ਬਲਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸੀ ਵਰਕਰਾਂ ਨਾਲ ਲੋਕਸਭਾ ਚੋਣਾਂ ਦੀ ਰਣਨੀਤੀ ਬਾਰੇ ਕੀਤੀਆਂ ਵਿਚਾਰਾਂ

ਬਲਵਿੰਦਰ ਸਿੰਘ ਧਾਲੀਵਾਲ ਨੇ ਕਾਂਗਰਸੀ ਵਰਕਰਾਂ ਨਾਲ ਲੋਕਸਭਾ ਚੋਣਾਂ ਦੀ ਰਣਨੀਤੀ ਬਾਰੇ ਕੀਤੀਆਂ ਵਿਚਾਰਾਂ

ਸ਼ਹਿਰੀ ਵੋਟਰਾਂ ਦੀ ਲਾਮਬੰਦੀ ਲਈ 31 ਮੈਂਬਰੀ ਕਮੇਟੀ ਦਾ ਕੀਤਾ ਗਠਨ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਜਿਲ੍ਹਾ ਕਪੂਰਥਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਫਗਵਾੜਾ ਦੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਅੱਜ ਪਾਰਟੀ ਦੇ ਸ਼ਹਿਰੀ ਅਹੁਦੇਦਾਰਾਂ ਅਤੇ ਵਰਕਰਾਂ ਨਾਲ ਆਪਣੇ ਗ੍ਰਹਿ ਵਿਖੇ ਮੀਟਿੰਗ ਕੀਤੀ। ਇਸ ਦੌਰਾਨ ਆਗਾਮੀ ਲੋਕਸਭਾ ਚੋਣਾਂ ਦੀ ਤਿਆਰੀ ਸਬੰਧੀ ਰਣਨੀਤੀ ’ਤੇ ਚਰਚਾ ਕਰਨ ਦੇ ਨਾਲ-ਨਾਲ 31 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਜਿਸ ਵਿੱਚ ਸਾਰੇ ਵਾਰਡਾਂ ਦੇ ਸਰਗਰਮ ਕਾਂਗਰਸੀ ਵਰਕਰ ਸ਼ਾਮਲ ਹੋਏ। ਮੀਟਿੰਗ ਉਪਰੰਤ ਜਾਣਕਾਰੀ ਦਿੰਦਿਆਂ ਬਲਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਲੋਕਸਭਾ ਚੋਣਾਂ ਦਾ ਬਿਗੁਲ ਬੱਜ ਚੁੱਕਾ ਹੈ ਅਤੇ ਕਾਂਗਰਸ ਪਾਰਟੀ ਚੋਣ ਦੰਗਲ ਲਈ ਪੂਰੀ ਤਰ੍ਹਾਂ ਤਿਆਰ ਹੈ। ਅੱਜ ਦੀ ਮੀਟਿੰਗ ਵਿੱਚ ਬਣਾਈ ਗਈ 31 ਮੈਂਬਰੀ ਕਮੇਟੀ ਨੂੰ ਫਗਵਾੜਾ ਸ਼ਹਿਰ ਦੇ ਵੋਟਰਾਂ ਨਾਲ ਘਰੋਂ-ਘਰੀਂ ਸੰਪਰਕ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦੱਸਿਆ ਕਿ ਲੋਕਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੇ ਮੁੱਖ ਮੁੱਦੇ ਕੇਂਦਰ ਦੀ ਕਿਸਾਨ, ਮਜ਼ਦੂਰ ਵਿਰੋਧੀ ਅਤੇ ਤਾਨਾਸ਼ਾਹ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਚੁੰਗਲ ਵਿੱਚੋਂ ਲੋਕਾਂ ਨੂੰ ਆਜਾਦ ਕਰਵਾਉਣਾ ਅਤੇ ਭਗਵੰਤ ਮਾਨ ਸਰਕਾਰ ਦੀਆਂ ਨਾਕਾਮੀਆਂ ਹੋਣਗੇ। ਧਾਲੀਵਾਲ ਨੇ ਕਿਹਾ ਕਿ ਕਾਂਗਰਸ ਦੀ 31 ਮੈਂਬਰੀ ਕਮੇਟੀ ਸ਼ਹਿਰ ਦੇ ਵੋਟਰਾਂ ਨੂੰ ਕਾਂਗਰਸ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਦਾ ਕੰਮ ਕਰੇਗੀ ਅਤੇ ਪਹਿਲੀ ਵਾਰ ਵੋਟ ਪਾਉਣ ਜਾ ਰਹੇ ਜਿਆਦਾ ਤੋਂ ਜਿਆਦਾ ਨੌਜਵਾਨਾਂ ਨੂੰ ਵੀ ਪਾਰਟੀ ਨਾਲ ਜੋੜਿਆ ਜਾਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਹੁਸ਼ਿਆਰਪੁਰ ਸਮੇਤ ਪੰਜਾਬ ਦੀਆਂ ਸਾਰੀਆਂ ਲੋਕਸਭਾ ਸੀਟਾਂ ’ਤੇ ਨਾ ਸਿਰਫ਼ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇਵੇਗੀ, ਸਗੋਂ ਆਪਣੇ ਸਹਿਯੋਗੀ ਦਲਾਂ ਨਾਲ ਮਿਲ ਕੇ ਕੇਂਦਰ ਦੀ ਸੱਤਾ ਵਿੱਚ ਵਾਪਸੀ ਵੀ ਕਰੇਗੀ। ਇਸ ਮੌਕੇ ਬਲਾਕ ਪ੍ਰਧਾਨ ਤਰਨਜੀਤ ਸਿੰਘ ਬੰਟੀ ਵਾਲੀਆ, ਬਲਾਕ ਪ੍ਰਧਾਨ ਮਨੀਸ਼ ਪ੍ਰਭਾਕਰ, ਸਾਬਕਾ ਕੌਂਸਲਰ ਦਰਸ਼ਨ ਧਰਮਸੋਤ, ਤੁਲਸੀ ਰਾਮ ਖੋਸਲਾ, ਸੁਨੀਲ ਪਾਂਡੇ, ਪ੍ਰਮੋਦ ਜੋਸ਼ੀ, ਸੰਜੀਵ ਕੁਮਾਰ ਟੀਟੂ, ਜੋਏ ਉੱਪਲ, ਵਿਪਨ ਸ਼ਰਮਾ, ਵਿਪਨ ਕੁਮਰਾ, ਰਣਜੀਤ ਕੌਰ ਰਾਣੀ, ਡਾ. ਜੋਗਿੰਦਰ ਪਾਲ ਬੱਤਰਾ, ਪ੍ਰੋ. ਹਰਭਜਨ ਸਿੰਘ, ਬਲਵਿੰਦਰ ਕੁਮਾਰ ਬੌਬੀ, ਜਸਬੀਰ ਮਾਹੀ, ਸ਼ੰਕਰ ਝਾਂਝੀ, ਪਤਵਿੰਦਰ ਕੌਰ ਪਿੰਕੀ, ਹਰਦੀਪ ਸਿੰਘ ਦੀਪਾ, ਸਤਵਿੰਦਰ ਸਿੰਘ ਸੱਤੀ, ਧੀਰਜ ਘਈ, ਬੌਬੀ ਨਾਹਰ, ਅਗਮ ਪਰਾਸ਼ਰ, ਯੋਗੇਸ਼ ਕੌਲ, ਸੰਜੀਵ ਜੱਜੀ, ਕੁੰਦਨ ਰਾਜਪੂਤ, ਤਵਿੰਦਰ ਸਿੰਘ ਬਿੱਟੂ, ਕੁਲਵਿੰਦਰ ਸਿੰਘ, ਡਾ. ਰਾਕੇਸ਼ ਸੂਦ, ਡਾ: ਰਮਨ ਸ਼ਰਮਾ, ਸਾਹਿਲ ਵੋਹਰਾ, ਸੌਰਵ ਜੋਸ਼ੀ, ਨਰੇਸ਼ ਗੰਗੜ ਆਦਿ ਹਾਜ਼ਰ ਸਨ

74 Views