ਗਾਇਕ ਤਜਿੰਦਰ ਹਨੀ ਦਾ ਸਿੰਗਲ ਟਰੈਕ ਜਾਗੋ ਹੋਇਆ ਰਲੀਜ਼
ਗਾਇਕ ਤਜਿੰਦਰ ਹਨੀ ਦਾ ਸਿੰਗਲ ਟਰੈਕ ਜਾਗੋ ਹੋਇਆ ਰਲੀਜ਼
ਕਪੂਰਥਲਾ, 23 ਨਵੰਬਰ ( ਪ੍ਰੀਤ ਸੰਗੋਜਲਾ ) ਰਿਦਮ ਫ਼ਿਲਮ ਅਤੇ ਪੰਜਾਬੀ ਸਟੂਡੀਓ ਦੀ ਪੇਸ਼ਕਾਸ ਅਤੇ ਨੋਜਵਾਨ ਗੀਤਕਾਰ ਬਿੱਟੂ ਕਾਜਲੀ ਦਾ ਲਿਖਿਆ ਵਰਲਡ ਫੈਮਿਸ ਗਾਇਕ ਤੇਜਿਦਰ ਹਨੀ ਦਾ ਗਾਇਆ ਗੀਤ ਜਾਗੋ ਹੋਇਆ ਰਲੀਜ਼।ਜਾਗੋ ਗੀਤ ਦੇ ਬੋਲ ਬਹੁਤ ਹੀ ਪਿਆਰੇ ਤੇ ਦਿਲ ਨੂੰ ਛੂਹਣ ਵਾਲ਼ੇ ਬੋਲ ਹਨ। ਇਸ ਗੀਤ ਦੇ ਲਿਖਾਰੀ ਬਿੱਟੂ ਕਾਜਲੀ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਕਲਮਬੱਧ ਕੀਤਾ ਹੈ।ਇਸ ਗੀਤ ਨੂੰ ਰਲੀਜ਼ ਕਰਨ ਲਈ ਪਹੁੰਚੇ ਪ੍ਰੋਫੈਸਰ ਸੁਖਵਿੰਦਰ ਸਾਗ਼ਰ ,ਬਾਬਾ ਵਿਜੇ ਕੁਮਾਰ ਹਮੀਰਾ,ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਰਨਲਿਸਟ ਪ੍ਰੈਸ ਕਲੱਬ (ਰਜਿ) ਪੰਜਾਬ, ਕਾਂਗਰਸ ਦੇ ਐਸੀ ਸੈਲ ਦੇ ਉਪ ਚੇਅਰਮੈਨ ਚਰਨਜੀਤ ਸਿੰਘ ਹੰਸ,ਤੇਜਿਦਰ ਭੰਡਾਰੀ,ਬਲਵੀਰ ਸਿੰਘ ਬੀਰਾ ਕੌਂਸਲਰ, ਬਾਬਾ ਬਲਵਿੰਦਰ ਘਾਰੂ, ਗਾਇਕ ਨਿਸ਼ਾਨ ਉਚੇਵਾਲਾ, ਡਾਕਟਰ ਅੰਬੇਡਕਰ ਮਿਸ਼ਨ ਸੁਸਾਇਟੀ ਕਪੂਰਥਲਾ ਦੇ ਪ੍ਰਧਾਨ ਗੁਰਮੁਖ ਸਿੰਘ ਢੋਟ, ਤਬਲਾਵਾਦਕ ਦੀਪਕ ਸੁਮਨ , ਸੁਖਵਿੰਦਰ ਮੋਹਣ ਸਿੰਘ ਭਾਟੀਆ ਆਦਿ ਹਾਜ਼ਰ ਸਨ।

