ਹਰਪ੍ਰੀਤ ਸਹੋਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਚਿੱਟੀ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਹਰਪ੍ਰੀਤ ਸਹੋਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਚਿੱਟੀ ਤੀਸਰਾ ਕ੍ਰਿਕਟ ਟੂਰਨਾਮੈਂਟ ਕਰਵਾਇਆ

ਸੋਢੀ ਮੇਤਲਾ ਦੀ ਟੀਮ ਨੇ ਟਰਾਫ਼ੀ ਜਿੱਤੀ

ਕਾਲਾ ਸੰਘਿਆਂ 20 ਸਤੰਬਰ ਸਤੰਬਰ (ਮਨਜੀਤ ਮਾਨ) ਪਿੰਡ ਚਿੱਟੀ ਜ਼ਿਲ੍ਹਾ ਜਲੰਧਰ ਵਿਖੇ ਹਰਪ੍ਰੀਤ ਸਹੋਤਾ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਕ੍ਰਿਕਟ ਟੂਰਨਾਮੈਂਟ ਸ੍ਰ ਲਖਵੀਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਗਰਾਊਂਡ ਵਿਖੇ ਸਪੋਰਟਸ ਕਲੱਬ ਦੇ ਪ੍ਰਧਾਨ ਸਟਿਫਨ ਚਿੱਟੀ, ਨੋਜੁਆਨ ਸਭਾ ਪਿੰਡ ਦੀ ਸਮੂਹ ਗ੍ਰਾਮ ਪੰਚਾਇਤ ਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਕਰਵਾਇਆ ਗਿਆ ਇਸ ਕ੍ਰਿਕਟ ਟੂਰਨਾਮੈਂਟ ਨੂੰ ਸ੍ਰ ਸਤਨਾਮ ਸਿੰਘ ਅਟਵਾਲ ਕੈਨੇਡਾ, ਰਵੀ ਕੈਨੇਡਾ,ਲੱਕੀ ਯੂ ਕੇ, ਮਨਜੋਤ ਕਤਰ ਪਵਨ ਕੁਮਾਰ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ ਆਖ਼ਰੀ ਦਿਨ ਕ੍ਰਿਕਟ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਤੇ ਇਨਾਮਾਂ ਦੀ ਵੰਡ ਉੱਘੇ ਸਮਾਜ ਸੇਵਕ ਤੀਰਥ ਰਾਮ ਮੰਗਾਂ ਸਾਬਕਾ ਸਰਪੰਚ, ਅਵਤਾਰ ਸਿੰਘ, ਜਸਵਿੰਦਰ ਸਿੰਘ ਸਾਬਕਾ ਸਰਪੰਚ, ਸਾਬਕਾ ਜੇ ਈ ਮੋਹਨ ਲਾਲ ਚਿੱਟੀ, ਫੌਜੀ ਮੋਹਨ ਲਾਲ,ਕਮਲ ਜਿਊਲਰਜ ਵੱਲੋਂ ਸਾਂਝੇ ਤੌਰ ਤੇ ਕੀਤੀ ਗਈ ਇਸ ਮੌਕੇ ਤੀਰਥ ਰਾਮ ਮੰਗਾਂ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੋਜੁਆਨ ਪੀੜ੍ਹੀ ਨੂੰ ਬਣਾਉਣਾ ਹੈ ਤਾਂ ਸਾਨੂੰ ਪੁੰਗਰ ਰਹੇ ਖਿਡਾਰੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ ਉਨ੍ਹਾਂ ਕਿਹਾ ਜਿੱਥੇ ਖੇਡਾਂ ਸਾਨੂੰ ਆਪਸੀ ਭਾਈਚਾਰਕ ਸਾਂਝ ਤੇ ਮਿਲਵਰਤਨ ਦੀ ਭਾਵਨਾ ਸਿਖਾਉਂਦੀਆਂ ਹਨ ਤੇ ਖੇਡਾਂ ਖੇਡਣ ਨਾਲ ਸਰੀਰ ਰਿਸਟ ਪੁਸ਼ਟ ਰਹਿੰਦਾ ਹੈ ਇਸ ਟੂਰਨਾਮੈਂਟ ਵਿੱਚ ਸੋਢੀ ਮੇਤਲਾ ਭੁਲੱਥ ਦੀ ਟੀਮ ਨੇ ਪਹਿਲਾ ਤੇ ਲੱਖਣ ਕਲਾਂ ਦੀ ਟੀਮ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ ,ਬੈਸਟ ਬੈਟਸਮੈਨ ਦਿਲਬਰ ਲੱਲੀਆਂ ਖੁਰਦ ,ਬੈਸਟ ਬੋਲਰ ਪੰਕਜ਼ ਨੇ ਪ੍ਰਾਪਤ ਕੀਤਾ ਅੰਪਾਇਰ ਦੀ ਜ਼ਿੰਮੇਵਾਰੀ ਮਨਦੀਪ ਗਿੱਲ, ਰੋਹਿਤ, ਸ਼ਿੰਦਾ, ਤੇ ਜੱਸਾ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ ਕ੍ਰਿਕਟ ਟੂਰਨਾਮੈਂਟ ਦੀ ਕੁਮੈਟਰੀ ਅਮਨ ਚਿੱਟੀ ਵੱਲੋਂ ਆਪਣੇ ਪ੍ਰਭਾਵਸ਼ਾਲੀ ਟੋਟਕਿਆਂ ਨਾਲ ਨਿਭਾਈ ਗਈ ਇਸ ਮੌਕੇ ਰਾਜਾ ਟਾਹਲੀ, ਅਜੇ ਗਿੱਲ ਚਿੱਟੀ, ਗੋਰਾ ਝਟਕਈ, ਸੰਨੀ ਕਾਲਾ ਸੰਘਿਆਂ,ਪਵਨ ਹਲਵਾਈ, ਸੰਦੀਪ ਕੁਮਾਰ, ਦੀਪਕ ਓਕੇ,ਤਾਰਾ ਯੂ ਐਸ ਏ, ਸੰਦੀਪ ਗਿੱਲ ਪੰਮਾ ਮੱਟੂ ਮੱਟੂ ਟੈਂਟ ਹਾਊਸ ਉੱਗੀ, ਸੰਦੀਪ ਮਾਨ ਤੋਂ ਇਲਾਵਾ ਟੂਰਨਾਮੈਂਟ ਵਿੱਚ ਸ਼ਾਮਿਲ ਹੋਈਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।

119 Views