ਮੁਨੀਸ਼ ਭੱਟੀ ਬਣੇ ਯੂਥ ਕਾਂਗਰਸ ਐਸ.ਸੀ ਡਿਪਾਰਮੈਟ ਸੈਲ ਆਦਮਪੁਰ ਦੇ ਚੇਅਰਮੈਨ
ਮੁਨੀਸ਼ ਭੱਟੀ ਬਣੇ ਯੂਥ ਕਾਂਗਰਸ ਐਸ.ਸੀ ਡਿਪਾਰਮੈਟ ਸੈਲ ਆਦਮਪੁਰ ਦੇ ਚੇਅਰਮੈਨ

,====================
ਸਦਾਨੰਦ ਸਾਬੀ :- ਅੱਜ ਆਦਮਪੁਰ ਪਿੰਡ ਲੇਸੜੀਵਾਲ ਚ ਐਸ ਸੀ ਡਿਪਾਰਮੈਟ ਚੇਅਰਮੈਨ ਆਦਮਪੁਰ ਗਿਆਨ ਸਿੰਘ ਦੀ ਅਗਵਾਈ ਵਿੱਚ ਇੱਕ ਮੀਟਿੰਗ ਹੋਈ। ਜਿਸ ਵਿੱਚ ਜ਼ਿਲ੍ਹਾ ਦਿਹਾਤੀ ਚੇਅਰਮੈਨ ਪਰਮਜੀਤ ਸਿੰਘ ਗਿੱਲ, ਤੇ ਜ਼ਿਲ੍ਹਾ ਵਾਈਸ ਚੇਅਰਮੈਨ ਰਾਜੇਸ਼ ਕੁਮਾਰ ਰਾਜੂ ਨੇ ਖਾਸ ਸ਼ਿਰਕਤ ਕੀਤੀ। ਉਹਨਾਂ ਨੇ ਪਿੰਡਾ ਦੇ ਐਸ ਸੀ ਡਿਪਾਰਮੈਟ ਦੇ ਮੈਂਬਰਾ ਨਾਲ ਸਲਾਹ ਮਸ਼ਵਰਾ ਕਰਕੇ ਆਉਣ ਵਾਲੀਆਂ 2024 ਦੀਆ ਲੋਕ ਸਭਾ ਚੋਣਾਂ ਨੂੰ ਲੇ ਕੇ ਹਾਈਕਮਾਡ ਜੋ ਵੀ ਜਲੰਧਰ ਹਲਕੇ ਦੇ ਉਮੀਦਵਾਰ ਨੂੰ ਟਿਕਟ ਦੇਦੀ ਹੈ ,ਉਸ ਨੂੰ ਜਿਤਾਉਣ ਲਈ ਵੱਧ ਤੋਂ ਵੱਧ ਵੋਟਾਂ ਪਵਾਕੇ ਲੋਕ ਸਭਾ ਮੈਂਬਰ ਬਣਾ ਕੇ ਭੇਜਿਆ ਜਾਵੇਗਾ। ਇਸ ਦੌਰਾਨ ਸਾਰੇ ਹੀ ਮੈਂਬਰਾਂ ਦੀ ਸਹਿਮਤੀ ਦੇ ਨਾਲ ਮੁਨੀਸ਼ ਕੁਮਾਰ ਭੱਟੀ ਨੂੰ ਸਿਰੋਪਾ ਪਾ ਕੇ ਆਦਮਪੁਰ ਸ਼ਹਿਰ ਦੇ ਯੂਥ ਕਾਂਗਰਸ ਐਸ ਸੀ ਡਿਪਾਰਮੈਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਤੇ ਬਲਰਾਜ ਸਿੰਘ ਨੂੰ ਵਿਆਸ ਪਿੰਡ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਉਹਨਾਂ ਦੇ ਨਾਲ ਬਲਾਕ ਚੇਅਰਮੈਨ ਮਨਜੀਤ ਸਿੰਘ ਮੰਡੇਰ, ਬਲਾਕ ਚੇਅਰਮੈਨ ਸੰਨੀ ਗਿੱਲ, ਐਮ ਸੀ ਜੋਗਿੰਦਰ ਪਾਲ ਆਦਮਪੁਰ ਵਾਇਸ ਚੇਅਰਮੈਨ ਕੈਪਟਨ ਅਮਰਜੀਤ ਸਿੰਘ,ਆਦਮਪੁਰ ਅਜੀਤ ਰਾਮ ਫੌਜੀ ਲੇਸੜੀਵਾਲ,ਕਾਲਾ ਵਿਆਸ ਪਿੰਡ, ਲਾਲੀ ਚੂਹੜਵਾਲੀ, ਬਲਵੀਰ ਸਿੰਘ, ਪੰਡਿਤ ਜੀ ਚੂਹੜਵਾਲੀ ,ਪੰਚ ਕਸ਼ਮੀਰ ਲਾਲ ਪੰਚ ਜੋਗਿੰਦਰ ਪਾਲ ਤੇ ਪਿੰਡ ਵਾਸੀ ਆਦਿ ਹਾਜ਼ਰ ਸਨ।

