ਅੱਜ ਬੂਥ ਪੱਧਰ ਤੇ ਲਗਾਏ ਜਾ ਰਹੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਾਂ ਬਨਾਉਣ ਦੇ ਕੈਂਪ – ਬੀਬੀ ਸਰਬਜੀਤ ਕੌਰ
ਅੱਜ ਬੂਥ ਪੱਧਰ ਤੇ ਲਗਾਏ ਜਾ ਰਹੇ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਸਬੰਧੀ ਵੋਟਾਂ ਬਨਾਉਣ ਦੇ ਕੈਂਪ – ਬੀਬੀ ਸਰਬਜੀਤ ਕੌਰ
ਦਸਤਾਵੇਜਾਂ ਵਜੋਂ ਪਾਸਪੋਰਟ ਸਾਈਜ ਫੋਟੋ ਤੇ ਆਧਾਰ ਕਾਰਡ ਜਰੂਰੀ
ਫਗਵਾੜਾ (ਡਾ ਰਮਨ / ਕਸਤੂਰੀ ਲਾਲ ) ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੀਆਂ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਰਕਾਰ ਵਲੋਂ ਨਵੀਆਂ ਵੋਟਾਂ ਬਨਾਉਣ ਦਾ ਵਿਸ਼ੇਸ਼ ਕੈਂਪ 28 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਤੋਂ 4 ਵਜੇ ਤੱਕ ਪੋਲਿੰਗ ਬੂੰਥਾਂ ਉੱਪਰ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸ੍ਰੋਮਣੀ ਅਕਾਲੀ ਦਲ (ਬ) ਦੀ ਮਹਿਲਾ ਆਗੂ ਅਤੇ ਸਾਬਕਾ ਕੌਂਸਲਰ ਬੀਬੀ ਸਰਬਜੀਤ ਕੌਰ ਨੇ ਸ਼ਹਿਰ ਤੇ ਪਿੰਡਾਂ ਦੀਆਂ ਸਮੂਹ ਸਭਾ, ਸੁਸਾਇਟੀਆਂ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਅਤੇ ਸਮੂਹ ਸਿੱਖ ਸੰਗਤਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਵੋਟ ਬਨਾਉਣ ਦੇ ਚਾਹਵਾਨ ਆਪਣੀ ਇਕ ਪਾਸਪੋਰਟ ਸਾਈਜ ਫੋਟੋ, ਆਧਾਰ ਕਾਰਡ ਦੀ ਫੋਟੋਸਟੈਟ ਕਾਪੀ ਅਤੇ ਆਪਣੇ ਮੋਬਾਇਲ ਨੰਬਰ ਸਮੇਤ ਇਲਾਕੇ ਦੇ ਪੋਲਿੰਗ ਬੂਥ ਤੇ ਜਾ ਕੇ ਬੀ.ਐਲ.ਓਜ ਨਾਲ ਸੰਪਰਕ ਕਰਨ ਤਾਂ ਜੋ ਸ੍ਰੋਮਣੀ ਕਮੇਟੀ ਦੀਆਂ ਚੋਣਾਂ ‘ਚ ਆਪਣੀ ਵੋਟ ਦਾ ਯੋਗਦਾਨ ਪਾ ਸਕਣ। ਉਹਨਾਂ ਦੱਸਿਆ ਕਿ ਜਿਹਨਾਂ ਬੂਥਾਂ ‘ਤੇ ਲੋਕਸਭਾ ਤੇ ਵਿਧਾਨਸਭਾ ਚੋਣਾਂ ਸਮੇਂ ਵੋਟਾਂ ਪਾਈਆਂ ਜਾਂਦੀਆਂ ਹਨ ਉਹਨਾਂ ਸਾਰੇ ਬੂਥਾਂ ‘ਤੇ ਐਤਵਾਰ ਨੂੰ ਕੈਂਪ ਲਗਾਏ ਜਾ ਰਹੇ ਹਨ

