ਜਰਨਲਿਸਟ ਪ੍ਰੈਸ ਕਲੱਬ ਦੀ ਹੋਈ ਚੋਣ, ਮਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਿਕ ਹੋਈਆਂ ਨਿਯੁਕਤੀਆਂ
ਜਰਨਲਿਸਟ ਪ੍ਰੈਸ ਕਲੱਬ ਦੀ ਹੋਈ ਚੋਣ, ਮਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਿਕ ਹੋਈਆਂ ਨਿਯੁਕਤੀਆਂ
ਸ਼੍ਰੀ ਮੁਕਤਸਰ ਸਾਹਿਬ, 3 ਮਾਰਚ(ਪੱਤਰ ਪ੍ਰੇਰਕ)-ਪੰਜਾਬ ਪੱਧਰ ‘ਤੇ ਪੱਤਰਕਾਰਾਂ ਦੀ ਏਕਤਾ ਕਾਇਮ ਰੱਖਣ ਸਮੇਤ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਲੰਮੇ ਸਮੇਂ ਤੋਂ ਯਤਨਸ਼ੀਲ ਜਰਨਲਿਸਟ ਪ੍ਰੈੱਸ ਕਲੱਬ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਮਾਨ ਦੇ ਨਿਰਦੇਸ਼ਾਂ ਮੁਤਾਬਿਕ ਸ਼੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀ ਇਕਾਈ ਨੂੰ ਮਜ਼ਬੂਤ ਕਰਦਿਆਂ, ਜਰਨਲਿਸਟ ਪ੍ਰੈਸ ਕਲੱਬ ਦਾ ਵਿਸਥਾਰ ਕੀਤਾ। ਇਸ ਮੌਕੇ ਜਰਨਲਿਸਟ ਪ੍ਰੈੱਸ ਕਲੱਬ ਪੰਜਾਬ ਦੇ ਚੇਅਰਮੈਨ (ਮਾਲਵਾ ਜੋਨ) ਜਸਵੀਰ ਸਿੰਘ ਸਿੱਧੂ ਵਿਸ਼ੇਸ਼ ਤੌਰ ਤੇ ਸ੍ਰੀ ਮੁਕਤਸਰ ਸਾਹਿਬ ਪਹੁੰਚੇ। ਇੱਥੇ ਉਹਨਾਂ ਨੇਂ ਮੁਕਤਸਰ ਜਰਨਲਿਸਟ ਪ੍ਰੈਸ ਕਲੱਬ ਦਾ ਗਠਨ ਕਰਵਾ ਕੇ, ਪ੍ਰੈਸ ਕਲੱਬ ਨੂੰ ਪੰਜਾਬ ਪੱਧਰੀ ਮੀਡੀਆ ਗਠਜੋੜ ਦਾ ਅਹਿਮ ਅੰਗ ਐਲਾਨਿਆ। ਚੇਅਰਮੈਨ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪ੍ਰੈੱਸ ਕਲੱਬ ਦੀ ਚੋਣ ਪ੍ਰਕਿਰਿਆ ਮੁਕੰਮਲ ਹੋਈ। ਮੁਕਤਸਰ ਜਰਨਲਿਸਟ ਪ੍ਰੈਸ ਕਲੱਬ ਦੀ ਚੋਣ ਮੁਕੰਮਲ ਹੋਣ ਉਪਰੰਤ ਜਸਵੀਰ ਸਿੰਘ ਸਿੱਧੂ ਨੇਂ ਦੱਸਿਆ ਕਿ ਪਰਮਜੀਤ ਸਿੰਘ ਰਾਜਾ ਸਰਪ੍ਰਸਤ, ਪਰਮਿੰਦਰ ਪਾਸ਼ਾ ਨੂੰ ਚੇਅਰਮੈਨ, ਬਲਵੰਤ ਸਿੰਘ ਸੰਮੇਵਾਲੀ ਨੂੰ ਵਾਈਸ ਚੇਅਰਮੈਨ, ਜਸਵਿੰਦਰ ਸਿੰਘ ਬੱਬੂ ਬੇਦੀ ਨੂੰ ਪ੍ਰਧਾਨ, ਮਨਪ੍ਰੀਤ ਮੋਨੂੰ ਨੂੰ ਉੱਪ-ਪ੍ਰਧਾਨ, ਰਾਜਕੰਵਲ ਨੂੰ ਕੁਆਰਡੀਨੇਟਰ, ਜਨਰਲ ਸਕੱਤਰ ਸੰਜੀਵ ਸੰਜੂ ਵਜੋਂ ਚੁਣੇਂ ਗਏ ਗਏ ਹਨ।
ਪ੍ਰੈੱਸ ਕਲੱਬ ਦੀ ਚੋਣ ਉਪਰੰਤ ਨਿਯੁਕਤੀਆਂ ਦਾ ਵਿਸਥਾਰਿਤ ਐਲਾਨ ਕਰਦਿਆਂ ਮੁਕਤਸਰ ਜਰਨਲਿਸਟ ਪ੍ਰੈਸ ਕਲੱਬ ਦੇ ਚੇਅਰਮੈਨ ਪਰਮਿੰਦਰ ਪਾਸ਼ਾ ਨੇਂ ਦੱਸਿਆ ਕਿ ਗੁਰਜੰਟ ਸਿੰਘ ਭੱਟੀ, ਜਸਵਿੰਦਰ ਬਾਬਾ ਅਤੇ ਗਗਨ ਭੱਟੀ ਨੂੰ ਸਕੱਤਰ ਚੁਣਨ ਦੇ ਨਾਲ ਹੀ ਬਲਕਰਨ ਸਿੰਘ ਖਾਲਸਾ ਅਤੇ ਗੁਰਜੰਟ ਰੁਪਾਣਾ ਮੁਕਤਸਰ ਜਰਨਲਿਸਟ ਪ੍ਰੈਸ ਕਲੱਬ ਦੇ ਸਰਪ੍ਰਸਤ ਨਿਯੁਕਤ ਕੀਤੇ ਗਏ ਹਨ। ਇਹਨਾਂ ਨਿਯੁਕਤੀਆਂ ਉਪਰੰਤ ਪਰਮਜੀਤ ਸਿੰਘ ਬੇਦੀ ਨੂੰ ਪ੍ਰੈੱਸ ਸਕੱਤਰ, ਗੁਰਮੀਤ ਵਰਮਾਂ ਨੂੰ ਪ੍ਰੈਸ ਕਲੱਬ ਦਾ ਮੀਡੀਆ ਸਲਾਹਕਾਰ ਅਤੇ ਅੰਮ੍ਰਿਤ ਸ਼ਾਂਤ ਨੂੰ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਜਰਨਲਿਸਟ ਪ੍ਰੈਸ ਕਲੱਬ ਦੇ ਚੇਅਰਮੈਨ ਮਾਲਵਾ ਜ਼ੋਨ ਜਸਵੀਰ ਸਿੰਘ ਸਿੱਧੂ ਨੇਂ ਵਿਸ਼ੇਸ਼ ਤੌਰ ‘ਤੇ ਆਖਿਆ ਕਿ ਸਾਡੇ ਹੀ ਇੱਕ ਸੀਨੀਅਰ ਪੱਤਰਕਾਰ ਦੀ ਨਬਾਲਿਗ਼ ਬੱਚੀ ਨਾਲ ਛੇੜਛਾੜ ਕਰਦਿਆਂ, ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰ ਰਹੇ ਗੁੰਡਿਆਂ ਦੇ ਖਿਲਾਫ ਪੁਲਿਸ ਵੱਲੋਂ ਕੀਤੀ ਕਥਿਤ ਮਿਲੀ ਭੁਗਤ ਵਾਲੀ ਕਾਰਵਾਈ ਨੂੰ ਲੈ ਕੇ ਸੋਮਵਾਰ ਵਾਲੇ ਦਿਨ ਪ੍ਰੈਸ ਕਲੱਬ ਵੱਲੋਂ ਵਿਸ਼ੇਸ਼ ਐਕਸ਼ਨ ਕੀਤਾ ਜਾਵੇਗਾ।

