ਪੋਲੀਓ ਮੁਹਿੰਮ ਦੇ ਸੰਬੰਧ ‘ ਚ ਫੀਲਡ ਵਰਕਰਾਂ ਦੀ ਟ੍ਰੇਨਿੰਗ ਕਰਵਾਈ

ਪੋਲੀਓ ਮੁਹਿੰਮ ਦੇ ਸੰਬੰਧ ‘ ਚ ਫੀਲਡ ਵਰਕਰਾਂ ਦੀ ਟ੍ਰੇਨਿੰਗ ਕਰਵਾਈ

ਫਗਵਾੜਾ (ਡਾ ਰਮਨ / ਹਰਦਿਆਲ ਸਿੰਘ ਸੰਧੂ ) -ਸਿਹਤ ਵਿਭਾਗ ਪੰਜਾਬ ਅਤੇ ਡਾ ਰੀਟਾ ਬਾਲਾ ਸਿਵਲ ਸਰਜਨ ਕਪੂਰਥਲਾ ਦੇ ਦੀਆਂ ਹਦਾਇਤਾਂ ਅਨੁਸਾਰ ਅਤੇ ਡਾ ਲਹਿੰਬਰ ਰਾਮ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਫਗਵਾੜਾ ਦੀ ਅਗਵਾਈ ਹੇਠ ਨੈਸ਼ਨਲ ਪਲਸ ਪੋਲੀਓ ਮੁਹਿੰਮ ਦੇ ਸਬੰਧ ਵਿੱਚ ਆਸ਼ਾ ਵਰਕਰਾਂ ਅਤੇ ਹੋਰ ਸਟਾਫ ਦੀ ਟਰੇਨਿੰਗ ਕਰਵਾਈ ਗਈ।ਡਾ ਨਰੇਸ਼ ਕੁੰਦਰਾ ਨੋਡਲ ਅਫਸਰ ਨੇ ਦੱਸਿਆ ਕਿ ਇਸ ਨੈਸ਼ਨਲ ਪੋਲੀਓ ਰਾਊਂਡ ਦੌਰਾਨ ਫਗਵਾੜਾ ਦੇ ਸ਼ਹਿਰੀ ਖੇਤਰ ਵਿੱਚ 105129 ਅਬਾਦੀ ਦੇ 21012 ਘਰਾਂ ਦੇ 0 ਤੋਂ 5 ਸਾਲ ਕੁੱਲ 10462 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਲਾਉਣ ਦੀ ਟੀਚਾ ਮਿੱਥਿਆ ਗਿਆ ਹੈ ਇਸ ਦੇ ਲਈ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ ਕੁੱਲ 47 ਪੋਲੀਓ ਬੂਥ ਸਥਾਪਤ ਕੀਤੇ ਗਏ ਹਨ ਮਾਈਗਰੇਟਰੀ ਅਬਾਦੀ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਪਲਾਉਣ ਲਈ ਦੋ ਮੋਬਾਇਲ ਟੀਮਾਂ ਅਤੇ ੲਿੱਕ ਟ੍ਰਾਜਿੰਟ ਟੀਮ ਦਾ ਗਠਨ ਵੀ ਕੀਤਾ ਗਿਆ ਹੈ ਇਸ ਤੋਂ ਇਲਾਵਾ ਇੱਕ ਇੱਕ ਬੂਥ ਸਥਾਨਕ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ ਤੇ ‘ ਵੀ ਲਗਾਇਆ ਜਾਵੇਗਾ ਤਾਂ ਕਿ ਕੋਈ ਵੀ ਬੱਚਾ ਚਾਹੇ ਉਹ ਸਫਰ ਕਰ ਰਿਹਾ ਹੋਵੇ , ਪੋਲੀਓ ਬੂੰਦਾਂ ਤੋ ਵਾਂਝਾ ਨਾ ਰਹਿ ਜਾਵੇ।ਇਸ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਨੇ ਕਿਹਾ ਕਿ ਭਾਵੇਂ ਭਾਰਤ ਨੂੰ ਪੋਲੀਓ ਮੁਕਤ ਕਰਾਰ ਦਿੱਤਾ ਜਾ ਚੁੱਕਾ ਹੈ , ਪਰ ਸਾਵਧਾਨੀ ਦੇ ਮੱਦੇਨਜਰ ਸਰਕਾਰ ਵੱਲੋਂ ਨਿਰੰਤਰ ਤੌਰ ‘ ਤੇ ਪੋਲੀਓ ਪ੍ਰੋਗਰਾਮ ਕੀਤੇ ਜਾਂਦੇ ਹਨ ਤਾਂ ਜੋ ਪੋਲੀਓ ‘ ਤੇ ਜਿੱਤ ਬਰਕਰਾਰ ਰਹੇ । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਆਪਣੇ 0 ਤੋਂ 5 ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾ ਜਰੂਰ ਪਲਾਓ ਚਾਹੇ ਬੱਚਾ ਬੀਮਾਰ ਹੋਵੇ ਜਾਂ ਪਹਿਲਾਂ ਵੀ ਪੋਲੀਓ ਬੂੰਦਾ ਪੀ ਚੁੱਕਾ ਹੋਵੇ ਤਾਂ ਵੀ ਬੂਦਾਂ ਜਰੂਰ ਪਲਾਓ

56 Views