ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਵਿਖੇ ਬਣ ਰਹੇ ਡਾ.ਚਮਨ ਲਾਲ ਐਜੂਕੇਸ਼ਨਲ ਸੈਂਟਰ ਲਈ ਪ੍ਰਵਾਸੀ ਭਾਰਤੀਆਂ ਦਿੱਤਾ ਆਰਥਿਕ ਸਹਿਯੋਗ

ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਵਿਖੇ ਬਣ ਰਹੇ ਡਾ.ਚਮਨ ਲਾਲ ਐਜੂਕੇਸ਼ਨਲ ਸੈਂਟਰ ਲਈ ਪ੍ਰਵਾਸੀ ਭਾਰਤੀਆਂ ਦਿੱਤਾ ਆਰਥਿਕ ਸਹਿਯੋਗ

ਯੂ.ਕੇ. ਕਮੇਟੀ ਦੇ ਫਾਊਂਡਰ ਮੈਂਬਰ ਸਵ. ਸ੍ਰੀ ਮੂਰਤੀ ਮੱਲ ਜੀ ਨੂੰ ਕੀਤੀ ਸ਼ਰਧਾਂਜਲੀ ਭੇਂਟ

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਟਰੱਸਟ ਪੰਜਾਬ ਅਤੇ ਡਾ.ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਅਤੇ ਯੂ.ਕੇ. ਦੀ ਦੇਖ-ਰੇਖ ਹੇਠ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੂੰਢ ਵਿਖੇ ਬਣ ਰਹੇ ਡਾ. ਚਮਨ ਲਾਲ ਐਜੂਕੇਸ਼ਨਲ ਸੈਂਟਰ ਞਿਖੇ ਪ੍ਰਵਾਸੀ ਭਾਰਤੀ ਸ੍ਰੀ ਮਦਨ ਸਰੋਆ ਤਲਵਣ, ਸ੍ਰੀ ਤਰਸੇਮ ਕੌਲ, ਸ੍ਰੀਮਤੀ ਦੇਬੋ ਕੌਲ ਲਾਂਬੜਾ, ਸ੍ਰੀ ਦੇਵ ਲਾਲ ਸੁਮਨ, ਸ੍ਰੀਮਤੀ ਬਖਸ਼ੋ ਸੁਮਨ ਉੱਚਾ ਪਿੰਡ (ਯੂ.ਕੇ.), ਅਤੇ ਭੈਣ ਗੁਰਦੇਵ ਕੌਰ ਰੱਤੂ ਯੂ.ਕੇ. ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਮੌਕੇ ਆਏ ਹੋਏ ਮਹਿਮਾਨਾ ਤੇ ਕਮੇਟੀ ਮੈਂਬਰਾਂ ਨੇ ਯੂ.ਕੇ. ਕਮੇਟੀ ਦੇ ਫਾਊਂਡਰ ਮੈਂਬਰ ਸਵ. ਸ੍ਰੀ ਮੂਰਤੀ ਮੱਲ ਜੀ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸਮਾਗਮ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਭੰਤੇ ਵਿਸ਼ਾਖਾ ਬੰਬਈ ਨੇ ਪੰਚਸ਼ੀਲ ਦਾ ਉਚਾਰਣ ਅਤੇ ਪ੍ਰਵਚਨ ਕੀਤੇ। ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਮਦਨ ਸਰੋਆ ਤਲਵਣ, ਸ੍ਰੀ ਤਰਸੇਮ ਕੌਲ, ਸ੍ਰੀਮਤੀ ਦੇਬੋ ਕੌਲ ਲਾਂਬੜਾ, ਸ੍ਰੀ ਦੇਵ ਲਾਲ ਸੁਮਨ, ਸ੍ਰੀਮਤੀ ਬਖਸ਼ੋ ਸੁਮਨ ਉੱਚਾ ਪਿੰਡ (ਯੂ.