*ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ, ਜ਼ਲਦੀ ਹੋਵੇਗੀ ਕਲੱਬ ਦੀ ਚੋਣ

*ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈ, ਜ਼ਲਦੀ ਹੋਵੇਗੀ ਕਲੱਬ ਦੀ ਚੋਣ*

ਬਠਿੰਡਾ ( *ਜਸਵੀਰ ਸਿੱਧੂ* )
ਬਠਿੰਡਾ ਵਿਖੇ ਪੱਤਰਕਾਰਾਂ ਦੀ ਮੀਟਿੰਗ ਹੋਈ ਨਰੋਗਿਆ ਵੈਲੈਨੈਸ ਦੇ ਦਫਤਰ ਬਠਿੰਡਾ ਵਿਖੇ ਹੋਈ । ਮੀਟਿੰਗ ਦੀ ਪ੍ਰਧਾਨਗੀ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਵਿੱਚ ਉਹਨਾਂ ਨੇ ਪੱਤਰਕਾਰਾਂ ਨੂੰ ਆਉਣ ਸੰਬੰਧੀ ਮੁਸ਼ਕਿਲ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਜੇਕਰ ਅਸੀਂ ਇੱਕਠੇ ਮਿਲਕੇ ਚੱਲਦੇ ਹਾਂ ਤਾਂ ਕੋਈ ਵੀ ਅਜਿਹੀ ਤਾਕਤ ਨਹੀਂ ਕਿ ਸਾਨੂੰ ਹਰਾ ਸਕੇ । ਉਹਨਾਂ ਕਿਹਾ ਅਸੀਂ ਬਠਿੰਡਾ ਜ਼ਿਲ੍ਹੇ ਦੇ ਸਾਰੇ ਪੱਤਰਕਾਰਾ ਨਾਲ ਮਿਲ ਕੇ ਇੱਕ ਜਰਨਲਿਸਟ ਕਲੱਬ ਪੰਜਾਬ ਬਣਾਇਆ ਜਾ ਰਿਹਾ ਜ਼ੋ ਵੀ ਪੱਤਰਕਾਰ ਇਸ ਗਰੁੱਪ ਵਿੱਚ ਸ਼ਾਮਲ ਹੋਣਾਂ ਚਹੁੰਦਾ ਹੈ ਉਹਨਾਂ ਦਾ ਲਈ ਖੁੱਲਾ ਸੱਦਾ ਹੈ ਉਹਨਾਂ ਨੇ ਕਿਹਾ ਜ਼ਲਦੀ ਹੀ ਇਸ ਗਰੁੱਪ ਦੀ ਚੋਣ ਕਰਕੇ ਚੇਅਰਮੈਨ,ਪ੍ਰਾਧਨ, ਕੈਸ਼ੀਅਰ, ਸੈਕਟਰੀ,ਮੀਤ ਪ੍ਰਧਾਨ, ਆਦਿ ਦੀ ਚੋਣ ਕੀਤੀ ਜਾਵੇਗੀ ਤਾਂ ਜੋ ਕਿਸੇ ਵੀ ਪੱਤਰਕਾਰ ਨੂੰ ਮੁਸ਼ਕਲ ਆਉਂਦੀ ਹੈ ਤਾਂ ਉਹਨਾਂ ਦਾ ਹੱਲ ਕਲੱਬ ਵੱਲੋਂ ਕੀਤਾ ਜਾਵੇਗਾ ਇਸ ਮੋਕੇ ਤੇ ਪੱਤਰਕਾਰ ਗੁਰਜੀਤ ਚੌਹਾਨ, ਪੱਤਰਕਾਰ ਚਰਨਜੀਤ ਮਛਾਣਾ, ਪੱਤਰਕਾਰ ਭੀਮ ਚੰਦ ਅਗਰਵਾਲ, ਪੱਤਰਕਾਰ ਗੁਰਪ੍ਰੀਤ ਸਿੰਘ ਚਹਿਲ, ਪੱਤਰਕਾਰ ਰਾਜਦੀਪ ਜੋਸ਼ੀ, ਪੱਤਰਕਾਰ ਰਾਜਦੀਪ ਡੱਬੂ, ਪੱਤਰਕਾਰ ਨਸ਼ੀਬ ਚੰਦ ਸ਼ਰਮਾ ਆਦਿ ਹਾਜ਼ਰ ਸਨ

59 Views