ਕੈਨੇਡਾ ਦੀ ਨਾਮਵਰ ਯੂਨੀਵਰਸਿਟੀ ਯਾਰਕ ਵੈਲੀ ਦੇ ਪ੍ਰਤੀਨਿਧਾਂ ਨੇ ਕੀਤਾ ਆਈਲਟੇਸ ਜੰਕਸ਼ਨ ਓਵਰਸੀਜ ਕੈਂਪਸ ਦਾ ਦੌਰਾ

ਕੈਨੇਡਾ ਦੀ ਨਾਮਵਰ ਯੂਨੀਵਰਸਿਟੀ ਯਾਰਕ ਵੈਲੀ ਦੇ ਪ੍ਰਤੀਨਿਧਾਂ ਨੇ ਕੀਤਾ ਆਈਲਟੇਸ ਜੰਕਸ਼ਨ ਓਵਰਸੀਜ ਕੈਂਪਸ ਦਾ ਦੌਰਾ

ਜਗਜੀਤ ਸਿੰਘ ਚਾਨਾ ਦੀ ਅਗਵਾਈ ਹੇਠ ਸਟਾਫ ਨੇ ਕੀਤਾ ਨਿੱਘਾ ਸਵਾਗਤ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਵਿਦਿਆਰਥੀਆਂ ਨੂੰ ਵਿਦੇਸ਼ਾਂ ‘ਚ ਉੱਚ ਵਿਦਿਆ ਪ੍ਰਾਪਤੀ ਦੇ ਮੌਕੇ ਦੁਆਉਣ ਵਿਚ ਮੋਹਰੀ ਆਈਲੇਟਸ ਜੰਕਸ਼ਨ ਓਵਰਸੀਜ ਦੇ ਗੁਰੂ ਹਰਗੋਬਿੰਦ ਨਗਰ ਫਗਵਾੜਾ ਸੈਂਟਰ ਵਿਖੇ ਅੱਜ ਕੈਨੇਡਾ ਦੀ ਪ੍ਰਸਿੱਧ ਯਾਰਕ ਵੈਲੀ ਯੂਨੀਵਰਸਿਟੀ ਦੇ ਰੀਜਨਲ ਮੈਨੇਜਰ ਸਾਊਥ ਏਸ਼ੀਆ ਵਰੁਣ ਧਵਨ ਦਾ ਪਹੁੰਚਣ ਤੇ ਸਮੁੱਚੇ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹਨਾਂ ਦੇ ਨਾਲ ਮੈਨੇਜਰ ਸਾਂਚੀ ਗੁਪਤਾ ਵੀ ਸਨ। ਆਈਲੇਟਸ ਜੰਕਸ਼ਨ ਓਵਰਸੀਜ ਦੇ ਡਾਇਰੈਕਟਰ ਜਗਜੀਤ ਸਿੰਘ ਚਾਨਾ ਨੇ ਵਰੁਣ ਧਵਨ ਦਾ ਸਵਾਗਤ ਕਰਦਿਆਂ ਕਿਹਾ ਕਿ ਅੱਜ ਬੜੇ ਮਾਣ ਦੀ ਗੱਲ ਹੈ ਕਿ ਕੈਨੇਡਾ ਦੀ ਵੱਕਾਰੀ ਯੂਨੀਵਰਸਿਟੀ ਦੇ ਪ੍ਰਤੀਨਿਧ ਉਹਨਾਂ ਦੇ ਸੈਂਟਰ ਵਿਚ ਪਹੁੰਚੇ ਹਨ। ਆਰ.