ਕਾਲ਼ਾ ਸੰਘਿਆਂ ਵਿਖੇ ਕਾਰ ਸਵਾਰ ਲੁਟੇਰਿਆਂ ਨੇ ਪਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਕੀਤੀ ਲੁੱਟ।

ਕਾਲ਼ਾ ਸੰਘਿਆਂ ਵਿਖੇ ਕਾਰ ਸਵਾਰ ਲੁਟੇਰਿਆਂ ਨੇ ਪਸਤੌਲ ਦੀ ਨੋਕ ਤੇ ਪੈਟਰੋਲ ਪੰਪ ਤੋਂ ਕੀਤੀ ਲੁੱਟ।

 

(ਸੁਖਵਿੰਦਰ ਸਿੰਘ ਸਿੱਧੂ )ਕਾਲਾ ਸੰਘਿਆਂ

ਸੂਬੇ ਵਿੱਚ ਆਏ ਦਿਨ ਕ੍ਰਾਈਮ ਦੀਆਂ ਘਟਨਾਵਾਂ ਦੀ ਮਿਲਦੀ ਸੂਚਨਾ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਰਹੀ ਹੈ। ਜ਼ਿਲ੍ਹਾ ਕਪੂਰਥਲਾ ਦੇ ਕਸਬਾ ਕਾਲਾ ਸੰਘਿਆਂ ਵਿਖੇ ਅੱਜ ਦਿਨ ਦਿਹਾੜੇ ਕਾਰ ਸਵਾਰ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।‌ ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11 ਵਜੇ ਸਥਾਨਕ ਕਸਬੇ ਦੇ ਨਕੋਦਰ ਰੋਡ ਤੇ ਸਥਿਤ ਪੈਟਰੋਲ ਪੰਪ ਤੇ ਇਕ ਆਈ-20 ਚਿੱਟੇ ਰੰਗ ਦੀ ਕਾਰ ਨੰਬਰ ਪੀ ਬੀ 02 ਸੀ ਐਸ 4081 ਵਿੱਚ ਸਵਾਰ ਤਿੰਨ ਵਿਅਕਤੀ ਆਉਂਦੇ ਹਨ ਅਤੇ ਕਾਰ ਵਿਚ ਤੇਲ ਪਵਾਉਣ ਲਈ ਪੰਪ ਦੇ ਕਰਿੰਦੇ ਨੂੰ ਕਹਿੰਦੇ ਹਨ ਤਿੰਨ ਹਜ਼ਾਰ ਦਾ ਤੇਲ ਪਵਾਉਣ ਉਪਰੰਤ ਉਹ ਗੱਡੀ ਵਿੱਚੋਂ ਦੋ ਲੁਟੇਰੇ ਬਾਹਰ ਨਿਕਲਦੇ ਹਨ ਜਿਹਨਾਂ ਵਿੱਚੋਂ ਇਕ ਦੇ ਮੂੰਹ ਤੇ ਮਾਸਕ ਤੇ ਦੂਸਰੇ ਦਾ ਮੂੰਹ ਰੁਮਾਲ ਵਰਗੇ ਕੱਪੜੇ ਨਾਲ ਬੰਨਿਆ ਹੁੰਦਾ ਹੈ ਅਤੇ ਆਨਲਾਈਨ ਪੈਸੇ ਪਾਉਣ ਦਾ ਡਰਾਮਾ ਸ਼ੁਰੂ ਕਰਦੇ ਕਰਦੇ ਅਚਾਨਕ ਇਹਨਾਂ ਵਿਚੋਂ ਇਕ ਲੁਟੇਰਾ ਪਿਸਤੌਲ ਕੱਢ ਕਰਿੰਦੇ ਨੂੰ ਡਰਾ ਕੇ ਕਰੀਬ 11 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਫ਼ਰਾਰ ਹੋ ਜਾਂਦੇ ਹਨ। ਇਹ ਲੁਟੇਰੇ ਕਪੂਰਥਲਾ ਵਾਲੇ ਪਾਸੇ ਤੋਂ ਆਉਂਦੇ ਹਨ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਉਪਰੰਤ ਵਾਪਸ ਕਪੂਰਥਲਾ ਵਾਲੇ ਪਾਸੇ ਨੂੰ ਚਲੇ ਜਾਂਦੇ ਹਨ। ਪੁਲਿਸ ਮੁਤਾਬਕ ਵਾਰਦਾਤ ਵਿੱਚ ਵਰਤੀ ਕਾਰ ਵੀ ਚੋਰੀ ਕੀਤੀ ਹੋਈ ਹੈ ਜਿਸ ਦਾ ਮੁਕੱਦਮਾ ਜੰਡਿਆਲਾ ਗੁਰੂ ਅੰਮ੍ਰਿਤਸਰ ਵਿਖੇ ਦਰਜ਼ ਹੈ। ਪੁਲਿਸ ਵੱਲੋਂ ਖ਼ਬਰ ਲਿਖੇ ਜਾਣ ਤੱਕ ਵੱਖ ਵੱਖ ਥਾਵਾਂ ਦੀਆਂ ਸੀ ਸੀ ਟੀ ਵੀ ਦੀਆਂ ਫੁਟੇਜ ਖੰਗਾਲ ਕੇ ਤਫਤੀਸ਼ ਅਰੰਭ ਕੀਤੀ ਜਾ ਚੁੱਕੀ ਹੈ ਪਰ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆਇਆ।

145 Views