ਕੇ.), ਅਤੇ ਭੈਣ ਗੁਰਦੇਵ ਕੌਰ ਰੱਤੂ ਗੁਰਾਇਆ (ਯੂ.ਕੇ.) ਨੇ ਡਾ. ਚਮਨ ਲਾਲ ਮੱਮਣ ਦੀ ਯਾਦ ਵਿੱਚ ਬਣ ਰਹੇ ਡਾ.ਚਮਨ ਮੈਮੋਰੀਅਲ ਐਜੂਕੇਸ਼ਨਲ ਸੈਂਟਰ ਅਤੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਦੇ ਪ੍ਰਬੰਧਾ ਬਾਰੇ ਜਾਣਕਾਰੀ ਹਾਸਲ ਕਰ ਬਾਬਾ ਸਾਹਿਬ ਡਾਕਟਰ, ਤਥਾਗਤ ਮਹਾਮਾਨਵ ਗੌਤਮ ਬੁੱਧ ਜੀ ਅਤੇ ਧੰਮ ਦੇ ਪ੍ਰਚਾਰ ਪ੍ਰਸਾਰ ਲਈ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਪ੍ਰਵਾਸੀ ਭਾਰਤੀ ਸ੍ਰੀ ਮਦਨ ਸਰੋਆ ਤਲਵਣ, ਸ੍ਰੀ ਤਰਸੇਮ ਕੌਲ, ਸ੍ਰੀਮਤੀ ਦੇਬੋ ਕੌਲ ਲਾਂਬੜਾ, ਸ੍ਰੀ ਦੇਵ ਲਾਲ ਸੁਮਨ, ਸ੍ਰੀਮਤੀ ਬਖਸ਼ੋ ਸੁਮਨ ਉੱਚਾ ਪਿੰਡ (ਯੂ.ਕੇ.), ਅਤੇ ਭੈਣ ਗੁਰਦੇਵ ਕੌਰ ਰੱਤੂ ਯੂ.ਕੇ. ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਮੈਨੇਜਿੰਗ ਕਮੇਟੀ (ਰਜਿ.) ਚੈਰੀਟੇਬਲ ਟਰੱਸਟ ਵਲੋਂ ਸੈਂਟਰ ਵਿਖੇ ਚਲਾਏ ਜਾ ਰਹੇ ਡਾ.ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ, ਬਾਬਾ ਡਾ.ਅੰਬੇਡਕਰ ਮਿਊਜ਼ੀਅਮ, ਲਾਇਬ੍ਰੇਰੀ ਅਤੇ ਕਮੇਟੀ ਵੱਲੋ ਤਥਾਗਤ ਬੁੱਧ ਦੇ ਪ੍ਰਚਾਰ ਪ੍ਰਸਾਰ ‘ਚ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕਰਦਿਆ ਕਿਹਾ ਕਿ ਸੈਂਟਰ ਵਲੋਂ ਬਾਬਾ ਸਾਹਿਬ ਡਾ.ਬੀ.ਆਰ ਅੰਬੇਡਕਰ ਜੀ ਅਤੇ ਮਹਾਂ ਮਾਨਵ ਬੁੱਧ ਵਿਚਾਰਧਾਰਾ ਨੂੰ ਅੱਗੇ ਲਿਜਾਣ ਵਿੱਚ ਸਾਨੂੰ ਸਾਰਿਆ ਨੂੰ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾ ਨੇ ਕਿਹਾ ਕਿ ਕਮੇਟੀ ਵੱਲੋਂ ਡਾ. ਚਮਨ ਲਾਲ ਮੱਮਣ ਐਜੂਕੇਸ਼ਨਲ ਸੈਂਟਰ ਬਣਾਉਣਾ ਇਤਿਹਾਸਕ ਕਦਮ ਹੈ। ਇਸ ਮੌਕੇ ਦੇਵ ਲਾਲ ਸੁਮਨ ਦੇ ਪਰਿਵਾਰ ਵੱਲੋਂ ਇੱਕ ਲੱਖ ਰੁਪਏ, ਮਦਨ ਸਰੋਆ ਨੇ 50 ਹਜਾਰ ਰੁਪਏ ਅਤੇ ਗੁਰਦੇਵ ਕੌਰ ਰੱਤੂ ਦੇ ਪਰਿਵਾਰ ਨੇ 50 ਹਜ਼ਾਰ ਰੁਪਏ ਦਾ ਆਰਥਿਕ ਸਹਿਯੋਗ ਯਾਦਗਾਰੀ ਹਾਲ ਬਣਾਉਣ ਲਈ ਦਿੱਤਾ। ਇਸ ਮੌਕੇ ਕਮੇਟੀ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਨੇ ਸ੍ਰੀ ਪ੍ਰਵਾਸੀ ਭਾਰਤੀ ਸ੍ਰੀ ਮਦਨ ਸਰੋਆ ਤਲਵਣ, ਸ੍ਰੀ ਤਰਸੇਮ ਕੌਲ, ਸ੍ਰੀਮਤੀ ਦੇਬੋ ਕੌਲ ਲਾਂਬੜਾ, ਸ੍ਰੀ ਦੇਵ ਲਾਲ ਸੁਮਨ, ਸ੍ਰੀਮਤੀ ਬਖਸ਼ੋ ਸੁਮਨ ਉੱਚਾ ਪਿੰਡ (ਯੂ.ਕੇ.), ਅਤੇ ਭੈਣ ਗੁਰਦੇਵ ਕੌਰ ਰੱਤੂ ਯੂ.ਕੇ. ਨੂੰ ਜੀ ਆਇਆ ਆਖਦਿਆ ਕਮੇਟੀ ਨੂੰ ਦਿੱਤੇ ਆਰਥਿਕ ਸਹਿਯੋਗ ਲਈ ਦਿਲ ਦੀਆਂ ਗਹਿਰਾਈਆ ਤੋਂ ਧੰਨਵਾਦ ਕੀਤਾ। ਉਨ੍ਹਾ ਨੇ ਕਿਹਾ ਕਿ ਡਾ. ਚਮਨ ਲਾਲ ਮੱਮਣ ਦੀ ਯਾਦ ਵਿੱਚ ਬਣ ਰਹੇ ਡਾ.ਚਮਨ ਮੈਮੋਰੀਅਲ ਐਜੂਕੇਸ਼ਨਲ ਸੈਂਟਰ ਦੇ ਕੰਮ ਨੂੰ ਐਨ.ਆਰ.ਆਈਜ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਹੀ ਨੇਪਰੇ ਚਾੜ੍ਹਿਆ ਜਾ ਸਕਦਾ ਹੈ । ਕਮੇਟੀ ਪ੍ਰਧਾਨ ਭੱਟੀ ਨੇ ਦਾਨੀ ਸੱਜਣਾ ਤੇ ਸਹਿਯੋਗੀਆਂ ਨੂੰ ਅਪੀਲ ਕੀਤੀ ਕਿ ਸੈਂਟਰ ਵਿਖੇ ਚੱਲ ਰਹੇ ਉਸਾਰੀ ਕਾਰਜਾਂ ਵਿੱਚ ਆਪਣਾ ਵਡਮੁੱਲਾ ਯੋਗਦਾਨ ਜ਼ਰੂਰ ਪਾਉਣ। ਕਮੇਟੀ ਵੱਲੋ ਦਾਨੀ ਸੱਜਣਾ ਤੇ ਸਹਿਯੋਗੀਆਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਸਕੂਲ ਪ੍ਰਿੰਸੀਪਲ ਭੁਪਿੰਦਰ ਕੁਮਾਰ, ਸੀਨੀਅਰ ਆਗੂ ਪ੍ਰਵੀਨ ਬੰਗਾ, ਇੰਦਰਜੀਤ ਅਟਾਰੀ ਜਨਰਲ ਸਕੱਤਰ, ਅਮਰ ਚੰਦ ਅਟਾਰੀ, ਦੀਨ ਦਿਆਲ ਅਟਾਰੀ, ਹਰਬਿਲਾਸ ਬਸਰਾ, ਹਰਮੇਸ਼ ਵਿਰਦੀ ਸਾਬਕਾ ਚੇਅਰਮੈਨ, ਸ੍ਰੀਮਤੀ ਜਸਵਿੰਦਰ ਕੌਰ ਸਾਬਕਾ ਸਰਪੰਚ, ਬਖਸ਼ੀ ਰਾਮ ਬਲਾਚੌਰ, ਦਿਲਬਾਗ ਮਹਿੰਦੀਪੁਰ, ਸੰਦੀਪ ਸਰੋਆ ਤਲਵਣ, ਜਗਦੀਸ਼ ਕੁਮਾਰ ਗੜਸ਼ੰਕਰ,ਪ੍ਰਦੀਪ ਰਾਜਾ ਪੱਤਰਕਾਰ, ਚਮਨ ਲਾਲ, ਦੂਨੀ ਚੰਦ ਤੋਂ ਇਲਾਵਾ ਹੋਰ ਵੀ ਉਪਾਸ਼ਕ ਅਤੇ ਸਕੂਲ ਦਾ ਸਮੂਹ ਸਟਾਫ ਦੇ ਮੈਂਬਰ ਹਾਜਰ ਸਨ

54 Views