾ ਤੇ ਫਿਰ ਬਾਅਦ ਵਿੱਚ ਉਸਨੇ ਫੋਨ ਵੀ ਚੱਕਣਾ ਬੰਦ ਕਰ ਦਿੱਤਾ । ਉਸ ਨੇ ਦੱਸਿਆ ਕਿ ਉਸਦੇ ਨਾਲ ਦੇ ਸਾਥੀ ਜਿਸ ਦਾ ਨਾਮ ਸੰਦੀਪ ਕੁਮਾਰ ਪੁੱਤਰ ਅਸ਼ਵਨੀ ਕੁਮਾਰ ਪਿੰਡ ਫਿਲੌਰ ਦਾ ਰਹਿਣ ਵਾਲਾ ਹੈ ਤੇ ਇੱਕ ਸਾਥੀ ਸੁਨੀਲ ਕੁਮਾਰ ਪੁੱਤਰ ਤੇਜਪਾਲ ਨੈਨਵਾਨ ਗੜਸ਼ੰਕਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ। ਜਿਸ ਦਾ ਏਜੰਟ ਸੁਸ਼ਾਂਤ ਟਰੈਵਲ ਭੋਜੇਵਾਲ ਸਰਾਂ ਆਨੰਦਪੁਰ ਸਾਹਿਬਾਨ ਹੈ, ਉਸਨੇ ਦੱਸਿਆ ਹੈ ਕਿ ਸਾਡੇ ਵਾਗੂ ਇੱਥੇ ਹੋਰ ਵੀ ਬਹੁਤ ਸਾਰੇ ਨੌਜਵਾਨ ਠੱਗੇ ਏਜੰਟਾਂ ਦੇ ਅੜਿਕੇ ਚੜੇ ਪਏ ਹਨ ਜੋ ਕੀ ਕਰਜਾ ਚੜਨ ਕਰਕੇ ਵਾਪਸ ਵੀ ਨਹੀਂ ਜਾ ਰਹੇ ਤੇ ਉਹ ਇਥੇ ਭੁੱਖੇ ਰਹਿ ਕੇ ਗੁਜ਼ਾਰਾ ਕਰ ਰਹੇ ਨੇ , ਤੇ ਨਾ ਉਹ ਕੰਪਨੀ ਉਹਨਾਂ ਦੇ ਪਾਸਪੋਰਟ ਦੇ ਰਹੀ ਹੈ ਨਾ ਵਾਪਸ ਭੇਜ ਰਹੀ ਹੈ ।ਉਸ ਨੇ ਇੰਟਰਨੈਟ ਦੇ ਮਾਧਿਅਮ ਰਾਹੀਂ ਸਾਰਿਆਂ ਨੂੰ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ ਉਸਨੇ ਸਾਰਿਆਂ ਨੂੰ ਇਹ ਅਪੀਲ ਕੀਤੀ ਹੈ ਕਿ ਸਾਰੇ ਲੋਕ ਠੱਗੇ ਏਜੈਂਟਾਂ ਤੋਂ ਸਾਵਧਾਨ ਰਹੋ ਤੇ ਲੋਕਾਂ ਦੀਆਂ ਗੱਲਾਂ ਵਿੱਚ ਨਾ ਆਓ ਵਿਦੇਸ਼ਾਂ ਵਿੱਚ ਬਹੁਤ ਹੀ ਬੁਰਾ ਹਾਲ ਹੈ।

74 Views