*ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਲੋਂ ਸਲਾਨਾ ਫੇਟ ਕਮ ਉੱਦਮੀ ਮੇਲੇ ਦਾ ਆਯੋਜਨ ਮਿਤੀ 9 ਮਾਰਚ ਦਿਨ ਸ਼ਨੀਵਾਰ ਨੂੰ*
*ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਲੋਂ ਸਲਾਨਾ ਫੇਟ ਕਮ ਉੱਦਮੀ ਮੇਲੇ ਦਾ ਆਯੋਜਨ ਮਿਤੀ 9 ਮਾਰਚ ਦਿਨ ਸ਼ਨੀਵਾਰ ਨੂੰ*
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਲੋਂ ਕਾਲਜ ਪ੍ਰਿੰਸੀਪਲ ਡਾ : ਸਵਿੰਦਰ ਪਾਲ ਅਤੇ ਪ੍ਰਧਾਨ , ਮੈਨੇਜਮੈਂਟ ਕਮੇਟੀ , ਕਮਲਾ ਨਹਿਰੂ ਐਜੂਕੇਸ਼ਨ ਟਰੱਸਟ , ਸ਼੍ਰੀ ਧੀਰਜ ਸਰਦਾਨਾ ਦੀ ਅਗਵਾਈ ਹੇਠ ਪੀ.ਜੀ. ਕਾਮਰਸ ਵਿਭਾਗ ਦੁਆਰਾ ਕਮਲਾ ਨਹਿਰੂ ਕਾਲਜ ਫਾਰ ਵੋਮੈਨ ਫਗਵਾੜਾ ਵਲੋਂ ਸਲਾਨਾ ਫੇਟ ਕਮ ਉੱਦਮੀ ਮੇਲੇ ਦਾ ਆਯੋਜਨ ਮਿਤੀ 9 ਮਾਰਚ ਦਿਨ ਸ਼ਨੀਵਾਰ ਸਵੇਰੇ 9.00 ਵਜੇ ਕਾਲਜ਼ ਕੈਂਪਸ ਵਿਖੇ ਕੀਤਾ ਜਾਵੇਗਾ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਲਜ ਪ੍ਰਿੰਸੀਪਲ ਡਾ ਸ਼ਵਿੰਦਰ ਪਾਲ ਨੇ ਦੱਸਿਆ ਕਿ ਇਸ ਸਮਾਗਮ ਚ ਸ੍ਰੀਮਤੀ ਪੂਨਮ ਪੂਰੀ , ਇੱਕ ਸਾਬਕਾ ਵਿਦਿਆਰਥੀ ਅਤੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਜਦਕਿ ਸ੍ਰੀਮਤੀ ਭੁਪਿੰਦਰ ਕੌਰ ਡਾਇਰੈਕਟਰ ਐਲੀਵੇਸ਼ਨ ੳਵਰਸੀਜ਼ ਫਗਵਾੜਾ ਅਤੇ ਸ੍ਰੀਮਤੀ ਮੀਤ ਕੋਚਰ ਮਾਲਕ ਦਿ ਵੈਡਿੰਗ ਮਾਲ ਫਗਵਾੜਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ ੲਿਸ ਸਲਾਨਾ ਫੇਟ ਕਮ ਉੱਦਮੀ ਮੇਲੇ ਚ ਵਿਦਿਆਰਥੀਆਂ ਦੁਆਰਾ ਬਣਾਏ ਗਏ ਖਾਣ – ਪੀਣ ਦੀਆਂ ਚੀਜ਼ਾਂ , ਫਨ ਗੇਮਜ਼ , ਮਹਿੰਦੀ , ਨੇਲ ਆਰਟ , ਟੈਟੂ ਅਤੇ ਹੌਟਡ ਹਾਊਸ ਦੇ ਸਟਾਲ ਲਗਾਏ ਜਾਣਗੇ ਹੋਰ ਪ੍ਰਮੁੱਖ ਆਕਰਸ਼ਣ ਪ੍ਰਸਿੱਧ ਫੈਸ਼ਨ ਡਿਜ਼ਾਈਨਰ ਮੀਤ ਕੋਚਰ ਅਤੇ ਗਿਨੀਜ਼ ਵਰਲਡ ਰਿਕਾਰਡ ਹੋਲਡਰ , ਕਰੋਸ਼ੀਆ ਆਰਟਿਸਟ ਸ਼੍ਰੀਮਤੀ ਅਮਰਜਯੋਤੀ ਦੁਆਰਾ ਪ੍ਰਦਰਸ਼ਨੀ – ਕਮ – ਸੇਲ ਹਨ । ਅੰਮ੍ਰਿਤਸਰ , ਜਲੰਧਰ , ਲੁਧਿਆਣਾ ਅਤੇ ਫਗਵਾੜਾ ਦੇ ਮਸ਼ਹੂਰ ਕਾਰੋਬਾਰੀ ਘਰਾਣਿਆਂ ਵੱਲੋਂ ਸਪਾਂਸਰ ਕੀਤੇ ਬਹੁਤ ਹੀ ਆਕਰਸ਼ਕ ਇਨਾਮਾਂ ਵਾਲੇ ਵਿਦਿਆਰਥੀਆਂ ਲਈ ਲੱਕੀ ਡਰਾਅ ਵੀ ਹੋਵੇਗਾ

