ਬਠਿੰਡਾ ਪੁਲਿਸ ਵੱਲੋਂ ਕਰਵਾਏ ਪਤੰਗ ਮੁਕਾਬਲਿਆ ਵਿੱਚ ਜੀ.ਜੀ.ਐੱਸ. ਪਬਲਿਕ ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਕੀਤੀ ਸਿਰਕਤ

ਬਠਿੰਡਾ ਪੁਲਿਸ ਵੱਲੋਂ ਕਰਵਾਏ ਪਤੰਗ ਮੁਕਾਬਲਿਆ ਵਿੱਚ ਜੀ.ਜੀ.ਐੱਸ. ਪਬਲਿਕ ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਕੀਤੀ ਸਿਰਕਤ
ਤਲਵੰਡੀ ਸਾਬੋ(ਪੱਤਰ ਪ੍ਰੇਰਕ)ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀ. ਸੈਕੰ. ਸਕੂਲ ਜੋਗੇਵਾਲਾ ਦੇ ਵਿਦਿਆਰਥੀਆਂ ਨੇ ਬਠਿੰਡਾ ਪੁਲਿਸ ਵੱਲੋਂ ਸਹੀਦ ਭਗਤ ਸਿੰਘ ਬਹੁਮੰਤਵੀਂ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਪਤੰਗਬਾਜੀ ਮੁਕਾਬਲਿਆ ਵਿੱਚ ਹਿੱਸਾ ਲਿਆ। ਥਾਣਾ ਤਲਵੰਡੀ ਸਾਬੋ ਦੇ ਮੁਖੀ ਐੱਸ. ਆਈ. ਸ੍ਰ. ਗੁਰਮੀਤ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਥਾਣਾ ਤਲਵੰਡੀ ਸਾਬੋ ਤੋਂ ਰਵਾਨਾ ਕੀਤਾ ਗਿਆ। ਵਿਦਿਆਰਥੀਆਂ ਨਾਲ ਅਧਿਆਪਕ ਬਲਜਿੰਦਰ ਸਿੰਘ ਮੌਜੂਦ ਰਹੇ।ਪ੍ਰਿੰਸੀਪਲ ਗੁਰਪ੍ਰੀਤ ਸਿੰਘ ਜੋਗੇਵਾਲਾ ਅਤੇ ਸਮੁੱਚੀ ਮੈਨੇਜਿੰਗ ਕਮੇਟੀ ਦੀ ਤਰਫੋਂ ਐੱਸ ਆਈ ਸ੍ਰ. ਗੁਰਮੀਤ ਸਿੰਘ ਜੀ ਦਾ ਧੰਨਵਾਦ ਕਰਨ ਤੋਂ ਇਲਾਵਾ ਪ੍ਰੋਗਰਾਮ ਵਿੱਚ ਸਿਰਕਤ ਵਾਲੇ ਸਾਰੇ ਵਿਦਿਆਰਥੀਆ ਦਾ ਧੰਨਵਾਦ ਕੀਤਾ।

69 Views