ਜਬਰਸਦਤੀ ਡਰਾ ਧਮਕਾ ਪੈਸੇ ਲੈਣ ਦੇ ਦੋਸ਼ ਹੇਠ 06 ਔਰਤਾਂ ਦੇ ਖਿਲਾਫ ਮੁਕੱਦਮਾ ਦਰਜ਼

ਜਬਰਸਦਤੀ ਡਰਾ ਧਮਕਾ ਪੈਸੇ ਲੈਣ ਦੇ ਦੋਸ਼ ਹੇਠ 06 ਔਰਤਾਂ ਦੇ ਖਿਲਾਫ ਮੁਕੱਦਮਾ ਦਰਜ਼

ਫਗਵਾੜਾ ( ਡਾ ਰਮਨ / ਹਰਦਿਆਲ ਸਿੰਘ ਸੰਧੂ ) ਅੈਸ ਅੈਸ ਪੀ ਕਪੂਰਥਲਾ ਸ੍ਰੀਮਤੀ ਵਤਸਲਾ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤੇ ਭਗੋੜੇ ਵਿਅਕਤੀਆ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਮੁਹਿੰਮ ਤਹਿਤ , ਸ੍ਰੀਮਤੀ ਰੁਪਿੰਦਰ ਕੌਰ ਭੱਟੀ ਪੁਲਿਸ ਕਪਤਾਨ ਸਬ – ਡਵੀਜਨ ਫਗਵਾੜਾ ਅਤੇ ਜਸਪ੍ਰੀਤ ਸਿੰਘ ਉਪ – ਪੁਲਿਸ ਕਪਤਾਨ ਸਬ ਡਵੀਜਨ ਫਗਵਾੜਾ ਦੀ ਯੋਗ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਸਤਨਾਮਪੁਰਾ ਇੰਸਪੈਕਟਰ ਗੋਰਵ ਧੀਰ ਨੰਬਰ 411 / ਜੇਆਰ ਦੀ ਨਿਗਰਾਨੀ ਹੇਠ ਏ.ਐਸ.ਆਈ ਦਰਸ਼ਨ ਸਿੰਘ 119 / ਇੰਚਾਰਜ ਚੋਕੀ ਮਹੇੜੂ ਸਮੇਤ ਸਾਥੀ ਕਰਮਚਾਰੀਆ ਦੇ ਗਸ਼ਤ ਦੇ ਸਬੰਧ ਵਿੱਚ ਨਜਦੀਕ ਡੋਗਰਾ ਢਾਬਾ ਮਹੇੜੂ ਰੋਡ ਮੌਜੂਦ ਸੀ ਕਿ ਦਲਜੀਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਹਨੂੰਮਾਨਗੜ ਥਾਣਾ ਹਨੂੰਮਾਨ12.30 ਪੀ.ਐਮ ਤੇ ਉਹ ਬਿਜਨਸ ਸਬੰਧੀ ਡੋਗਰਾ ਢਾਬਾ ਤੋ ਅੰਦਰ ਟੀ ਪੁਆਇੰਟ ਨੂੰ ਜਾ ਰਿਹਾ ਸੀ ਜਦ ਉਹ ਚਾਹ ਵਾਲਾ ਚੌਕ ਨਜਦੀਕ ਪਹੁੰਚਾ ਤਾਂ ਉੱਥੇ ਇੱਕ ਵਿਦੇਸ਼ੀ ਕਾਲੇ ਰੰਗ ਦੀ ਕੁੜੀ ਖੜੀ ਸੀ ।ਜਿਸ ਨੇ ਉਸਨੂੰ ਰੋਕਿਆ ਹਨੇਰੇ ਵਿੱਚ ਸਾਈਡ ਤੇ ਲੈ ਗਈ ਤੇ ਉੱਥੇ ਪੰਜ ਵਿਦੇਸ਼ੀ ਕੁੜੀਆਂ ਹੋਰ ਖੜੀਆਂ ਖੜੀਆਂ ਸੀ ਉਸਨੇ ਆਪਣੇ ਪਰਸ ਵਿੱਚੋ ਚਾਕੂ ਕੱਢਿਆ ਤੇ ਕੰਧ ਨਾਲ ਲਾ ਲਿਆ ਤੇ ਸਾਰੀਆਂ ਜਣੀਆਂ ਉਸਦੇ ਦੁਆਲੇ ਹੋ ਗਈਆਂ ਤੇ ਧਮਕੀਆਂ ਦੇ ਕੇ ਕਹਿਣ ਲੱਗੀਆਂ ਕਿ ਜੋ ਕੁੱਝ ਹੈ ਕੱਢ ਦੇ ਨਹੀ ਤਾਂ ਜਾਨੋ ਮਾਰ ਦਿਆਗੀਆਂ ਜਾਂ ਅਸੀ ਰੋਲਾ ਪਾ ਦੇਣਾ ਹੈ ਕਿ ਇਸ ਨੇ ਸਾਡੇ ਨਾਲ ਛੇੜਛਾੜ ਕੀਤੀ ਹੈ ਤੇ ਗਲਤ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਇਹ ਰਾਹਗੀਰਾਂ ਪਾਸੋਂ ਜਬਰਸਦਤੀ ਡਰਾ ਧਮਕਾ ਪੈਸੇ ਲੈਦੀਆਂ ਹਨ । ਜਿਸ ਤੇ TANZANIA ਅਤੇ UGANDAN ਦੋਸ਼ ਦੀਆ 06 ਔਰਤਾਂ ਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 02.03.2024 ਅ / ਧ 341,384,506 IPC ਥਾਣਾ ਸਤਨਾਮਪੁਰਾ ਫਗਵਾੜਾ ਜਿਲਾ ਕਪੂਰਥਲਾ ਦਰਜ ਰਜਿਸਟਰ ਕਰਕੇ ਜਿਨਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਮਾਰਡਨ ਜੇਲ ਕਪੂਰਥਲਾ ਬੰਦ ਕਰਵਾਈਆ ਗਈਆ

48 Views