ਰੇਸ਼ਮ ਲਾਲ ਬਣੇ ਫਰੈਂਡਜ ਇਨਵਾਇਰਨਮੈਂਟ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ
ਰੇਸ਼ਮ ਲਾਲ ਬਣੇ ਫਰੈਂਡਜ ਇਨਵਾਇਰਨਮੈਂਟ ਐਂਡ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ
ਬਲਬੀਰ ਸਿੰਘ ਨੂੰ ਚੇਅਰਮੈਨ ਤੇ ਲਸ਼ਕਰ ਸਿੰਘ ਨੂੰ ਐਲਾਨਿਆ ਜਨਰਲ ਸਕੱਤਰ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਫਰੈਂਡਜ਼ ਇਨਵਾਇਰਮੈਂਟ ਐਂਡ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਅਹਿਮ ਮੀਟਿੰਗ ਉਪ ਪ੍ਰਧਾਨ ਰੇਸ਼ਮ ਲਾਲ ਦੀ ਪ੍ਰਧਾਨਗੀ ਹੇਠ ਫਰੈਂਡਜ ਕਲੋਨੀ ਵਿਖੇ ਹੋਈ। ਜਿਸ ਵਿਚ ਸਰਬ ਸੰਮਤੀ ਨਾਲ ਦੁਬਾਰਾ ਤੋਂ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਕਰਦਿਆਂ ਕਸਤੂਰੀ ਲਾਲ ਨੂੰ ਸਰਪ੍ਰਸਤ, ਬਲਬੀਰ ਸਿੰਘ ਚੇਅਰਮੈਨ ਅਤੇ ਰੇਸ਼ਮ ਲਾਲ ਨੂੰ ਪ੍ਰਧਾਨ ਐਲਾਨਿਆ ਗਿਆ। ਜਦਕਿ ਲਸ਼ਕਰ ਸਿੰਘ ਨੂੰ ਜਨਰਲ ਸਕੱਤਰ, ਬਲਵਿੰਦਰ ਸਿੰਘ ਫੋਰਮੈਨ ਨੂੰ ਸੀਨੀਅਰ ਮੀਤ ਪ੍ਰਧਾਨ ਆਰ ਐਲ ਜੱਸੀ ਨੂੰ ਪੈ੍ਰੱਸ ਸਕੱਤਰ, ਸੁਰਿੰਦਰ ਪਾਲ ਮੇਹਲੀ ਨੂੰ ਸਟੇਜ ਸਕੱਤਰ ਦੀ ਜਿੰਮੇਵਾਰੀ ਦਿੱਤੀ ਗਈ। ਕਾਰਜਕਾਰੀ ਮੈਂਬਰਾਂ ਵਜੋਂ ਪਰਮਿੰਦਰ ਰੱਲ੍ਹ ਖੋਥੜਾਂ, ਸੰਤੋਖ ਲਾਲ, ਕੁਲਬੀਰ ਸਿੰਘ ਬਾਵਾ, ਪਰਨੀਸ਼ ਬੰਗਾ, ਅਮਰਿੰਦਰ ਸਿੰਘ ਲੱਕੀ ਖੋਥੜਾਂ, ਆਤਮਾ ਸਿੰਘ ਖੋਥੜਾ, ਗੁਰਦੇਵ ਸਿੰਘ ਢੱਡੇ, ਸਤੀਸ਼ ਕੁਮਾਰ ਮਹਿਮੀ ਦੇ ਨਾਮ ਦਾ ਐਲਾਨ ਕੀਤਾ ਗਿਆ। ਨਵ ਨਿਯੁਕਤ ਪ੍ਰਧਾਨ ਅਤੇ ਸਮੂਹ ਅਹੁਦੇਦਾਰਾਂ ਨੇ ਭਰੋਸਾ ਦਿੱਤਾ ਕਿ ਜੋ ਜਿੰਮੇਵਾਰੀ ਉਹਨਾਂ ਨੂੰ ਦਿੱਤੀ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਵਾਤਾਵਰਣ ਸੁਰੱਖਿਆ ਪ੍ਰਤੀ ਜਾਗਰੁਕਤਾ ਲਿਆਉਣ ਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੇ ਸਹਿਯੋਗ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾਣਗੇ

