ਮੁੱਖ ਮੰਤਰੀ ਦੀ ਤੀਰਥ ਯਾਤਰਾ ਸਕੀਮ ਵਿੱਚ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਨੂੰ ਸ਼ਾਮਿਲ ਨਾ ਕਰਨਾ ਇੱਕ ਹੋਰ

ਮੁੱਖ ਮੰਤਰੀ ਦੀ ਤੀਰਥ ਯਾਤਰਾ ਸਕੀਮ ਵਿੱਚ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਨੂੰ ਸ਼ਾਮਿਲ ਨਾ ਕਰਨਾ ਇੱਕ ਹੋਰ ਜਾਤੀਵਿਤਕਰੇ ਦੇ ਸਬੂਤ,—— ਤਰਲੋਕ ਵੇਡਲ
ਕਾਲਾ ਸੰਘਿਆਂ 4 ਦਸੰਬਰ (ਮਨਜੀਤ ਮਾਨ)ਡਾਕਟਰ ਅੰਬੇਡਕਰ ਸੰਘਰਸ਼ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਰਲੋਕ ਵੇਡਲ ਨੇ ਪ੍ਰੈਸ ਨੋਟ ਰਾਹੀਂ ਪ੍ਰੈਸ ਨੂੰ ਜਾਣਕਾਰੀ ਦਿੱਤੀ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਗਈ ਤੀਰਥ ਯਾਤਰਾ ਸਕੀਮ ਵਿੱਚ ਵਾਲਮੀਕਿ ਮਜ਼੍ਹਬੀ ਸਿੱਖ ਸਮਾਜ ਨੂੰ ਇੱਕ ਹੋਰ ਵੱਡਾ ਝੱਟਕਾ ਦਿੱਤਾ ਹੈ,ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਲਾਈ ਗਈ ਤੀਰਥ ਯਾਤਰਾ ਸਕੀਮ ਵਿੱਚ ਭਗਵਾਨ ਵਾਲਮੀਕਿ ਤੀਰਥ ਅੰਮ੍ਰਿਤਸਰ ਨੂੰ ਸ਼ਾਮਿਲ ਨਾ ਕਰਨਾ ਵਾਲਮੀਕਿ ਸਮਾਜ ਨਾਲ ਜਾਤੀ ਵਿਤਕਰੇ ਦਾ ਸਬੂਤ ਦਿੰਦਾ ਹੈ, ਇਸ ਤਰ੍ਹਾਂ ਸਰਕਾਰ ਦੁਆਰਾ ਚਲਾਈ ਗਈ ਤੀਰਥ ਯਾਤਰਾ ਸਕੀਮ ਵਿੱਚ ਨਾ ਤਾਂ ਕ੍ਰਿਸਚਨ ਸਮਾਜ ਦੀ ਇਤਹਾਸਕ ਜਗ੍ਹਾ ਮਾਂ ਮਰੀਅਮ ਚਰਚ ਸਰਦਨਾ ਜੋ ਕਿ ਮੇਰਠ ਯੂਪੀ ਨੂੰ ਵੀ ਸ਼ਾਮਿਲ ਨਾ ਕਰਨਾ ਸਰਕਾਰ ਦਾ ਪੱਖਪਾਤੀ ਚਿਹਰਾ ਸਾਹਮਣੇ ਆਇਆ ਹੈ, ਇਸ ਤਰ੍ਹਾਂ ਕਰਨ ਨਾਲ ਵਾਲਮੀਕਿ ਤੇ ਕ੍ਰਿਸ਼ਚਨ ਸਮਾਜ ਦੇ ਕਰੋੜਾਂ ਲੋਕਾਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚੀ ਹੈ, ਵਾਲਮੀਕਿ ਤੇ ਕ੍ਰਿਸ਼ਚਨ ਸਮਾਜ ਦੇ ਲੋਕਾਂ ਦੇ ਦਿਲਾਂ ਵਿੱਚ ਭਾਰੀ ਰੋਸ ਹੈ, ਇਸ ਸਬੰਧੀ ਇੱਕ ਮੋਰਚੇ ਦੀ ਮੀਟਿੰਗ ਬੁਲਾਈ ਗਈ ਹੈ,ਜਿਸ ਵਿੱਚ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਤੀਰਥ ਯਾਤਰਾ ਸਕੀਮ ਵਿੱਚ ਵਾਲਮੀਕਿ ਤੇ ਕ੍ਰਿਸ਼ਚਨ ਸਮਾਜ ਦੇ ਪਵਿੱਤਰ ਅਸਥਾਨਾਂ ਨੂੰ ਸ਼ਾਮਿਲ ਕੀਤਾ ਜਾਵੇ,ਇਸ ਮੌਕੇ ਪੰਜਾਬ ਦੇ ਉਪ ਪ੍ਰਧਾਨ ਡਾਕਟਰ ਹਰਜਿੰਦਰ ਮੱਟੂ, ਚੇਅਰਮੈਨ ਪੰਜਾਬ ਯੂਥ ਵਿੰਗ ਵਿਜੇ ਘਾਰੂ, ਚੇਅਰਮੈਨ ਸਿਟੀ ਕੁਲਦੀਪ ਸੱਨੀ ਚੁਗਿੱਟੀ,ਮਹਿਲਾ ਵਿੰਗ ਪੰਜਾਬ ਪ੍ਰਧਾਨ ਚਰਨਜੀਤ ਕੌਰ ਵੇਡਲ, ਚਰਨ ਕੌਰ ਪ੍ਰਧਾਨ ਮਹਿਲਾ ਵਿੰਗ ਜਲੰਧਰ ਆਦਿ ਮੌਜੂਦ ਸਨ।

130 Views