ਖਾਲਸਾ ਕਾਲਜ ਡੁਮੇਲੀ ਦੀ ਖੋ – ਖੋ ਲੜਕੀਆਂ ਦੀ ਟੀਮ ਨੇ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਜਿੱਤਿਆ
ਖਾਲਸਾ ਕਾਲਜ ਡੁਮੇਲੀ ਦੀ ਖੋ – ਖੋ ਲੜਕੀਆਂ ਦੀ ਟੀਮ ਨੇ ਯੂਨੀਵਰਸਿਟੀ ਅੰਤਰ ਕਾਲਜ ਮੁਕਾਬਲਿਆਂ ਵਿੱਚ ਸਿਲਵਰ ਮੈਡਲ ਜਿੱਤਿਆ
ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲ ਰਹੇ ਅਦਾਰੇ ਸੰਤ ਬਾਬਾ ਦਲੀਪ ਸਿੰਘ ਮੈਮੋਰੀਅਲ ਖਾਲਸਾ ਕਾਲਜ ਡੁਮੇਲੀ ਦੀਆਂ ਵਿਦਿਆਰਥਣਾਂ ਦੀ ਖੋ – ਖੋ ਦੀ ਟੀਮ ਗੁਰੂ ਨਾਨਕ ਦੇਵ ਯੂਨੀਵਰਸਟੀ ਅੰਮ੍ਰਿਤਸਿਰ ਦੇ ਬੀ- ਡਵੀਜ਼ਨ ‘ ਚ ਕਰਵਾਏ ਗਏ ਅੰਤਰ ਕਾਲਜ ਮੁਕਾਬਲਿਆਂ ਦੇ ਮੈਚਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਸਰਾ ਸਥਾਨ ਪ੍ਰਾਪਤ ਕੀਤਾ ਕਾਲਜ ਪਹੁੰਚਣ ਤੇ ਪ੍ਰਿੰਸੀਪਲ ਡਾ ਗੁਰਨਾਮ ਸਿੰਘ ਰਸੂਲਪੁਰ ਅਤੇ ਸਮੂਹ ਸਟਾਫ਼ ਮੈਂਬਰਾਂ ਦੇ ਦੁਆਰਾ ਇਨ੍ਹਾਂ ਖਿਡਾਰਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਖੋ – ਖੋ ਦੀ ਟੀਮ ਚ ਕੈਪਟਨ ਵਜੋਂ ਗੁਰਲੀਨ ਕੌਰ , ਰਣਦੀਪ ਕੌਰ , ਨਵਜੋਤ ਕੌਰ ਰਮਨਦੀਪ ਕੌਰ , ਜਸਵੀਰ ਕੌਰ , ਮਨਪ੍ਰੀਤ ਕੌਰ , ਮਾਧੁਰੀ , ਜਪਦੀਪ ਕੌਰ , ਜੋਤੀ , ਬੀਨਾ ਕੌਰ , ਨਰਤਕੌਰ , ਦੁਆਰਾ ਭਾਗ ਲਆ ਗਿਆ ਇਸ ਮੌਕੇ ਪ੍ਰਿੰਸੀਪਲ ਡਾ . ਗੁਰਨਾਮ ਸਿੰਘ ਰਸੂਲਪੁਰ ਦੁਆਰਾ ਕਾਲਜ ਦੀ ਟੀਮ ਦੇ ਦੂਸਰਾ ਸਥਾਨ ਪ੍ਰਾਪਤ ਕਰਨ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਕਾਲਜ ਅਜਿਹੇ ਮੁਕਾਬਲਆਂ ਵਿੱਚ ਭਾਗ ਲੈ ਕੇ ਵਿਦਿਆਰਥੀਆਂ ਨੂੰ ਉੱਨਤੀ ਦੇ ਰਾਹ ਵੱਲ ਲੈ ਕੇ ਜਾਣ ਲਈ ਹਮੇਸ਼ਾ ਯਤਨਸ਼ੀਲ ਰਹੇਗਾ ਉਹਨਾਂ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਰਮਨਪ੍ਰੀਤ ਸੰਘ , ਟੀਮ ਦੇ ਕੋਚ ਅਮਨਦੀਪ ਸਿੰਘ , ਕੈਪਟਨ ਗੁਰਲੀਰ ਕੌਰ ਤੇ ਖਡਾਰੀ ਵਦਿਆਰਥਣਾਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਵਿਦਿਆਰਥਣਾਂ ਨੂੰ ਹੱਲਾਸ਼ੇਰੀ ਦੇ ਕੇ ਉਨ੍ਹਾਂ ਦੀ ਹੋਂਸਲਾ ਅਫ਼ਜ਼ਾਈ ਕੀਤੀ ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਮੋਜੂਦ ਸਨ

