ਇਕ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਟਰ ਦਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਰੱਖਿਆ ਨੀਹ ਪੱਥਰ

ਇਕ ਕਰੋੜ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਿਟੀ ਸੈਟਰ ਦਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਰੱਖਿਆ ਨੀਹ ਪੱਥਰ

ਦੋਨੇ ਇਲਾਕੇ ਦੀਆਂ 25 ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਵੰਡੇ ਇੱਕ ਕਰੋੜ ਰੁਪਏ ਦੇ ਚੈੱਕ

ਇਲਾਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ

ਨਕੋਦਰ 21 ਸਤੰਬਰ ਮਨਜੀਤ ਮਾਨ ਦੋਨਾਂ ਇਲਾਕੇ ਦੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਹੋਏ ਸੂਬਾ ਸਰਕਾਰ ਵੱਲੋਂ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਦੇ ਵਿਸ਼ੇਸ਼ ਯਤਨਾ ਸਦਕਾ ਪਿੰਡ ਜਹਾਂਗੀਰ ਦੀ ਪੰਚਾਇਤ ਵੱਲੋਂ ਜਮੀਨ ਦੇਣ ਉਪਰੰਤ ਮੁੱਖ ਮਾਰਗ ਤੇ ਜਮੀਤਗੜ੍ਹ ਖੋਸਿਆਂ ਦੇ ਨਜ਼ਦੀਕ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਵਿਧਾਇਕਾਂ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਉੱਘੇ ਸਮਾਜ ਸੇਵਕ ਸਰਪੰਚ ਹਰਦੇਵ ਸਿੰਘ ਔਜਲਾ ਅਤੇ ਇਲਾਕੇ ਦੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਰੱਖਿਆ ਗਿਆ । ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਇਸ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਉਪਰੰਤ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਮਿਊਨਿਟੀ ਸੈਂਟਰ ਲਈ ਆਪ ਦੇ ਐਮਪੀ ਹਰਭਜਨ ਸਿੰਘ ਵੱਲੋਂ 50 ਲੱਖ ਦੀ ਗ੍ਰਾਂਟ ਜਾਰੀ ਕਰ ਦਿੱਤੀ ਗਈ ਹੈ ਤੇ ਜਲਦੀ ਹੀ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।ਉਹਨਾਂ ਨੇ ਕਿਹਾ ਕਿ ਕਮਿਊਨਿਟੀ ਸੈਂਟਰ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਨੂੰ ਵਧੇਰੇ ਸਹੂਲਤਾਂ ਮਿਲਣਗੀਆਂ ਅਤੇ ਇਲਾਕੇ ਦੇ ਗਰੀਬ ਵਰਗ ਦੇ ਲੋਕ ਇੱਥੇ ਆਪਣੇ ਲੜਕੀਆਂ ਦੇ ਵਿਆਹ ਘੱਟ ਖਰਚੇ ਵਿੱਚ ਕਰ ਸਕਣਗੇ । ਉਹਨਾਂ ਨੇ ਆਖਿਆ ਕਿ ਇਹ ਸੈਂਟਰ ਛੇ ਮਹੀਨੇ ਦੇ ਵਿੱਚ ਮੁਕੰਮਲ ਹੋਵੇਗਾ ਅਤੇ ਇਸ ਉੱਪਰ ਇੱਕ ਕਰੋੜ ਦੀ ਲਾਗਤ ਆਵੇਗੀ ਤੇ ਫਿਲਹਾਲ 50 ਲੱਖ ਦੀ ਗ੍ਰਾਂਟ ਦੇ ਨਾਲ ਇਸ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਦੌਰਾਨ ਉਨਾਂ ਨੇ ਕਿਹਾ ਕਿ ਦੋਨਾਂ ਹਲਕੇ ਦੇ ਲੋਕਾਂ ਨੂੰ ਹੋਰ ਵੱਡਾ ਤੋਹਫਾ ਮਿਲਣ ਵਾਲਾ ਹੈ ਜਿਸ ਨਾਲ ਆਰਥਿਕ ਤੌਰ ਤੇ ਹਲਕੇ ਦੇ ਲੋਕਾਂ ਨੂੰ ਰਾਹਤ ਮਿਲੇਗੀ । ਉਹਨਾਂ ਇਹ ਵੀ ਕਿਹਾ ਕਿ ਮਾਨ ਸਰਕਾਰ ਦਾ ਇਹ ਫੈਸਲਾ ਵੀ ਸ਼ਲਾਂਗਾਯੋਗ ਹੈ ਕਿ ਪੰਚਾਇਤਾਂ ਨੂੰ ਜਿਸ ਕੰਮ ਲਈ ਗਰਾਂਟ ਆਉਂਦੀ ਹੈ ਉਹ ਉੱਥੇ ਹੀ ਉਸ ਨੂੰ ਵਰਤ ਸਕਣਗੇ । ਉਹਨਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਸ਼ਹਿਰਾਂ ਤੇ ਪਿੰਡਾਂ ਦੀ ਦਿੱਖ ਨੂੰ ਸਵਾਰਨ ਲਈ ਵਿਸ਼ੇਸ਼ ਉਪਰਾਲੇ ਜਾਰੀ ਹਨ। ਮਾਨ ਸਰਕਾਰ ਵੱਲੋਂ ਹਲਕੇ ਦੇ ਵਿੱਚ ਹੋਰ ਵੀ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ ਜਿਸ ਨਾਲ ਆਮ ਲੋਕਾਂ ਨੂੰ ਹੋਰ ਸਹੂਲਤਾਂ ਮਿਲਣਗੀਆਂ । ਇਸ ਮੌਕੇ ਹੀ ਬੀਬੀ ਇੰਦਰਜੀਤ ਕੌਰ ਮਾਨ ਨੇ ਦੋਨੇ ਇਲਾਕੇ ਦੀਆਂ 25 ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕ਼ਰੀਬ ਇੱਕ ਕਰੋੜ ਰੁਪਏ ਦੇ ਚੈੱਕ ਵੰਡੇ ਗਏ ਬੀਬੀ ਮਾਨ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਹਲਕਾ ਨਕੋਦਰ ਤੇ ਹਲਕਾ ਦੋਨੇ ਦੇ ਪਿੰਡਾਂ ਨੂੰ ਇੱਕ ਨਕਸ਼ੇ ਕਦਮ ਤੇ ਲਿਆਂਦਾ ਜਾਵੇਗਾ ਇਸ ਮੌਕੇ ਪਿੰਡ ਜਹਾਂਗੀਰ ਦੇ ਸਰਪੰਚ ਅਤੇ ਉੱਘੇ ਸਮਾਜ ਸੇਵਕ ਸ੍ਰ ਹਰਭਜਨ ਹਰਦੇਵ ਸਿੰਘ ਔਜਲਾ ਨੇ ਸੂਬਾ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਮਿਊਨਿਟੀ ਸੈਂਟਰ ਇਲਾਕੇ ਲਈ ਇੱਕ ਚਾਨਣ ਮੁਨਾਰਾ ਸਾਬਤ ਹੋਵੇਗਾ ਕਿਉਂਕਿ ਅੱਜ ਦੇ ਮਹਿੰਗਾਈ ਦੇ ਯੁੱਗ ਅੰਦਰ ਆਮ ਲੋਕਾਂ ਨੂੰ ਆਪਣੀਆਂ ਲੜਕੀਆਂ ਦੇ ਵਿਆਹ ਕਰਨ ਲਈ ਘੱਟ ਖਰਚੇ ਵਿੱਚ ਇਹ ਢੁਕਮੀ ਜਗ੍ਹਾ ਮਿਲੇਗੀ । ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਇਲਾਕੇ ਭਰ ਤੋਂ ਵਲੰਟੀਅਰ ਤੇ ਆਪ ਦੇ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ ਤੇ ਬੀ ਡੀ ਪੀ ਓ ਅਭੇ ਚੰਦਰ ਨਕੋਦਰ, ਪੰਚਾਇਤ ਅਫਸਰ ਜਰਨੈਲ ਸਿੰਘ, ਸੈਕਟਰੀ ਸਰਬਜੀਤ ਸਿੰਘ, ਜਤਿੰਦਰ ਸਿੰਘ ਟਾਹਲੀ, ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਟਾਹਲੀ , ਆਪ ਦੇ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ ਬੱਠਲਾ, ,ਮਾ ਸਵਰਨ ਸਿੰਘ ਸਿਆਰੀਵਾਲ,ਅਰਜਨ ਸਿੰਘ ਹੁੰਦਲ ,ਬੂਟਾ ਸਿੰਘ ਸੰਧੂ , ਸਰਪੰਚ ਬਲਵੰਤ ਸਿੰਘ ਕੈਲੇ, ਕੁਲਦੀਪ ਸਿੰਘ ਕਾਂਗਣਾ( ਸਾਰੇ ਬਲਾਕ ਪ੍ਰਧਾਨ ) , ਸੋਨੂੰ ਖੀਵਾ,ਮਾਸਟਰ ਮਹਿੰਦਰ ਪਾਲ ਉੱਗੀ , ਥਾਣਾ ਸਦਰ ਮੁਖੀ ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ, ਰਾਜਵਿੰਦਰ ਸਿੰਘ ਰਾਜਾ, ਸੁਦਾਗਰ ਸਿੰਘ ਹੁੰਦਲ, ਚਰਨਜੀਤ ਸਿੰਘ ਯੂਕੇ, ਸਰਬਜੀਤ ਸਿੰਘ ਸਰਪੰਚ,ਨੰਬਰਦਾਰ ਗੁਰਬਖਸ਼ ਸਿੰਘ , ਦਲਜੀਤ ਸਿੰਘ ਜੀਤਾ ,ਹਰਪਾਲ ਸਿੰਘ ਤੋਂ ਇਲਾਵਾ ਇਲਾਕੇ ਭਰ ਤੋਂ ਆਪ ਦੇ ਵਲੰਟੀਅਰ ਸ਼ਾਮਿਲ ਹੋਏ । ਇਸ ਮੌਕੇ ਤੇ ਸਰਪੰਚ ਹਰਦੇਵ ਸਿੰਘ ਔਜਲਾ ਵੱਲੋਂ ਬੀਬੀ ਇੰਦਰਜੀਤ ਕੌਰ ਮਾਨ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਕਿਹਾ।

100 Views