ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਕੂਲਾਂ /ਕਾਲਜਾਂ ‘ਚ ਰੱਖੀਆਂ ਪ੍ਰੀਖਿਆਵਾਂ ਨੂੰ ਤੁਰੰਤ ਰੱਦ ਕੀਤਾ ਜਾਵੇ – ਬੇਗਮਪੁਰਾ ਟਾਇਗਰ ਫੋਰਸ

ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਸਕੂਲਾਂ /ਕਾਲਜਾਂ ‘ਚ ਰੱਖੀਆਂ ਪ੍ਰੀਖਿਆਵਾਂ ਨੂੰ ਤੁਰੰਤ ਰੱਦ ਕੀਤਾ ਜਾਵੇ – ਬੇਗਮਪੁਰਾ ਟਾਇਗਰ ਫੋਰਸ

ਫਗਵਾੜਾ ( ਕਸਤੂਰੀ ਲਾਲ ) ਬੇਗਮਪੁਰਾ ਟਾਈਗਰ ਫੋਰਸ (ਪੰਜਾਬ ) ਦੇ ਪ੍ਰਧਾਨ ਬੀਰਪਲ ਠਰੋਲੀ ,ਦੁਆਬਾ ਪ੍ਰਧਾਨ ਨੇਕੂ ਅਜਨੋਹਾ ਅਤੇ ਜ਼ਿਲ੍ਹਾ  ਪ੍ਰਧਾਨ ਹੈਪੀ ਫਤਿਹਗੜ੍ਹ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ 24  ਫਰਵਰੀ ਨੂੰ ਆ ਰਹੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸੀਬੀਐਸਈ ਬੋਰਡ ਵੱਲੋਂ ਦਸਵੀਂ ਅਤੇ ਬਾਰਵੀਂ ਦੇ ਪੇਪਰ ਰੱਖੇ ਜਾਣਾ ਬਹੁਤ ਹੀ ਮੰਧਭਾਗਾ ਹੈ
। ਉਹਨਾਂ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਦੇਸ਼ ਦੇ ਸਾਰੇ ਸੂਬਿਆਂ ਵਿੱਚ ਮੰਨਣ ਵਾਲੇ ਲੋਕਾਂ ਦੀ ਗਿਣਤੀ ਕਰੋੜਾਂ ਨਹੀਂ ਅਰਬਾਂ ਖਰਬਾਂ ਵਿੱਚ ਹੈ।  ਬਹੁ ਗਿਣਤੀ ਅਨੁਸੂਚਿਤ ਜਾਤੀ ਵਰਗਾਂ ਨਾਲ ਸੰਬੰਧਿਤ ਹੈ ਸੀਬੀਐਸਈ ਬੋਰਡ ਦੇ ਅਧਿਕਾਰੀਆਂ ਨੇ ਜਾਤੀਵਾਦ ਨਜ਼ਰੀਏ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ  ਮੌਕੇ ਪੇਪਰ ਲੈਣ ਦਾ ਦਿਨ ਰੱਖਿਆ ਹੈ। ਸੀਬੀਐਸਈ ਬੋਰਡ ਦੇ ਪੇਪਰਾਂ ਦੇ ਸ਼ਡਿਊਲ ਬਣਾਉਣ ਅਤੇ ਜਾਰੀ ਕਰਨ ਨਾਲ ਸੰਬੰਧਿਤ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕੇਂਦਰ ਸਰਕਾਰ ਨੂੰ ਸਖਤ ਕਾਰਵਾਈ ਕਰਦਿਆਂ ਕਿਹਾ ਕਿ 24  ਫਰਵਰੀ ਦੇ ਦਿਨ ਰੱਖੇ ਹੋਏ ਦਸਵੀਂ ਅਤੇ ਬਾਰਵੀਂ ਸ਼੍ਰੇਣੀਆਂ ਦੇ ਪੇਪਰ ਰੱਦ ਕਰਕੇ ਤੁਰੰਤ  ਅਗਲੀਆਂ ਤਰੀਕਾਂ ਪਾਈਆਂ ਜਾਣ । ਉਹਨਾਂ ਕਿਹਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ  ਸਬੰਧੀ ਸਾਰੇ ਵਿਸ਼ਵ ਵਿੱਚ ਸੰਗਤਾਂ ਵਲੋਂ ਗੁਰਪੂਰਬ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪਰ ਸੀ ਬੀ ਐਸ ਈ ਬੋਰਡ ਵਲੋਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਵਾਲੇ ਦਿਨ ਹੀ ਪੇਪਰ ਰੱਖੇ ਗਏ ਹਨ ਜਦਕਿ ਉਸ ਦਿਨ ਸਰਕਾਰੀ ਛੁੱਟੀ ਹੋਣੀ ਚਾਹੀਦੀ ਹੈl ਉਹਨਾਂ ਕਿਹਾ ਕਿ ਇਸ ਨਾਲ ਆਦਿ ਧਰਮੀ ਕੌਮ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚੀ ਹੈ। ਸੀ ਬੀ ਐਸ ਈ ਬੋਰਡ ਨੂੰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਦਿਨ ਛੁੱਟੀ ਕਰਨੀ ਚਾਹੀਦੀ ਹੈ

49 Views