ਲਵਪ੍ਰੀਤ ਲਿੱਤਰਾਂ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਯੂਥ ਵਿੰਗ ਦੇ ਸੀਨੀਅਰ ਉਪ ਪ੍ਰਧਾਨ ਪੰਜਾਬ ਨਿਯੁਕਤ

ਲਵਪ੍ਰੀਤ ਲਿੱਤਰਾਂ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਯੂਥ ਵਿੰਗ ਦੇ ਸੀਨੀਅਰ ਉਪ ਪ੍ਰਧਾਨ ਪੰਜਾਬ ਨਿਯੁਕਤ

ਕਾਲਾ ਸੰਘਿਆਂ 8 ਮਾਰਚ (ਮਨਜੀਤ ਮਾਨ) ਵਾਲਮੀਕਿ ਐਕਸ਼ਨ ਫੋਰਸ ਪੰਜਾਬ ਦੇ ਅਹੁਦੇਦਾਰਾਂ ਤੇ ਵਰਕਰਾਂ ਦੀ ਇੱਕ ਅਹਿਮ ਮੀਟਿੰਗ ਪਿੰਡ ਲਿੱਤਰਾ ਵਿੱਚ ਨਸ਼ਿਆਂ ਦੇ ਖਿਲਾਫ ਕੀਤੀ ਗਈ ਇਸ ਮੀਟਿੰਗ ਵਿੱਚ ਸੈਂਕੜੇ ਨੌਜਵਾਨਾਂ ਨੇ ਹਿਸਾ ਲਿਆ ਇਸ ਮੌਕੇ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਦੇ ਸੂਬਾ ਪ੍ਰਧਾਨ ਧਰਮਿੰਦਰ ਨੰਗਲ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਸੂਬਾ ਪ੍ਰਧਾਨ ਧਰਮਿੰਦਰ ਨੰਗਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਜਥੇਬੰਦੀ ਵੱਲੋਂ ਢੁਕਵੇਂ ਕਦਮ ਚੁੱਕੇ ਜਾਣਗੇ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਤੇ ਲੈ ਕੇ ਜਾਵੇਗੀ ਇਸ ਮੌਕੇ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਕੀ ਪੰਜਾਬ ਦਾ ਨੌਜਵਾਨ ਅੱਜ ਵੱਡੀ ਗਿਣਤੀ ਵਿੱਚ ਖੇਡਾਂ ਵਿੱਚ ਮੱਲਾਂ ਮਾਰ ਰਿਹਾ ਹੈ ਤੇ ਉਚੇਰੀ ਵਿਦਿਆ ਪਾ ਰਿਹਾ ਹੈ ਅਤੇ ਪੰਜਾਬ ਭਰ ਦੇ ਨੌਜਵਾਨ ਵਧੀਆ ਪੜ੍ਹਾਈ ਕਰ ਰਹੇ ਹਨ ਅਤੇ ਯੋਗਤਾ ਅਨੁਸਾਰ ਨੌਕਰੀਆਂ ਵੀ ਕਰ ਰਹੇ ਹਨ ਨੌਜਵਾਨਾ ਨੂੰ ਸਹੀ ਸੇਧ ਦੇਣਾ ਸਮਾਜ ਸੇਵੀ ਲੋਕਾਂ ਦਾ ਫਰਜ ਬਣਦਾ ਹੈ ਤਾਂ ਜੋ ਹੋਰ ਵਧੀਆ ਸਮਾਜ ਸਿਰਜਿਆ ਜਾਵੇ ਇਸ ਮੌਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ ਲਈ ਕਿਹਾ ਕੀ ਤਾਂ ਹੀ ਮਾਪਿਆਂ ਦਾ ਨਾਮ ਰੋਸ਼ਨ ਹੋ ਸਕਦਾ ਹੈ ਜੇਕਰ ਅਸੀਂ ਪੜ੍ਹਦੇ ਹਾਂ ਅਤੇ ਕਿਸੇ ਮੁਕਾਮ ਤੇ ਪਹੁੰਚਦੇ ਹਾਂ ਕਿਉਂਕਿ ਕਿ ਮਾਪਿਆ ਵੱਲੋਂ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਬਹੁਤ ਹੀ ਮੁਸ਼ਕਿਲਾਂ ਨਾਲ ਆਪਣੇ ਨੂੰ ਪੜ੍ਹਾਇਆ ਜਾਂਦਾ ਹੈ ਅਤੇ ਉਹਨਾਂ ਨੂੰ ਆਸ ਹੁੰਦੀ ਹੈ ਕਿ ਸਾਡੇ ਬੱਚੇ ਪੜ੍ਹ ਲਿਖ ਕੇ ਸਾਡਾ ਬੁਢਾਪੇ ਦਾ ਸਹਾਰਾ ਬਣਨ ਅਤੇ ਉਹ ਇਸੇ ਆਸ ਨਾਲ ਤੁਹਾਨੂੰ ਵਧੀਆ ਪੜ੍ਹਾਉਂਦੇ ਲਿਖਾਉਂਦੇ ਹਨ ਪਰ ਸਾਡਾ ਵੀ ਫਰਜ ਬਣਦਾ ਹੈ ਕੀ ਪੜ੍ਹਾਈ ਕਰਕੇ ਆਪਣੇ ਮਾਪਿਆ ਦਾ ਨਾਮ ਰੋਸ਼ਨ ਕਰੀਏ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਕਿ ਅੱਜ ਵੀ ਖੇਡ ਮੈਦਾਨਾਂ ਵਿੱਚ ਨੌਜਵਾਨ ਵਧੀਆ ਮੱਲਾ ਮਾਰ ਰਹੇ ਹਨ ਨੌਜਵਾਨ ਖੇਡਾਂ ਵਿੱਚ ਆਪਣਾ ਦੇਸ਼ਾਂ ਵਿਦੇਸ਼ਾਂ ਵਿੱਚ ਨਾਮ ਰੋਸ਼ਨ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਘੱਟ ਗਿਣਤੀ ਵਿੱਚ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਹਨ ਉਹਨਾਂ ਨੂੰ ਨਸ਼ਿਆ ਵਿਚੋਂ ਬਾਹਰ ਕੱਢਣ ਲਈ ਜਥੇਬੰਦੀ ਵੱਲੋਂ ਨੌਜਵਾਨਾਂ ਨੂੰ ਇਕੱਤਰ ਕਰਕੇ ਵੱਡੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਉਹਨਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਲਵਪ੍ਰੀਤ ਲਿਤਰਾਂ ਨੂੰ ਸਮਾਜ ਪ੍ਰਤੀ ਵਧੀਆ ਕਾਰਜ ਨੂੰ ਦੇਖਦੇ ਹੋਏ ਉਹਨਾਂ ਨੂੰ ਜਥੇਬੰਦੀ ਵੱਲੋਂ ਯੂਥ ਵਿੰਗ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ ਦਲਜੀਤ ਨਿਯੁਕਤ ਕੀਤਾ ਗਿਆ ਅਤੇ ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਕੀਤਾ ਜਾਵੇਗਾ ਇਸ ਮੌਕੇ ਉਪ ਪ੍ਰਧਾਨ ਪੰਜਾਬ ਹੇਅਰ, ਉਪ ਚੇਅਰਮੈਨ ਆਰ ਕੇ ਨਾਹਰ ਸਪੋਰਟਸ ਵਿੰਗ ਪ੍ਰਧਾਨ ਮੇਜਰ ਸਿੰਘ ,ਯੂਥ ਵਿੰਗ ਪ੍ਰਧਾਨ ਬਲਕਾਰ ਸਹੋਤਾ ਪ੍ਰਧਾਨ ਦੁਆਬਾ ਜੋਨ ਮੇਘਨ ਨੂਰ ,ਮਹਿਲ ਉਪ ਪ੍ਰਧਾਨ ਪ੍ਰਭਦੀਪ ਸਭੀ ਗਿੱਦੜ ਪਿੰਡੀ, ਸਰਕਲ ਪ੍ਰਧਾਨ ਲੋਹੀਆਂ ਕੁਲਦੀਪ ਕੁਮਾਰ, ਤਹਿਸੀਲ ਪ੍ਰਧਾਨ ਦੀ ਸਹੋਤਾ, ਜ਼ਿਲਾ ਪ੍ਰਧਾਨ ਤੀਰਥ ਬਜੂਹਾ ਦੇ ਅਤੇ ਹੋਰ ਜਥੇਬੰਦੀ ਦੇ ਆਗੂ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਿਰ ਸਨ।

53 Views