ਪਵਨ ਕੁਮਾਰ ਉਪਲਾਂ ਨੂੰ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਵੱਲੋਂ ਯੂਥ ਦਾ ਉੱਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ
ਪਵਨ ਕੁਮਾਰ ਉਪਲਾਂ ਨੂੰ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਵੱਲੋਂ ਯੂਥ ਦਾ ਉੱਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਗਿਆ
ਜਲੰਧਰ 24 ਫਰਵਰੀ (ਮਨਜੀਤ ਮਾਨ)ਬੀਤੇ ਦਿਨੀ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਵੱਲੋਂ ਪਿੰਡ ਟੁੱਟ ਕਲਾਂ ਵਿਖੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਆਗੂ ਪਹੁੰਚੇ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਤੇ ਜਥੇਬੰਦੀ ਦੇ ਸੀਨੀਅਰ ਆਗੂ ਵੀ ਵਿਸ਼ੇਸ਼ ਤੌਰ ਤੇ ਹਾਜ਼ਿਰ ਹੋਏ ਇਸ ਮੀਟਿੰਗ ਨੇ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕੀਤਾ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਕਿਹਾ ਕੀ ਨੌਜਵਾਨ ਇਸ ਦੇਸ਼ ਦਾ ਭਵਿੱਖ ਹਨ ਅਤੇ ਉਨਾਂ ਨੂੰ ਸਹੀ ਰਸਤਾ ਅਤੇ ਸਹੀ ਦਿਸ਼ਾ ਦਿਖਾਉਣਾ ਪੂਰੀ ਮਾਨਵਤਾ ਦਾ ਫਰਜ ਬਣਦਾ ਹੈ ਅਤੇ ਪੰਜਾਬ ਦੇ ਨੌਜਵਾਨ ਗਲਤ ਦਿਸ਼ਾ ਵਿੱਚ ਜਾ ਰਹੇ ਹਨ ਜਿਨਾਂ ਨੂੰ ਸਹੀ ਰਸਤੇ ਪਾਉਣ ਲਈ ਹਰ ਇੱਕ ਨਾਗਰਿਕ ਦਾ ਫਰਜ਼ ਬਣਦਾ ਹੈ ਕੀ ਉਹਨਾਂ ਨੂੰ ਸਮਝਾਇਆ ਜਾਵੇ ਅਤੇ ਸਹੀ ਗਲਤ ਬਾਰੇ ਦੱਸਿਆ ਜਾਵੇ ਅਤੇ ਪੰਜਾਬ ਦਾ ਹਰ ਇੱਕ ਨਾਗਰਿਕ ਨੌਜਵਾਨਾਂ ਨੂੰ ਸੁਚੇਤ ਕਰੇ ਕੀ ਨਸ਼ੇ ਵਰਗੀ ਲਾਹਨਤ ਤੋਂ ਬਚਣ ਦੀ ਲੋੜ ਹੈ ਅਤੇ ਉਹਨਾਂ ਨੂੰ ਖੇਡਾਂ ਪ੍ਰਤੀ ਵੀ ਜਾਗਰਤ ਕਰਨਾ ਫਰਜ ਬਣਦਾ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਅੱਜ ਦੇ ਨੌਜਵਾਨ ਵਿਦੇਸ਼ ਵੱਲ ਕੂਚ ਕਰ ਰਹੇ ਹਨ ਪਰ ਕਿਤੇ ਨਾ ਕਿਤੇ ਫਰਜੀ ਟਰੈਵਲ ਏਜੰਟਾ ਵੱਲੋਂ ਠੱਗੇ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ ਵਾਲਮੀਕਿ ਐਕਸ਼ਨ ਫੋਰਸ ਪੰਜਾਬ ਵੱਲੋਂ ਨੌਜਵਾਨਾਂ ਨੂੰ ਜਾਗਰੂਤ ਕੀਤਾ ਗਿਆ ਅਤੇ ਕੁਝ ਨੌਜਵਾਨਾਂ ਨੂੰ ਜਥੇਬੰਦੀ ਵਿੱਚ ਸ਼ਾਮਿਲ ਵੀ ਕੀਤਾ ਗਿਆ ਜਿਸ ਵਿੱਚ ਵਾਲਮੀਕੀ ਐਕਸ਼ਨ ਫੋਰਸ ਪੰਜਾਬ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਵੱਲੋਂ ਪਵਨ ਕੁਮਾਰ ਉਪਲਾਂ ਨੂੰ ਸਰੋਪਾ ਪਾ ਕੇ ਵਾਲਮੀਕਿ ਐਕਸ਼ਨ ਫੋਰਸ ਦਾ ਯੂਥ ਉਪ ਪ੍ਰਧਾਨ ਪੰਜਾਬ ਨਿਯੁਕਤ ਕੀਤਾ ਅਤੇ ਪ੍ਰਭਦੀਪ ਸਿੰਘ ਟੁਟਾ ਨੂੰ ਸੀਨੀਅਰ ਉਪ ਪ੍ਰਧਾਨ ਨਿਯੁਕਤ ਕੀਤਾ ਅਤੇ ਮੇਗਨ ਨੂਰ ਮਹਿਲ ਨੂੰ ਜਿਲਾ ਹੁੱਪ ਪ੍ਰਧਾਨ ਨਿਯੁਕਤ ਕੀਤਾ ਅਤੇ ਨੌਜਵਾਨਾਂ ਨੂੰ ਵੱਡੀ ਗਿਣਤੀ ਵਿੱਚ ਜਥੇਬੰਦੀ ਵਿੱਚ ਸ਼ਾਮਿਲ ਕੀਤਾ ਗਿਆ ਇਸ ਮੌਕੇ ਵਾਲਮੀਕਿ ਐਕਸ਼ਨ ਫੋਰਸ ਦੇ ਸਕੱਤਰ ਪੰਜਾਬ ਧਰਮਪਾਲ ਗਿੱਲ ਯੂਥ ਪੰਜਾਬ ਪ੍ਰਧਾਨ ਅਵਿਨਾਸ਼ ਹੇਅਰ ਸਪੋਰਟਸ ਵਿੰਗ ਪ੍ਰਧਾਨ ਮੇਜਰ ਸਿੰਘ ਦੁਆਬਾ ਜੋਨ ਪ੍ਰਧਾਨ ਲਵਪ੍ਰੀਤ ਲਿੱਤਰਾਂ ਯੂਥ ਪ੍ਰਧਾਨ ਬਲਕਾਰ ਸਹੋਤਾ ਅਮਨ ਬਿੱਲੀ ਭੁੱਲਰ ਅਰਸ਼ ਸ਼ਾਹਕੋਟ ਸਾਬੀ ਗਿੱਦੜ ਪਿੰਡੀ ਚੇਤਨ ਨੂਰ ਮਹਿਲ ਤੀਰਥ ਵਜੂਹਾ ਦੀਪ ਸਹੋਤਾ ਨਕੋਦਰ ਅਤੇ ਨੌਜਵਾਨ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