ਐਮ. ਸਾਊਥ ਏਸ਼ੀਆ ਵਰੁਣ ਧਵਨ ਨੇ ਦੱਸਿਆ ਕਿ ਯਾਰਕ ਵੈਲੀ ਯੂਨੀਵਰਸਿਟੀ ਚਾਰ ਤਰ੍ਹਾਂ ਦੇ ਬੈਚਲਰ ਕੋਰਸ ਕਰਵਾਉਂਦੀ ਹੈ। ਸਭ ਤੋਂ ਖਾਸ ਗੱਲ ਹੈ ਕਿ ਹਰ ਸਮੈਸਟਰ ਵਿਚ ਵਿਦਿਆਰਥੀ ਬ੍ਰੇਕ ਵੀ ਲੈ ਸਕਦੇ ਹਨ ਤਾਂ ਜੋ ਉਹ ਕੰਮ ਕਰਕੇ ਆਪਣਾ ਖਰਚਾ ਪੂਰਾ ਕਰ ਸਕਣ। ਚਾਰ ਸਾਲ ਦੀ ਡਿਗਰੀ ਤੋਂ ਬਾਅਦ ਵਰਕ ਪਰਮਿਟ ਦੀ ਸਹੂਲਤ ਵੀ ਹਾਸਲ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਯਾਰਕ ਵੈਲੀ ਯੂਨੀਵਰਸਿਟੀ ਦੇ ਟੋਰੰਟੋ ਅਤੇ ਵੈਨਕੁਵਰ ਕੈਂਪਸ ਵਿਚ ਮਾਸਟਰ ਡਿਗਰੀ ਦੀ ਸ਼ੁਰੂਆਤ ਇਸ ਸਾਲ ਦੇ ਅੰਤ ਤੱਕ ਕਰ ਦਿੱਤੀ ਜਾਵੇਗੀ। ਉਹਨਾਂ ਦੱਸਿਆ ਕਿ ਯਾਰਕ ਵੈਲੀ ਕੈਨੇਡਾ ਦੀ ਨਾਮਵਰ ਯੂਨੀਵਰਸਿਟੀ ਹੈ ਜਿੱਥੇ ਹਜਾਰਾਂ ਹੀ ਵਿਦਿਆਰਥੀ ਭਾਰਤ ਸਮੇਤ ਦੁਨੀਆ ਭਰ ਤੋਂ ਡਿਗਰੀ ਹਾਸਲ ਕਰ ਚੁੱਕੇ ਹਨ। ਮੈਨੇਜਰ ਸਾਂਚੀ ਗੁਪਤਾ ਨੇ ਦੱਸਿਆ ਕਿ ਕੈਨੇਡਾ ਵਿਚ ਨਵੇਂ ਨਿਯਮਾਂ ਅਨੁਸਾਰ ਯਾਰਕ ਵੈਲੀ ਯੂਨੀਵਰਸਿਟੀ ਨੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਵਿਦਿਆਰਥੀਆਂ ਨੂੰ ਬਿਹਤਰ ਭਵਿੱਖ ਲਈ ਕਾਫੀ ਰਸਤੇ ਦਿੱਤੇ ਹਨ ਅਤੇ ਬੈਚਲਰ ਡਿਗਰੀ ਵਿਚ ਇਹ ਯੂਨੀਵਰਸਿਟੀ ਮੱਲਾਂ ਮਾਰ ਰਹੀ ਹੈ। ਅਖੀਰ ਵਿਚ ਜਗਜੀਤ ਸਿੰਘ ਚਾਨਾ ਨੇ ਵਰੁਣ ਧਵਨ ਅਤੇ ਸਾਂਚੀ ਗੁਪਤਾ ਨੂੰ ਭਰੋਸਾ ਦਿੱਤਾ ਕਿ ਭਵਿੱਖ ਵਿਚ ਆਈਲੇਟਸ ਜੰਕਸ਼ਨ ਓਵਰਸੀਜ ਕੈਂਪਸ ਵਿਚ ਵਿਦਿਆਰਥੀਆਂ ਨੂੰ ਯਾਰਕ ਵੈਲੀ ਯੂਨੀਵਰਸਿਟੀ ਦੇ ਕੋਰਸਾਂ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ

50 Views