ਹੌਲਦਾਰ ਬਸੰਤ ਸਿੰਘ, ਕਾਮਰੇਡ ਬਸੰਤ ਸਿੰਘ, ਕਾਮਰੇਡ ਰਾਮ ਸਿੰਘ, ਕਾਮਰੇਡ ਲਛਮਣ ਸਿੰਘ, ਅਤੇ ਮਾਤਾ ਸੰਤੀ ਦੀ 65ਵੀਂ ਸ਼ਹੀਦੀ ਬਰਸੀ ਪਿੰਡ ਨਰੂੜ ਵਿਖੇ 12 ਮਾਰਚ ਨੂੰ ਮਨਾਈ ਜਾਵੇਗੀ

ਹੌਲਦਾਰ ਬਸੰਤ ਸਿੰਘ, ਕਾਮਰੇਡ ਬਸੰਤ ਸਿੰਘ, ਕਾਮਰੇਡ ਰਾਮ ਸਿੰਘ, ਕਾਮਰੇਡ ਲਛਮਣ ਸਿੰਘ, ਅਤੇ ਮਾਤਾ ਸੰਤੀ ਦੀ 65ਵੀਂ ਸ਼ਹੀਦੀ ਬਰਸੀ ਪਿੰਡ ਨਰੂੜ ਵਿਖੇ 12 ਮਾਰਚ ਨੂੰ ਮਨਾਈ ਜਾਵੇਗੀ

ਪੋਲਿਟ ਬਿਊਰੋ ਮੈਬਰ ਕਾਮਰੇਡ ਮੁਹੰਮਦ ਸਲੀਮ ਸੀ.ਪੀ.ਆਈ.(ਐਮ) ਪੱਛਮੀ ਬੰਗਾਲ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ

ਫਗਵਾੜਾ ( ਡਾ. ਰਮਨ / ਹਰਦਿਆਲ ਸਿੰਘ ਸੰਧੂ ) ਸੁਖਵਿੰਦਰ ਸਿੰਘ ਸੇਖੋਂ ਸਕੱਤਰ ਸੀ.ਪੀ.ਆਈ.(ਐਮ) ਪੰਜਾਬ ਅਤੇ ਸੁਖਪ੍ਰੀਤ ਸਿੰਘ ਜੌਹਲ ਨੇ ਇਕ ਵਿਸ਼ੇਸ਼ ਭੇਟਵਾਰਤਾ ਦੋਰਾਨ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤੋਂ 65 ਸਾਲ ਪਹਿਲਾਂ 1959 ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਚੱਲੇ ਖੁਸ਼ਹੈਸੀਅਤੀ ਟੈਕਸ ਵਿਰੁੱਧ ਲੜੇ ਗਏ ਇਤਿਹਾਸਿਕ ਸੰਘਰਸ਼ ਦੌਰਾਨ ਪਿੰਡ ਨਰੂੜ (ਫਗਵਾੜਾ) ਦੇ ਮਹਾਨ ਸ਼ਹੀਦਾਂ ਹੌਲਦਾਰ ਬਸੰਤ ਸਿੰਘ, ਕਾਮਰੇਡ ਬਸੰਤ ਸਿੰਘ, ਕਾਮਰੇਡ ਰਾਮ ਸਿੰਘ, ਕਾਮਰੇਡ ਲਛਮਣ ਸਿੰਘ, ਅਤੇ ਮਾਤਾ ਸੰਤੀ ਦੀ 65ਵੀਂ ਸ਼ਹੀਦੀ ਬਰਸੀ ਪਿੰਡ ਨਰੂੜ (ਫਗਵਾੜਾ) ਵਿਖੇ ਕੁਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ 12 ਮਾਰਚ 2024 ਨੂੰ ਮਨਾਈ ਜਾ ਰਹੀ ਹੈ। ਇਸ ਸ਼ਹੀਦੀ ਕਾਨਫਰੰਸ ਨੂੰ ਪੋਲਿਟ ਬਿਊਰੋ ਮੈਬਰ ਕਾਮਰੇਡ ਮੁਹੰਮਦ ਸਲੀਮ ਸੀ.ਪੀ.ਆਈ.(ਐਮ) ਪੱਛਮੀ ਬੰਗਾਲ ਵਿਸ਼ੇਸ਼ ਤੌਰ ਤੇ ਸੰਬੋਧਨ ਕਰਨਗੇ । ਕਾਮਰੇਡ ਸੁਖਵਿੰਦਰ ਸਿੰਘ ਸੇਖੋ ਸੂਬਾ ਸਕੱਤਰ ਸੀ.ਪੀ.ਆਈ.(ਐਮ)ਪੰਜਾਬ, ਕਾਮਰੇਡ ਰੂਪ ਬਸੰਤ ਸਿੰਘ ਬੜੈਚ ਪ੍ਰਧਾਨ ,ਕਾਮਰੇਡ ਬਲਜੀਤ ਸਿੰਘ ਗਰੇਵਾਲ ਜਨਰਲ ਸਕੱਤਰ (ਕੁੱਲ ਹਿੰਦ ਕਿਸਾਨ ਸਭਾ ਪੰਜਾਬ) ਤੇ ਹੋਰ ਆਗੂ ਵੀ ਸੰਬੋਧਨ ਕਰਨਗੇ

62 Views