ਕਾਲਾ ਸੰਘਿਆਂ ਵਿਖੇ ਬਿਜਲੀ ਘਰ ਦੇ ਨੇੜੇ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ ਟਰੱਕ ਸੜ ਕੇ ਸੁਆਹ ਜਾਂਨੀ ਨੁਕਸਾਨ ਹੋਣ ਤੋਂ ਬਚਾਅ

ਕਾਲਾ ਸੰਘਿਆਂ ਵਿਖੇ ਬਿਜਲੀ ਘਰ ਦੇ ਨੇੜੇ ਚੱਲਦੇ ਟਰੱਕ ਨੂੰ ਲੱਗੀ ਭਿਆਨਕ ਅੱਗ ਟਰੱਕ ਸੜ ਕੇ ਸੁਆਹ ਜਾਂਨੀ ਨੁਕਸਾਨ ਹੋਣ ਤੋਂ ਬਚਾਅ

ਕਾਲਾ ਸੰਘਿਆਂ 17 ਮਾਰਚ (ਮਨਜੀਤ ਮਾਨ) ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਕਸਬਾ ਕਾਲਾ ਸੰਘਿਆਂ ਵਿਖੇ ਬਿਜਲੀ ਘਰ ਦੇ ਨੇੜੇ ਜਲੰਧਰ ਵੱਲੋਂ ਆ ਰਹੇ ਚੱਲਦੇ ਟਰੱਕ ਨੂੰ ਅਚਾਨਕ ਅੱਗ ਲੱਗ ਗਈ ਦੇਖਦੇ ਹੀ ਦੇਖਦੇ ਟਰੱਕ ਭਿਆਨਕ ਅੱਗ ਦੀ ਲਪੇਟ ਵਿੱਚ ਆ ਗਿਆ ਤੇ ਟਰੱਕ ਦੇ ਭਾਂਬੜ ਮੱਚ ਗਏ ਤੇ ਅੱਗ ਦੀਆਂ ਲਾਟਾਂ ਦੂਰ ਤੱਕ ਨਿਕਲ ਰਹੀਆਂ ਸਨ ਤੇ ਟਰੱਕ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਇਸ ਹਾਦਸੇ ਵਿੱਚ ਟਰੱਕ ਡਰਾਈਵਰ ਤੇ ਲੇਬਰ ਨੇ ਛਾਲਾਂ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਫਾਇਰ ਬ੍ਰਿਗੇਡ ਵੱਲੋਂ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਗਿਆ ਇਸ ਮੌਕੇ ਕਾਲਾ ਸੰਘਿਆਂ ਪੁਲਿਸ ਚੌਂਕੀ ਦੇ ਮੁਲਾਜ਼ਮ ਏ ਐਸ ਆਈ ਲਖਵਿੰਦਰ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਏ ਐਸ ਆਈ ਸ੍ਰ ਲਖਵਿੰਦਰ ਸਿੰਘ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਟਰੱਕ ਨੂੰ ਡਰਾਇਵਰ ਬਲਜੀਤ ਸਿੰਘ ਚਲਾ ਰਿਹਾ ਸੀ ਜੋ ਜਲੰਧਰ ਵੱਲੋਂ ਕਾਲਾ ਸੰਘਿਆਂ ਵੱਲ ਨੂੰ ਜਾ ਰਿਹਾ ਸੀ ਤੇ ਕਸਬਾ ਕਾਲਾ ਸੰਘਿਆਂ ਬਿਜਲੀ ਘਰ ਦੇ ਨੇੜੇ ਅਚਾਨਕ ਉਸ ਨੂੰ ਅੱਗ ਲੱਗ ਗਈ ਉਨ੍ਹਾਂ ਕਿਹਾ ਇਸ ਹਾਦਸੇ ਵਿੱਚ ਟਰੱਕ ਤਾਂ ਪੂਰੀ ਤਰ੍ਹਾਂ ਸੜ ਗਿਆ ਪਰ ਡਰਾਈਵਰ ਤੇ ਲੇਬਰ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ

121 Views