ਅੱਜ ਡੀ ਡੀ ਪੰਜਾਬੀ ਤੇ ਪ੍ਰਸਿੱਧ ਕਲਾਕਾਰ ਡਗਾ ਢੋਲ ਤੇ ਪ੍ਰੋਗਰਾਮ ਵਿੱਚ ਲਗਵਾਉਣਗੇ ਹਾਜਰੀ – ਸੀਟੂ ਬਾਈ

ਅੱਜ ਡੀ ਡੀ ਪੰਜਾਬੀ ਤੇ ਪ੍ਰਸਿੱਧ ਕਲਾਕਾਰ ਡਗਾ ਢੋਲ ਤੇ ਪ੍ਰੋਗਰਾਮ ਵਿੱਚ ਲਗਵਾਉਣਗੇ ਹਾਜਰੀ – ਸੀਟੂ ਬਾਈ

ਕਾਲਾ ਸੰਘਿਆਂ 4 ਦਸੰਬਰ (ਮਨਜੀਤ ਮਾਨ) ਪੰਜਾਬੀ ਸੰਗੀਤ ਜਗਤ ਵਿੱਚ ਆਪਣੇ ਵੱਖ ਵੱਖ ਗੀਤਾਂ ਨਾਲ ਚਰਚਾ ਵਿੱਚ ਆਏ ਪ੍ਰਸਿੱਧ ਗਾਇਕ ਕਲਾਕਾਰ ਅੱਜ ਚੈਨਲ ਡੀ ਡੀ ਪੰਜਾਬੀ ਤੇ ਸੱਭਿਆਚਾਰਕ ਗੀਤਾਂ ਨੂੰ ਪੇਸ਼ ਕਰਦਾ ਹਫਤਾਵਾਰੀ ਪ੍ਰੋਗਰਾਮ ਡਗਾ ਢੋਲ ਤੇ ਵਿੱਚ ਆਪਣੀ ਹਾਜ਼ਰੀ ਲਗਵਾਓਣਗੇ।ਇਹ ਪ੍ਰੋਗਰਾਮ ਨਿਰਮਾਤਾ ਸੀਟੂ ਬਾਈ ਅਤੇ ਭਾਗ ਫਿਲਮ ਪ੍ਰੋਡਕਸ਼ਨ ਦੀ ਪੇਸ਼ਕਸ਼ ਹੇਠ ਪ੍ਰਸਾਰਿਤ ਕੀਤਾ ਜਾਂਦਾ ਹੈ। ਨਿਰਮਾਤਾ ਸੀਟੂ ਬਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੋਗਰਾਮ ਡਗਾ ਢੋਲ ਤੇ ਅੱਜ ਦਿਨ ਮੰਗਲਵਾਰ ਰਾਤ 8.00 ਵਜੇ ਤੋਂ 8.30 ਵਜੇ ਤੱਕ ਡੀ ਡੀ ਪੰਜਾਬੀ ਤੇ ਪ੍ਰਸਾਰਿਤ ਹੋ ਰਿਹਾ।ਜਿਸ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਪ੍ਰਵਾਸੀ ਭਾਰਤੀ ਗਾਇਕ ਤੇ ਗੀਤਕਾਰ ਅਮਰੀਕ ਮੀਕਾ ਜਰਮਨੀ ਆਪਣੇ ਖੁਦ ਦੇ ਲਿਖੇ ਸੱਭਿਆਚਾਰਕ ਗੀਤ ਬਾਬਿਆਂ ਨੇ ਕਿਹਾ ਨਾਲ ਕਰ ਰਿਹਾ ਹੈ। ਪ੍ਰਸਿੱਧ ਪ੍ਰਵਾਸੀ ਭਾਰਤੀ ਗਾਇਕ ਤੇ ਗੀਤਕਾਰ ਆਪਣੇ ਖੁਦ ਦੇ ਲਿਖੇ ਪੰਜਾਬੀ ਗੀਤ ਜੇ ਤੇਰੀ ਮੇਰੀ ਗੱਲ ਬਣ ਜਾਏ (ਇਮੇਜੀਨੇਸ਼ਨ) ਨਾਲ ਹਾਜਰੀ ਲਗਵਾਏਗਾ। ਪ੍ਰਸਿੱਧ ਪ੍ਰਵਾਸੀ ਭਾਰਤੀ ਗਾਇਕ ਆਸ਼ੂ ਸਿਮਰ ਆਪਣੇ ਖੁਦ ਦੇ ਲਿਖੇ ਗੀਤ ਕਿਸਮਤ ਦੇ ਰਾਹੀਂ ਖੂਬਸੂਰਤ ਅੰਦਾਜ ਵਿੱਚ ਪਿਆਰੇ ਦੇ ਇਜਹਾਰ ਦੀ ਗੱਲ ਕਰ ਰਿਹਾ ਹੈ। ਪੰਜਾਬੀ ਸੱਭਿਆਚਾਰਕ ਮੇਲਿਆਂ ਦੀ ਸ਼ਾਨ ਡਿਊਟ ਜੋੜੀ ਲੋਕ ਗਾਇਕ ਬਿੱਲਾ ਮਾਣੇਵਾਲੀਆ ਅਤੇ ਗਾਇਕਾ ਸਿਮਰਨ ਪ੍ਰੀਤ ਆਪਣੇ ਸੁਪਰਹਿੱਟ ਪੰਜਾਬੀ ਸੱਭਿਆਚਾਰਕ ਗੀਤ ਗੱਲ ਤਾਂ ਬਣਦੀ ਨਾਲ ਆਪਣੀ ਹਾਜ਼ਰੀ ਲਗਵਾਉਣਗੇ ਇਸ ਗੀਤ ਨੂੰ ਖੁਦ ਬਿੱਲਾ ਮਾਣੇਵਾਲੀਆ ਨੇ ਕਲਮਬੱਧ ਕੀਤਾ ਹੈ। ਇਨ੍ਹਾਂ ਤੋਂ ਇਲਾਵਾ ਆਪਣੇ ਵੱਖ ਵੱਖ ਗੀਤਾਂ ਨਾਲ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਗਾਇਕ ਐੱਚ. ਜੋਹਲ ਗੀਤਕਾਰ ਕਾਰੀ ਚੌਹਾਨ ਦੀ ਕਲਮ ਤੋਂ ਲਿਖਿਆ ਗੀਤ ਪਿਓਰ ਰੇਟ ਨਾਲ ਹਾਜਰੀ ਲਗਵਾ ਰਿਹਾ ਹੈ। ਗਾਇਕ ਤੇ ਗੀਤਕਾਰ ਗੋਪੀ ਪਿਆਲਾ ਆਪਣੇ ਨਵੇਂ ਰਿਲੀਜ ਹੋਏ ਆਈਲੈਟਸ ਵਾਲੀ ਗੀਤ ਦੇ ਨਾਲ ਆਪਣੀ ਗਾਇਕੀ ਦੀ ਸ਼ੁਰੂਆਤ ਕਰ ਰਿਹਾ ਹੈ।ਡਗਾ ਢੋਲ ਤੇ ਪ੍ਰੋਗਰਾਮ ਦੇ ਅਖੀਰ ਵਿੱਚ ਪ੍ਰਸਿੱਧ ਪ੍ਰਵਾਸੀ ਭਾਰਤੀ ਗਾਇਕ ਸੁਰਜੀਤ ਸਾਗਰ ਆਪਣੇ ਬਹੁਤ ਹੀ ਪਿਆਰੇ ਗੀਤ ਹੀਰ ਨਾਲ ਸਰੋਤਿਆਂ ਦੇ ਰੂਬਰੂ ਹੋਵੇਗਾ। ਇਸ ਗੀਤ ਨੂੰ ਗੀਤਕਾਰ ਹੈਰੀ ਗੰਢਮ ਨੇ
ਕਲਮਬੱਧ ਕੀਤਾ ਹੈ। ਅੱਗੇ ਨਿਰਮਾਤਾ ਸੀਟੂ ਬਾਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸਾਰੇ ਗੀਤ ਵੱਖ ਕੰਪਨੀਆਂ ਵਲੋਂ ਸੋਸ਼ਲ ਸਾਈਟਾਂ ਤੇ ਰਿਲੀਜ ਕੀਤੇ ਜਾ ਚੁੱਕੇ ਹਨ ਤੇ ਸਰੋਤਿਆਂ ਵਲੋਂ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

77 Views