ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਕਰਵਾਇਆ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਪਹਿਲਾ ਸਲਾਨਾ ਭੰਡਾਰਾ

ਲਾਇਨਜ਼ ਕਲੱਬ ਫਗਵਾੜਾ ਸਰਵਿਸ ਨੇ ਕਰਵਾਇਆ ਮਹਾ ਸ਼ਿਵਰਾਤਰੀ ਨੂੰ ਸਮਰਪਿਤ ਪਹਿਲਾ ਸਲਾਨਾ ਭੰਡਾਰਾ

ਹਰ-ਹਰ ਮਹਾਦੇਵ ਸੇਵਾ ਦਲ ਦਾ ਰਿਹਾ ਸਹਿਯੋਗ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਲਾਇਨਜ਼ ਕਲੱਬ ਫਗਵਾੜਾ ਸਰਵਿਸ ਵਲੋਂ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਪਹਿਲਾ ਸਲਾਨਾ ਭੰਡਾਰਾ ਹਰ-ਹਰ ਮਹਾਦੇਵ ਸੇਵਾ ਦਲ ਦੇ ਸਹਿਯੋਗ ਨਾਲ ਬਾਬਾ ਫਤਹਿ ਸਿੰਘ ਪਾਰਕ ਵਿਖੇ ਕਰਵਾਇਆ ਗਿਆ। ਇਸ ਦੌਰਾਨ ਕਲੱਬ ਦੇ ਪ੍ਰਧਾਨ ਲਾਇਨ ਵਿਪਨ ਹਾਂਡਾ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਨੇ ਸ਼ਰਧਾ ਤੇ ਸਤਿਕਾਰ ਦੀ ਭਾਵਨਾ ਨਾਲ ਦਾਲ, ਸਬਜ਼ੀ, ਰੋਟੀ ਅਤੇ ਖੀਰ ਦਾ ਪ੍ਰਸ਼ਾਦ ਰਾਹਗੀਰਾਂ ਨੂੰ ਛਕਾਇਆ। ਭੰਡਾਰੇ ਦੀ ਸ਼ੁਰੂਆਤ ਭਗਵਾਨ ਸ਼ਿਵ ਨੂੰ ਭੋਗ ਲਗਾ ਕੇ ਕੀਤੀ ਗਈ। ਭੰਡਾਰੇ ਦੌਰਾਨ ਜੰਗਮਾਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਵਿਸ਼ੇਸ਼ ਖਿੱਚ ਦਾ ਕੇਂਦਰ ਸੀ। ਲਾਇਨ ਵਿਪਨ ਹਾਂਡਾ ਨੇ ਸਾਰਿਆਂ ਨੂੰ ਮਹਾਸ਼ਿਵਰਾਤਰੀ ਦੇ ਤਿਉਹਾਰ ਦੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਭਗਵਾਨ ਭੋਲੇ ਨਾਥ ਅੱਗੇ ਸਾਰਿਆਂ ’ਤੇ ਆਪਣਾ ਆਸ਼ੀਰਵਾਦ ਭਰਿਆ ਰੱਥ ਰੱਖਣ ਦੀ ਅਰਦਾਸ ਕੀਤੀ। ਉਨ੍ਹਾਂ ਕਿਹਾ ਕਿ ਤਿਉਹਾਰ ਭਾਰਤੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਨੂੰ ਰਲਮਿਲ ਕੇ ਮਨਾਉਣਾ ਚਾਹੀਦਾ ਹੈ ਤਾਂ ਜੋ ਆਪਸੀ ਭਾਈਚਾਰਾ ਮਜ਼ਬੂਤ ਬਣਿਆ ਰਹੇ। ਮਹਾਦੇਵ ਸੇਵਾ ਦਲ ਨੇ ਲਾਇਨ ਵਿਪਨ ਹਾਂਡਾ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪਾ ਭੇਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਲਾਇਨ ਰਾਕੇਸ਼ ਅਰੋੜਾ ਟਾਰਜ਼ਨ, ਲਾਇਨ ਕਪਿਲ ਧਮੀਜਾ, ਲਾਇਨ ਅਜੇ ਹਾਂਡਾ, ਰਿਸ਼ੀ ਹਾਂਡਾ, ਅਕਾਸ਼ ਧੀਰ, ਸਾਹਿਲ, ਅੰਕਿਤ ਪੁਰੀ, ਸੁਖਦੇਵ ਸਿੰਘ, ਸੰਨੀ ਢੱਲਾ, ਰੋਮੀ ਤੁਲੀ, ਰਮਨ ਗਰਗ, ਸਾਹਿਲ ਕਾਲੜਾ, ਅਸ਼ੋਕ ਠਾਕੁਰ, ਸੈਂਡੀ ਗਰੋਵਰ, ਸ਼ਾਨੂੰ ਮਲਹੋਤਰਾ, ਮਾਨੂ ਮਲਹੋਤਰਾ ਆਦਿ ਹਾਜ਼ਰ ਸਨ

48 Views