ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਮਰਹੂਮ ਗਾਇਕ ਸਾਬਰ ਕੋਟੀ ਦੇ ਪੁੱਤਰ ਅਲੈਕਸ ਕੋਟੀ ਇੱਕ ਜਨਵਰੀ ਨੂੰ

ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ ਮਰਹੂਮ ਗਾਇਕ ਸਾਬਰ ਕੋਟੀ ਦੇ ਪੁੱਤਰ ਅਲੈਕਸ ਕੋਟੀ ਇੱਕ ਜਨਵਰੀ ਨੂੰ

ਕਾਲਾ ਸੰਘਿਆਂ 23 ਦਸੰਬਰ ( ਮਨਜੀਤ ਮਾਨ ) ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2024 ਡੀ ਡੀ ਪੰਜਾਬੀ ਦੂਰਦਰਸ਼ਨ ਜਲੰਧਰ ਤੇ 1 ਜਨਵਰੀ ਰਾਤ 8 ਵਜੇ ਤੋਂ ਰਾਤ 9 ਵਜੇ ਤੱਕ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਹੈਲੋ ਹੈਲੋ 2024 ਦੇ ਨਿਰਦੇਸ਼ਕ ਅਮਰੀਕ ਮਾਇਕਲ ਨੇ ਦਸਿਆ ਕਿ ਇਸ ਪ੍ਰੋਗਰਾਮ ਵਿੱਚ ਵਰਲਡ ਫੇਮਸ ਗਾਇਕ ਮਰਹੂਮ ਉਸਤਾਦ ਜਨਾਬ ਸਾਬਰ ਕੋਟੀ ਦੇ ਪੁੱਤਰ ਅਲੈਕਸ ਕੋਟੀ ਦਾ ਨਵਾਂ ਗੀਤ “ਮੁੰਡਾ ਪੱਟਿਆ” ਨੂੰ ਕਲਮਬੱਧ ਕੀਤਾ ਗਿਆ ਗੀਤਕਾਰ ਬਲਜਿੰਦਰ ਗਿੱਲ ਗਾਂਧਰਾ ਵਾਲਾ ਵਲੋਂ। ਜਿਨ੍ਹਾਂ ਦਾ ਲਿਖਿਆ ਗੀਤ ਉਸਤਾਦ ਜਨਾਬ ਸਾਬਰ ਕੋਟੀ ਜੀ ਨੇ ਹੈਲੋ ਹੈਲੋ 2018 ਵਿੱਚ ਗਾਇਆ ਸੀ। ਜਿਸਦਾ ਨਾਂਅ ਸੀ ” ਗਜਰੇ “। “ਮੁੰਡਾ ਪੱਟਿਆ” ਗੀਤ ਦਾ ਸੰਗੀਤ ਤਿਆਰ ਕੀਤਾ ਗਿਆ ਹਰਿ ਅਮਿਤ ਵਲੋਂ ਤੇ ਤਰਜ਼ ਸਾਹਿਲ ਚੌਹਾਨ ਵਲੋਂ ਤਿਆਰ ਕੀਤੀ ਗਈ ਸੀ। ਇਸ ਗੀਤ ਨੂੰ ਅਲੱਗ ਅਲੱਗ ਸੋਸ਼ਲ ਸਾਈਟਾਂ ਤੇ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਦੇ ਯੂਟਿਊਬ ਚੈਨਲ ਤੇ ਦੇਖ ਤੇ ਸੁਣ ਸਕੋਗੇ।

134 Views