ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਦਾ ਨਤੀਜਾ ਸ਼ਾਨਦਾਰ ਰਿਹਾ

ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਦਾ ਨਤੀਜਾ ਸ਼ਾਨਦਾਰ ਰਿਹਾ

ਕਾਲਾ ਸੰਘਿਆਂ 9 ਮਾਰਚ (ਮਨਜੀਤ ਮਾਨ)ਬਾਬਾ ਗੁਰਮੇਜ ਸਿੰਘ ਪ੍ਰਧਾਨ ਗੁਰਦੁਆਰਾ ਸ਼੍ਰੀ ਸੈਦਰਾਣਾ ਸਾਹਿਬ ਪਾਤਸ਼ਾਹੀ ਸੱਤਵੀਂ ਪਿੰਡ ਬਿੱਲੀ ਬੜੈਚ ਅਤੇ ਅਕੈਡਮੀ ਚੇਅਰਮੈਨ ਸ੍ਰ ਨਿਰਮਲ ਸਿੰਘ ਨੰਬਰਦਾਰ ਕਾਹਲਵਾਂ ਦੋਨਾਂ ਦੀ ਦੇਖ ਰੇਖ ਹੇਠ ਚੱਲ ਰਹੀ ਸੰਸਥਾ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਕਾਹਲਵਾਂ ਦੋਨਾਂ ਜ਼ਿਲ੍ਹਾ ਕਪੂਰਥਲਾ ਦਾ ਸੈਸ਼ਨ 2023-24 ਦਾ ਨਤੀਜਾ ਸ਼ਾਨਦਾਰ ਰਿਹਾ। ਮਹਿਮਾਨ ਪ੍ਰਧਾਨ ਬਾਬਾ ਗੁਰਮੇਜ ਸਿੰਘ , ਚੇਅਰਮੈਨ ਸ ਨਿਰਮਲ ਸਿੰਘ ,ਨੰਬਰਦਾਰ, ਸ. ਬਲਵਿੰਦਰ ਸਿੰਘ ਬਲੱਗਣ, ਸ੍ ਦਿਲਪ੍ਰੀਤ ਸਿੰਘ ਮਨੀਲਾ, ਸ੍ਰੀਮਤੀ ਜਤਿੰਦਰ ਕੌਰ ਸਰਪੰਚ ਕਾਹਲਵਾਂ, ਸ੍ਰੀਮਤੀ ਕੁਲਜੀਤ ਕੌਰ ਮਨੀਲਾ, ਸ੍ਰੀਮਤੀ ਕੁਲਬੀਰ ਕੌਰ ਦੁਆਰਾ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜਿਹਨਾਂ ਵਿੱਚ ਕਲਾਸ ਨਰਸਰੀ ਦੇ ਅੰਕੁਸ਼ ਕੁਮਾਰ, ਐਲ ਕੇ ਜੀ ਕਲਾਸ ਦੇ ਸਮਰਪ੍ਰੀਤ ਸਿੰਘ ਅਤੇ ਲਵਜੀਤ ਕੌਰ, ਯੂ ਕੇ ਜੀ ਕਲਾਸ ਦਿਲਜੋਤ ਕੌਰ ਅਤੇ ਪ੍ਰਭਨੂਰ ਕੌਰ, ਪਹਿਲੀ ਕਲਾਸ ਹਰਵੀਰ ਸਿੰਘ, ਦੂਸਰੀ ਕਲਾਸ ਮਨਰੂਪ ਕੌਰ, ਤੀਸਰੀ ਕਲਾਸ ਜੈਸਿਕਾ ਕੌਰ,ਚੌਥੀ ਕਲਾਸ ਯੁਵਰਾਜ ਸਿੰਘ, ਪੰਜਵੀਂ ਕਲਾਸ ਰਿਹਾਨ ਮਲਿਕ, ਛੇਵੀਂ ਕਲਾਸ ਮੁਮਤਾਜ, ਸੱਤਵੀਂ ਕਲਾਸ ਸਹਿਲੀਨਪ੍ਰੀਤ ਕੌਰ ਅੱਠਵੀਂ ਕਲਾਸ ਏਕਮਪ੍ਰੀਤ ਅਤੇ ਅਵਨੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੌਕੇ ਤੇ ਅਕੈਡਮੀ ਦੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸ਼ਾਨਦਾਰ ਨਤੀਜੇ ਆਉਣ ਤੇ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸੇ ਤਰ੍ਹਾਂ ਹੀ ਮਿਹਨਤ ਕਰਕੇ ਆਪਣੇ ਮਾਪਿਆਂ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ। ਸ. ਬਲਵਿੰਦਰ ਸਿੰਘ ਬਲੱਗਣ ਜੀ ਨੇ ਅਕੈਡਮੀ ਦੇ ਸ਼ਾਨਦਾਰ ਨਤੀਜਿਆ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਸਭ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁੱਹਈਆ ਕਰਵਾਉਣ ਵਾਲੇ ਸਮੂਹ ਸਟਾਫ ਅਤੇ ਮੈਨੇਜਮੈਂਟ ਕਮੇਟੀ ਦੀ ਅਣਥੱਕ ਮਿਹਨਤ ਸਦਕਾ ਹੀ ਸੰਭਵ ਹੁੰਦਾ ਹੈ। ਇਸ ਮੌਕੇ ਤੇ ਮੈਡਮ ਰਮਨਪ੍ਰੀਤ, ਮੈਡਮ ਰਜਨੀ, ਮੈਡਮ ਰਜਿੰਦਰ, ਮੈਡਮ ਨੇਹਾ, ਮੈਡਮ ਮਮਤਾ, ਮੈਡਮ ਵਰਸ਼ਾ, ਮੈਡਮ ਸੰਦੀਪ ਅਤੇ ਸਮੂਹ ਸਟਾਫ ਹਾਜ਼ਰ ਸੀ।

74 Views