ਮਾਨ ਸਰਕਾਰ ਦੇ ਇੱਕ ਇੱਕ ਹਜਾਰ ਰੁਪਏ ਦੀ ਉਡੀਕ ਕਰ ਰਹੀਆ ਨੇ ਪੰਜਾਬ ਦੀਆਂ ਔਰਤਾਂ -ਬੇਗਮਪੁਰਾ ਟਾਇਗਰ ਫੋਰਸ

ਮਾਨ ਸਰਕਾਰ ਦੇ ਇੱਕ ਇੱਕ ਹਜਾਰ ਰੁਪਏ ਦੀ ਉਡੀਕ ਕਰ ਰਹੀਆ ਨੇ ਪੰਜਾਬ ਦੀਆਂ ਔਰਤਾਂ -ਬੇਗਮਪੁਰਾ ਟਾਇਗਰ ਫੋਰਸ

ਕਿਹਾ-ਪੰਜਾਬ ‘ਚ ਵੱਧ ਰਹੇ ਨਸ਼ੇ ਨਾਲ  ਨੌਜਵਾਨ ਪੀੜ੍ਹੀ  ਖ਼ਤਮ ਹੁੰਦੀ ਜਾ ਰਹੀ ਹੈ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) ਬੇਗਮਪੁਰਾ ਟਾਇਗਰ ਫੋਰਸ ਦੇ ਕੌਮੀ ਚੇਅਰਮੈਨ ਅਤੇ ਕੌਮੀ ਪ੍ਰਧਾਨ ਧਰਮਪਾਲ ਸਾਹਨੇਵਾਲ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਬੇਗਮਪੁਰਾ ਟਾਇਗਰ ਫੋਰਸ ਦੀ ਇੱਕ ਮੀਟਿੰਗ ਫੋਰਸ ਦੇ ਮੁੱਖ ਦਫ਼ਤਰ ਭਗਤ ਨਗਰ ਨੇੜੇ ਮਾਡਲ ਟਾਉਨ ਹੁਸ਼ਿਆਰਪੁਰ ਵਿਖੇ ਫੋਰਸ ਦੇ ਸਹਿਰੀ ਪ੍ਰਧਾਨ ਗੁਰਪ੍ਰੀਤ ਗੋਪਾ ਤੇ ਸਹਿਰੀ ਉਪ ਪ੍ਰਧਾਨ ਬਾਲੀ ਫਤਿਹਗੜ੍ਹ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੋਰਸ ਦੇ ਪੰਜਾਬ ਪ੍ਰਧਾਨ ਬੀਰਪਾਲ ਠਰੋਲੀ,ਨੇਕੂ ਅਜਨੋਹਾ ਅਤੇ ਜਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਨੇ ਵਿਸ਼ੇਸ ਤੌਰ ‘ਤੇ ਸਿਰਕਤ ਕੀਤੀ l ਮੀਟਿੰਗ ਨੂੰ ਸੰਬੋਧਨ ਕਰਦਿਆਂ ਫੋਰਸ ਦੇ ਵੱਖ ਵੱਖ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਇੱਕ ਬਦਲਾਅ ਦੇ ਰੂਪ ਵਿੱਚ ਪੰਜਾਬ ਦੀ ਸੱਤਾ ਦਿੱਤੀ ਸੀ ! ਪ੍ਰੰਤੂ ਆਪ ਨੂੰ ਪੰਜਾਬ ਦੀ ਸੱਤਾ ਸੰਭਾਲੇ ਹੋਏ ਲੱਗਭੱਗ ਦੋ ਸਾਲ ਦਾ ਸਮਾਂ ਬੀਤ ਚੁੱਕਾ ਹੈ ਮਾਨ ਸਰਕਾਰ  ਨੇ ਪੰਜਾਬ ਦੀ ਸੱਤਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਤਰ੍ਹਾਂ ਤਰ੍ਹਾਂ ਦੇ ਵਾਅਦੇ ਕੀਤੇ ਸੀ ,ਜਿਹਨਾਂ ਵਿੱਚ ਇੱਕ ਵਾਅਦਾ ਸੀ ਕਿ ਸੂਬੇ ਦੀਆਂ ਔਰਤਾਂ ਨੂੰ ਇੱਕ -ਇੱਕ ਹਜਾਰ ਰੁਪਏ ਹਰ ਮਹੀਨੇ ਦਿੱਤੇ ਜਾਣਗੇ ਜੋ ਕਿ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਜਿਸਦੇ ਚੱਲਦਿਆਂ ਸੂਬੇ ਦੀਆਂ ਉਹਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ  l ਉਕਤ ਆਗੂਆਂ ਨੇ ਕਿਹਾ ਕਿ  ਸੂਬੇ ਦੇ ਲੋਕ ਹੁਣ ਆਮ ਆਦਮੀ ਪਾਰਟੀ ਦੀਆਂ ਚਾਲਾਂ ਵਿੱਚ ਨਹੀਂ ਆਉਣਗੇ l ਉਹਨਾਂ ਕਿਹਾ ਕਿ ਜਦੋਂ ਦੀ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਹੀ ਪੰਜਾਬ ਵਿੱਚ ਗੈਂਗਸਟਰਾਂ ਦਾ ਵੱਡੇ ਪੱਧਰ ‘ਤੇ ਬੋਲ ਬਾਲਾ ਹੋਇਆ ਹੈ l ਪੰਜਾਬ ਵਿੱਚ ਲਾਅ ਐੰਡ ਆਡਰ ਨਾਂ ਦੀ ਕੋਈ ਚੀਜ਼ ਨਹੀਂ ਰਹੀ l ਨਸ਼ਾ ਦਿਨੋਂ ਦਿਨ ਅਮਰ ਵੇਲ ਦੀ ਤਰਾਂ ਵੱਧਦਾ ਹੀ ਜਾ ਰਿਹਾ ਹੈ l ਹਰ ਦਿਨ ਨਸ਼ੇ ਨਾਲ ਨੌਜਵਾਨੀ ਖ਼ਤਮ ਹੁੰਦੀ ਜਾ ਰਹੀ ਹੈ l ਜਿਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ l
ਉਹਨਾਂ ਕਿਹਾ ਕਿ ਜਦੋਂ ਪੰਜਾਬ ਦੀ ਸੱਤਾ ਦੂਸਰੀਆਂ ਪਾਰਟੀਆਂ ਕੋਲ ਸੀ ਤਾਂ ਏਹੀ ਹੀ ਪੰਜਾਬ ਦਾ ਮੁੱਖ ਮੰਤਰੀ  ਭਗਵੰਤ ਮਾਨ ਉਨ੍ਹਾਂ ਪਾਰਟੀਆਂ ਨੂੰ ਆਪਣੀਆਂ ਸਟੇਜਾਂ ਉੱਤੋਂ ਪਾਣੀ ਪੀ ਪੀ ਕੋਸਦਾ ਹੁੰਦਾ ਸੀ ਅਤੇ ਉਨ੍ਹਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਤੰਜ਼ ਕੱਸਦਾ ਹੁੰਦਾ ਸੀ l ਉਹਨਾਂ ਮੁੱਖ ਮੰਤਰੀ  ਭਗਵੰਤ  ਮਾਨ ਨੂੰ ਤਿੱਖੇ  ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਜੇਕਰ ਤੁਹਾਨੂੰ ਸੱਤਾ ਦੇਣਾ ਜਾਣਦੇ ਹਨ ਤਾਂ ਤੁਹਾਡੇ ਤੋਂ ਸੱਤਾ ਖੋਹਣਾ ਵੀ ਜਾਣਦੇ ਹਨ l ਇਸ ਲਈ ਜੇਕਰ ਸਮਾਂ ਰਹਿੰਦੇ ਸੂਬੇ ਦੇ ਲੋਕਾਂ ਨਾਲ਼ ਕੀਤੇ ਗਏ ਵਾਅਦੇ ਪੂਰੇ ਨਾ ਕੀਤੇ ਤਾਂ ਸੂਬੇ ਦੇ ਲੋਕ ਆਉਦੀਆਂ ਚੋਣਾਂ ਵਿੱਚ ਤੁਹਾਡਾ ਬੋਰੀਆ ਬਿਸਤਰਾ ਗੋਲ ਕਰਨ ਲਈ ਤਿਆਰ ਬਰ ਤਿਆਰ ਬੈਠੇ ਹਨ l
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਡੀਆ ਇੰਚਾਰਜ ਚੰਦਰ ਪਾਲ ਹੈਪੀ, ਸਤੀਸ਼ ਕੁਮਾਰ ਸ਼ੇਰਗੜ ,ਅਮਨਦੀਪ,ਮੁਨੀਸ਼,ਚਰਨਜੀਤ ਡਾਡਾ, ਕਮਲਜੀਤ, ਰਾਮ ਜੀ, ਦਵਿੰਦਰ ਕੁਮਾਰ, ਪੰਮਾ ਡਾਡਾ, ਗੋਗਾ ਮਾਂਝੀ  , ਪਵਨ ਕੁਮਾਰ ਬੱਧਣ,ਅਮਨਦੀਪ ਸਿੰਘ, ਚਰਨਜੀਤ ਸਿੰਘ,ਭੁਪਿੰਦਰ ਕੁਮਾਰ ਬੱਧਣ  ਕਮਲਜੀਤ ਸਿੰਘ, ਬਿਸ਼ਨਪਾਲ, ਗਿਆਨ ਚੰਦ, ਮੁਸਾਫ਼ਰ ਸਿੰਘ, ਸ਼ੇਰਾ ਸਿੰਘ, ਵਿਸ਼ਾਲ ਸਿੰਘ,  ਸਨੀ ਸੀਣਾ,ਭਿੰਦਾ ਸੀਣਾ, ਹੈਪੀ ਫਤਹਿਗਡ਼੍ਹ,ਦਵਿੰਦਰ ਕੁਮਾਰ, ਰਾਕੇਸ ਕੁਮਾਰ ਭੱਟੀ ,ਵਿਜੇ ਕੁਮਾਰ ਜੱਲੋਵਾਲ ਖਨੂਰ , ਰਵਿ ਸੁੰਦਰ ਨਗਰ ਆਦਿ ਵੀ ਹਾਜ਼ਰ ਸਨ

49 Views