ਸ਼ਹੀਦੀ ਸਾਕੇ ਦੇ ਇਤਿਹਾਸ ਨੂੰ ਦਰਸਾਉਂਦੀ ਧਾਰਮਿਕ ਫਿਲਮ ਦਿਖਾਈ

ਸ਼ਹੀਦੀ ਸਾਕੇ ਦੇ ਇਤਿਹਾਸ ਨੂੰ ਦਰਸਾਉਂਦੀ ਧਾਰਮਿਕ ਫਿਲਮ ਦਿਖਾਈ
ਤਲਵੰਡੀ ਸਾਬੋ.(ਗੁਰਪ੍ਰੀਤ ਜੋਗੇਵਾਲਾ)ਗੁਰੁਦਵਾਰਾ ਸਾਹਿਬ ਪਿੰਡ ਜੋਗੇਵਾਲਾ ਵਿਖੇ ਭਾਈ ਬਿਕਰਮ ਸਿੰਘ ਜੀ ਦੇ ਉੱਦਮ ਉਪਰਾਲੇ ਸਦਕਾ ਚਾਰ ਸਾਹਿਬਜਾਦੇ ਫਿਲਮ ਦਿਖਾਈ ਗਈ।ਸਮੁੱਚੇ ਨਗਰ ਨਿਵਾਸੀਆਂ ਵਿੱਚ ਆਪਣੇ ਗੌਰਵਸਾਲੀ ਇਤਿਹਾਸ ਨੂੰ ਦੇਖਣ ਸੁਣਨ ਲਈ ਕਾਫੀ ਉਤਸਾਹ ਸੀ, ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਪਹੁੰਚੀਆਂ। ਦੱਸਣਾ ਬਣਦਾ ਹੈ ਕਿ ਭਾਈ ਸਾਹਿਬ ਪਿੱਛਲੇ ਕਈ ਸਾਲਾਂ ਤੋਂ ਭੇਟਾ ਰਹਿਤ ਧਾਰਮਿਕ ਫਿਲਮਾਂ ਦਿਖਾਉਣ ਦੀ ਸੇਵਾ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਕਰ ਰਹੇ ਹਨ ਜੋ ਅੱਜਕੱਲ ਦੇ ਮੁਕਾਬਲੇ ਦੇ ਯੁੱਗ ਵਿੱਚ ਇੰਨਾ ਦੁਆਰਾ ਸਮਾਂ ਕੱਢਣਾ ਸਲਾਘਾਯੋਗ ਉਪਰਾਲਾ ਹੈ।ਭਾਈ ਸਾਹਿਬ ਆਪਣੇ ਪਰਿਵਾਰ ਦੇ ਗੁਜਾਰੇ ਲਈ ਹੱਥੀਂ ਕਿਰਤ ਵੀ ਕਰ ਰਹੇ ਹਨ।ਹਰੇਕ ਇਨਸਾਨ ਨੂੰ ਇੰਨਾ ਤੋਂ ਪ੍ਰੇਰਨਾ ਲੈਦਿਆਂ ਹੋਇਆ ਆਪਣੇ ਸਮੇਂ ਅਤੇ ਕਿਰਤ ਚੋ ਲੋਕ ਭਲਾਈ ਲਈ ਦਸਵੰਧ ਕੱਢਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿਖਿੱਆਵਾਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਨੂੰ ਹਮੇਸਾਂ ਯਾਦ ਰੱਖਣਾ ਚਾਹੀਦਾ ਹੈ। ਅਖੀਰ ਵਿੱਚ ਪ੍ਰਧਾਨ ਬਲਜੀਤ ਸਿੰਘ ਖਾਲਸਾ ਅਤੇ ਗ੍ਰੰਥੀ ਸਿੰਘ ਬਾਬਾ ਗੁਰਚਰਨ ਸਿੰਘ ਖਾਲਸਾ ਨੇ ਸਮੁੱਚੇ ਨਗਰ ਵੱਲੋਂ ਭਾਈ ਬਿਕਰਮ ਸਿੰਘ ਖਾਲਸਾ ਨੂੰ ਯਾਦਗਾਰੀ ਚਿੰਨ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

90 Views