ਲੋਕਸਭਾ ਚੋਣਾਂ ਤੋਂ ਪਹਿਲਾਂ ਫਗਵਾੜਾ ’ਚ ‘ਆਪ’ ਆਗੂਆਂ ਦੀ ਇਕਜੁੱਟਤਾ ਨਾਲ ਪਾਰਟੀ ਨੂੰ ਮਿਲੀ ਭਾਰੀ ਮਜ਼ਬੂਤੀ

ਲੋਕਸਭਾ ਚੋਣਾਂ ਤੋਂ ਪਹਿਲਾਂ ਫਗਵਾੜਾ ’ਚ ‘ਆਪ’ ਆਗੂਆਂ ਦੀ ਇਕਜੁੱਟਤਾ ਨਾਲ ਪਾਰਟੀ ਨੂੰ ਮਿਲੀ ਭਾਰੀ ਮਜ਼ਬੂਤੀ

ਸਮੂਹ ਆਗੂਆਂ ਨੇ ਜੋਗਿੰਦਰ ਮਾਨ ਦੀ ਅਗਵਾਈ ’ਤੇ ਜਤਾਇਆ ਭਰੋਸਾ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲੋਕਸਭਾ ਚੋਣਾਂ ਤੋਂ ਠੀਕ ਪਹਿਲਾਂ ਫਗਵਾੜਾ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਕਈ ਧੜਿਆਂ ਵਿੱਚ ਵੰਡੀ ਪਾਰਟੀ ਦੇ ਆਗੂਆਂ ਨੇ ਸਥਾਨਕ ਰੀਜੈਂਟਾ ਹੋਟਲ ਵਿਖੇ ਹੋਈ ਮੀਟਿੰਗ ਦੌਰਾਨ ਆਪਸੀ ਇੱਕਜੁਟਤਾ ਦਾ ਪ੍ਰਗਟਾਵਾ ਕਰਦਿਆਂ ਆਗਾਮੀ ਲੋਕਸਭਾ ਚੋਣ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਦੀ ਲੀਡਰਸ਼ਿਪ ਵਿਚ ਰਲਮਿਲ ਕੇ ਲੜਣ ਦਾ ਐਲਾਨ ਕੀਤਾ। ਆਪ ਆਗੂਆਂ ਨੇ ਇਕ ਆਵਾਜ ਵਿਚ ਕਿਹਾ ਕਿ ਲੋਕਸਭਾ ਉਮੀਦਵਾਰ ਨੂੰ ਹਲਕਾ ਫਗਵਾੜਾ ਤੋਂ ਭਾਰੀ ਵੋਟਾਂ ਨਾਲ ਲੀਡ ਦੁਵਾਈ ਜਾਵੇਗੀ। ਇਸ ਤੋਂ ਪਹਿਲਾਂ ਦੋਆਬਾ ਜ਼ੋਨ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਕਈ ਧੜਿਆਂ ਵਿੱਚ ਵੰਡੀ ਪਾਰਟੀ ਨੂੰ ਇੱਕਜੁੱਟ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਉਨ੍ਹਾਂ ਪਾਰਟੀ ਆਗੂਆਂ ਨੂੰ ਆਪਸੀ ਰੰਜਿਸ਼ਾਂ ਭੁਲਾ ਕੇ ਪਾਰਟੀ ਦੇ ਹਿੱਤ ਵਿੱਚ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਪਾਰਟੀ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ’ਤੇ ਭਾਰੀ ਵੋਟਾਂ ਨਾਲ ਜਿੱਤ ਦਰਜ ਕਰ ਸਕੇ। ਇਸ ਦੌਰਾਨ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਪਾਰਟੀ ਦਾ ਕੋਈ ਵੀ ਵਰਕਰ ਜਦੋਂ ਚਾਹੇ ਉਨ੍ਹਾਂ ਨੂੰ ਮਿਲ ਸਕਦਾ ਹੈ। ਉਹ ਹਮੇਸ਼ਾ ਹਰ ਕਿਸੇ ਲਈ ਉਪਲਬਧ ਹੁੰਦੇ ਹਨ ਕਿਉਂਕਿ ਉਹਨਾਂ ਲਈ ਪਾਰਟੀ ਦਾ ਹਿੱਤ ਸਭ ਤੋਂ ਉਪਰ ਹੈ। ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਪਰਸਨ ਅਤੇ ਜ਼ਿਲ੍ਹਾ ਕਪੂਰਥਲਾ ਦੇ ਕਾਰਜਕਾਰੀ ਪ੍ਰਧਾਨ ਲਲਿਤ ਸਕਲਾਨੀ, ਜ਼ਿਲ੍ਹਾ ਸਕੱਤਰ ਅਸ਼ੋਕ ਭਾਟੀਆ, ਇੰਪਰੂਵਮੈਂਟ ਟਰੱਸਟ ਫਗਵਾੜਾ ਦੇ ਇੰਚਾਰਜ ਕਸ਼ਮੀਰ ਸਿੰਘ ਮੱਲੀ ਐਡਵੋਕੇਟ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਸ ਵਾਰ ਹੁਸ਼ਿਆਰਪੁਰ ਲੋਕਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਸ਼ਾਨਦਾਰ ਜਿੱਤ ਯਕੀਨੀ ਬਣਾਈ ਜਾਵੇਗੀ। ਇਸ ਮੀਟਿੰਗ ਵਿੱਚ ਮਾਰਕੀਟ ਕਮੇਟੀ ਫਗਵਾੜਾ ਦੇ ਚੇਅਰਮੈਨ ਤਵਿੰਦਰ ਰਾਮ, ਜ਼ਿਲ੍ਹਾ ਕੈਸ਼ੀਅਰ ਹਰੀਓਮ ਗੁਪਤਾ, ਬਲਾਕ ਇੰਚਾਰਜ ਕ੍ਰਿਸ਼ਨ ਰਾਓ ਕੈਂਡੋਵਾਲ, ਸੀਨੀਅਰ ਆਗੂ ਹਰਮੇਸ਼ ਪਾਠਕ, ਦਲਜੀਤ ਸਿੰਘ ਰਾਜੂ, ਹਰਨੂਰ ਸਿੰਘ ਹਰਜੀ ਮਾਨ, ਹਰਜਿੰਦਰ ਸਿੰਘ ਖਾਲਸਾ, ਡਾ: ਜਤਿੰਦਰ ਸਿੰਘ ਪਰਹਾਰ, ਅਵਤਾਰ ਸਿੰਘ ਪੰਡਵਾ, ਡਾ. ਬਲਵਿੰਦਰ ਸਿੰਘ ਬਿੱਟੂ, ਬਲਾਕ ਪ੍ਰਧਾਨ ਵਰੁਣ ਬੰਗੜ ਚੱਕ ਹਕੀਮ, ਦੇਸਰਾਜ ਝੱਮਟ, ਨਰੇਸ਼ ਸ਼ਰਮਾ, ਬਲਵੀਰ ਠਾਕੁਰ, ਸਮਰਜੀਤ ਗੁਪਤਾ, ਪ੍ਰਦੀਪ ਸਿੰਘ, ਮਨਮੋਹਨ ਸਿੰਘ, ਕੇਵਿਨ ਸਿੰਘ, ਦਲਵਿੰਦਰ ਸਿੰਘ, ਮਨਪ੍ਰੀਤ ਸਿੰਘ ਫੌਜੀ, ਰਾਜਾ ਕੌਲਸਰ, ਗੁਰਜੀਤ ਸਿੰਘ, ਜਤਿੰਦਰ ਸਿੰਘ, ਜੋਗਿੰਦਰ ਪਾਲ ਬੇਦੀ ਤੋਂ ਇਲਾਵਾ ਸੈਂਕੜੇ ‘ਆਪ’ ਵਰਕਰ ਹਾਜ਼ਰ ਸਨ

56 Views