ਐਮ ਐਸ ਐਮ ਈ ਪੀ ਸੀ ਆਈ ਪੰਜਾਬ ਅਧੀਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਲਗਾਇਆ ਗਿਆ ਕੈਂਪ*

*ਐਮ ਐਸ ਐਮ ਈ ਪੀ ਸੀ ਆਈ ਪੰਜਾਬ ਅਧੀਨ ਤਹਿਤ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਲਗਾਇਆ ਗਿਆ ਕੈਂਪ*

ਮਾਨਸਾ 30 ਦਸੰਬਰ ( *ਨਰਿੰਦਰਪਾਲ ਸਿੱਧੂ* ) ਭਾਰਤ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਮੇਂ ਸਮੇਂ ਸਕੀਮਾਂ ਦੇਣ ਵਿਚ ਬਚਨਬੱਧ ਹੈ ਉਥੇ ਹੀ ਭਾਰਤ ਸਰਕਾਰ ਵੱਲੋਂ ਐਮ ਐਸ ਐਮ ਈ ਪੀ ਸੀ ਆਈ ਲਾਂਚ ਕਰਕੇ ਅਨੇਕਾਂ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਮਾਨਸਾ ਕੈਂਚੀਆਂ ਵਿਖੇ ਜਸਵੀਰ ਸਿੰਘ ਸਿੱਧੂ ਮੀਡੀਆ ਇੰਚਾਰਜ ਐਮ ਐਸ ਐਮ ਈ ਪੀ ਸੀ ਆਈ ਦੇ ਯਤਨਸ਼ੀਲ ਸਦਕਾ ਬੇਰੁਜ਼ਗਾਰ ਮੁੰਡੇ ਕੁੜੀਆਂ ਨੂੰ ਰੁਜ਼ਗਾਰ ਦੇਣ ਲਈ ਕੈਂਪ ਲਗਾਇਆ ਗਿਆ ਜਿਸ ਵਿਚ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਸੁਵਿਧਾਵਾਂ ਦੇਣ ਲਈ ਸੰਜੀਵ ਬਾਂਸਲ ਵਾਈਸ ਚੇਅਰਮੈਨ ਐਮ ਐਸ ਐਮ ਈ ਪੀ ਸੀ ਆਈ ਪੰਜਾਬ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਜਿਥੇ ਕਿ ਲੋਨ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਵੱਲੋਂ ਚਲਾਈ ਗਈ ਸਕੀਮ ਦਾ ਮਕਸਦ ਬੇਰੁਜ਼ਗਾਰੀ ਨੂੰ ਖਤਮ ਕਰਕੇ ਕਿੱਤੇ ਨਾਲ ਜੋੜਨਾ ਹੈ ਤੇ ਵੱਧ ਤੋਂ ਵੱਧ ਇਸ ਸਕੀਮ ਨਾਲ ਜੁੜ ਕੇ ਲਾਹਾ ਲੈਣ ਲਈ ਕਿਹਾ ਗਿਆ ਜਿਸ ਵਿੱਚ ਵੱਧ ਚੜ ਕੇ ਮੁੰਡੇ ਕੁੜੀਆਂ ਨੇ ਇਸ ਵਿੱਚ ਸ਼ਿਰਕਤ ਕੀਤੀ

80 Views