ਡਾਕਟਰ ਅੰਬੇਦਕਰ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਪਿੰਡਾ ਵਿੱਚ ਅਹਿਮ ਮੀਟਿੰਗਾ ਜਾਰੀ—– ਤਰਲੋਕ ਵੇਡਲ,
ਡਾਕਟਰ ਅੰਬੇਦਕਰ ਸੰਘਰਸ਼ ਮੋਰਚਾ ਪੰਜਾਬ ਵੱਲੋਂ ਪੰਚਾਇਤੀ ਚੋਣਾਂ ਨੂੰ ਮੱਦੇ ਨਜ਼ਰ ਰੱਖਦਿਆਂ ਪਿੰਡਾ ਵਿੱਚ ਅਹਿਮ ਮੀਟਿੰਗਾ ਜਾਰੀ—– ਤਰਲੋਕ ਵੇਡਲ,
ਕਾਲਾ ਸੰਘਿਆਂ 10 ਜਨਵਰੀ (ਮਨਜੀਤ ਮਾਨ) ਡਾਕਟਰ ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੀ ਮੀਟਿੰਗ ਪਿੰਡ ਦੁੱਗਰੀ ਵਿੱਚ ਪੰਜਾਬ ਦੇ ਸਲਾਹਕਾਰ ਲਖਵੀਰ ਦੁੱਗਰੀ ਦੀ ਪ੍ਰਧਾਨਗੀ ਹੇਠ ਹੋਈ, ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਤਰਲੋਕ ਵੇਡਲ ਤੇ ਉਪ ਪ੍ਰਧਾਨ ਪੰਜਾਬ ਹਰਜਿੰਦਰ ਮੱਟੂ ਨੇ ਭਾਗ ਲਿਆ, ਮੀਟਿੰਗ ਨੂੰ ਸੰਬੋਧਨ ਕਰਦਿਆਂ ਉਪ ਪੰਜਾਬ ਪ੍ਰਧਾਨ ਹਰਜਿੰਦਰ ਮੱਟੂ ਨੇ ਕਿਹਾ ਕਿ ਜੇਕਰ ਅਸੀ ਪਿੰਡਾਂ ਦੇ ਵਿੱਚ ਆਪਣੀ ਸੰਸਥਾ ਦੇ ਪੰਚ ਅਤੇ ਸਰਪੰਚ ਬਣਾਉਂਦੇ ਹਾਂ ਤਾਂ ਆਪਣੀ ਜਥੇਬੰਦੀ ਨੂੰ ਮਜ਼ਬੂਤ ਬਣਾਇਆ ਜਾਵੇਗਾ, ਪੰਜਾਬ ਪ੍ਰਧਾਨ ਤਰਲੋਕ ਵੇਡਲ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਪੰਚਾਇਤੀ ਚੋਣਾਂ ਲੜਨਈਆ ਚਾਹੀਦੀਆਂ ਹਨ ਤਾਂ ਕਿ ਜਥੇਬੰਦੀ ਨਾਲ ਜੁੜ ਕੇ ਅਨਿਆਏ ਦੇ ਖਿਲਾਫ ਲੜਿਆ ਜਾ ਸਕੇ, ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਲੋਕਾਂ ਨੂੰ ਪੁਲਿਸ ਥਾਣਿਆਂ ਵਿੱਚ ਖੱਜਲਖੁਆਰ ਹੋਣਾ ਪੈਂਦਾ ਹੈ , ਪੁਲਿਸ ਥਾਣਿਆਂ ਵਿੱਚ ਆਮ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ, ਲੋਕਾਂ ਉੱਪਰ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ, ਸ਼ਰੇਆਮ ਗੋਲੀਆਂ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ, ਦਿਨ ਦਿਹਾੜੇ ਲੁੱਟਾਂ ਖੋਹਾਂ ਹੋ ਰਹੀਆਂ ਹਨ, ਪੰਜਾਬ ਵਿੱਚ ਲਾਅ ਐਂਡ ਆਰਡਰ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ,ਅੱਤ ਦੀ ਮਹਿਗਾਈ ਨਾਲ ਲੋਕ ਜੂਝ ਰਹੇ ਹਨ,ਅਖੀਰ ਵਿੱਚ ਉਹਨਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਜਥੇਬੰਦੀ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ ਤਾਂ ਕਿ ਜਥੇਬੰਦੀ ਤੁਹਾਨੂੰ ਇੰਨਸਾਫ਼ ਦਿਵਾਉਣ ਲਈ ਤੁਹਾਡੇ ਨਾਲ ਚਟਾਨ ਵਾਂਗ ਖੜ ਸਕੇ !ਇਸ ਮੌਕੇ ਰੋਹਿਤ ਵੇਡਲ, ਅਮਰੀਕ ਸਿੰਘ ਮੀਕਾ ਅਤੇ ਹੋਰ ਪਾਰਟੀ ਵਰਕਰ ਮੌਜੂਦ ਸਨ ।

