ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵਿਖੇ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ*

*ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵਿਖੇ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ*

*ਫਗਵਾੜਾ* *(ਡਾ ਰਮਨ* ) ਰਾਮਗੜ੍ਹੀਆ ਕਾਲਜ ਆਫ ਐਜੂਕੇਸ਼ਨ , ਫਗਵਾੜਾ ਵਿਖੇ ਕਨਵੋਕੇਸ਼ਨ ਅਤੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਬੀ.ਐੱਡ . ਅਤੇ ਐੱਮ . ਐੱਡ ਦੇ ਦੋ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਡਿਗਰੀਆਂ ਦਿੱਤੀਆਂ ਗਈਆਂ । ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਡਾ . ਅਸ਼ਵਨੀ ਕੁਮਾਰ ਭੱਲਾ , ਡਿਪਟੀ ਡਾਇਰੈਕਟਰ , ਉਚੇਰੀ ਸਿੱਖਿਆ , ਪੰਜਾਬ ਸਰਕਾਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਵਿਦਿਆਰਥੀਆਂ ਨੂੰ ਡਿਗਰੀਆਂ ਤੇ ਵਿਜੇਤਾਵਾਂ ਨੂੰ ਇਨਾਮ ਦਿੱਤੇ । ਇਸ ਪ੍ਰੋਗਰਾਮ ਦੀ ਅਗਵਾਈ ਸ੍ਰੀਮਤੀ ਮਨਪ੍ਰੀਤ ਕੌਰ ਭੋਗਲ , ਚੇਅਰਪਰਸਨ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ , ਡਾ.ਵਿਓਮਾ ਭੋਗਲ ਢੱਟ , ਡਾਇਰੈਕਟਰ ਰਾਮਗੜ੍ਹੀਆ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ; ਸ੍ਰੀਮਤੀ ਰਵਨੀਤ ਭੋਗਲ ਕਾਲੜਾ , ਅਡੀਸ਼ਨਲ ਡਾਇਰੈਕਟਰ , ਰਾਮਗੜ੍ਹੀਆ ਐਜੂਕੇਸ਼ਨਲ ਇੰਸਟੀਟਿਊਸ਼ਨਜ਼ ; ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ ਅਤੇ ਸਟਾਫ ਮੈਂਬਰਾਂ ਦੁਆਰਾ ਕੀਤੀ ਗਈ।ਇਸ ਸਮਾਰੋਹ ਦੀ ਸ਼ੁਰੂਆਤ ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ ਵਲੋਂ ਰਸਮੀ ਸਵਾਗਤ ਅਤੇ ਕਾਲਜ ਰਿਪੋਰਟ ਰਾਹੀਂ ਕੀਤੀ ਗਈ।ਉਹਨਾਂ ਨੇ ਆਪਣੀ ਕਾਲਜ ਰਿਪੋਰਟ ਵਿੱਚ ਕਾਲਜ ਦੇ ਪਿਛਲੇ ਤਿੰਨ ਸਾਲਾਂ ਦੌਰਾਨ ਕੀਤੇ ਅਕਾਦਮਿਕ ਤੇ ਸਹਿ ਅਕਾਦਮਿਕ ਵਿਕਾਸ ਬਾਰੇ ਦੱਸਿਆ । ਉਹਨਾਂ ਨੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਨਾਲ ਹੀ ਉਹਨਾਂ ਨੂੰ ਆਪਣੀ ਸੰਸਥਾ ਨਾਲ ਜੁੜੇ ਰਹਿਣ ਦੀ ਅਪੀਲ ਵੀ ਕੀਤੀ । ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀ ਗੌਰਵ ਤੇ ਪ੍ਰਾਪਤੀ ਦੀ ਭਾਵਨਾ ਮਹਿਸੂਸ ਕਰ ਰਹੇ ਸਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੀ.ਐੱਡ . ਦੇ ਨਤੀਜੇ ਵਿੱਚ ਤੀਜੇ ਅਤੇ ਅਠਾਰਵੇਂ ਸਥਾਨ ‘ ਤੇ ਰਹਿਣ ਵਾਲੀਆਂ ਵਿਦਿਆਰਥਣਾਂ ਵੰਸ਼ਿਕਾ ਅਤੇ ਅਭਿਲਾਸ਼ਾ ਨੂੰ ਵਿਸ਼ੇਸ਼ ਇਨਾਮ ਨਾਲ ਸਨਮਾਨਿਤ ਕੀਤਾ ਗਿਆ । ਕੈਪਟਨ ਸਲਿੰਦਰ ਸਿੰਘ ਅਕਾਦਮਿਕ ਅਤੇ ਸਹਿ – ਅਕਾਦਮਿਕ ਗਤੀਵਿਧੀਆਂ ਅਤੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਸਟੂਡੈਂਟ ਆਫ ਦਾ ਯੀਅਰ ਅਤੇ ਸ਼ਰਨਦੀਪ ਕੌਰ ਨੂੰ ਪੋਸਟ ਰੈਗੂਲਰ ਸਟੂਡੈਂਟ ਦੇ ਐਵਾਰਡ ਦਿੱਤੇ ਗਏ । ਇਸ ਤੋਂ ਇਲਾਵਾ ਰੇਣੂਕਾ ਟੰਡਨ , ਜਪਸੁਖਨੀਤ ਕੌਰ ਅਤੇ ਅਜੈ ਕੁਮਾਰ ਨੂੰ ਕਾਲਜ ਦੀਆਂ ਗਤੀਵਿਧੀਆਂ ਵਿੱਚ ਵੱਧ – ਚੜ੍ਹ ਕੇ ਹਿੱਸਾ ਲੈਣ ਲਈ ਐਵਾਰਡ ਆਫ ਐਪਰੀਸੀਏਸ਼ਨ ਦਿੱਤੇ ਗਏ । ਕਨਵੋਕੇਸ਼ਨ ਸਮਾਗਮ ਦੀ ਸਮਾਪਤੀ ਤੋਂ ਬਾਅਦ ਵਿਦਾਇਗੀ ਸੈਸ਼ਨ ਸੰਗਠਿਤ ਕੀਤਾ ਗਿਆ ਸ਼੍ਰੀਮਤੀ ਮਨਪ੍ਰੀਤ ਕੌਰ ਭੋਗਲ , ਚੇਅਰਪਰਸਨ , ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਨੇ ਪ੍ਰਿੰਸੀਪਲ ਡਾ . ਸੁਰਿੰਦਰ ਜੀਤ ਕੌਰ , ਐਵਾਰਡ ਜੇਤੂਆਂ ਤੇ ਡਿਗਰੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆ ਨੂੰ ਵਧਾਈ ਦਿੱਤੀ । ਉਹਨਾਂ ਨੇ ਵਿਦਿਆਰਥੀਆਂ ਨੂੰ ਪ੍ਰਾਪਤ ਕੀਤੇ ਗਿਆਨ ਅਤੇ ਕੌਂਸਲਾਂ ਦੀ ਵਰਤੋਂ ਕਰਕੇ ਸਮਾਜ ਦੇ ਕਮਜ਼ੋਰ , ਜਰੂਰਤਮੰਦ ਤੇ ਵੰਚਿਤਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਕਾਰਜਕਾਰੀ ਮੈਂਬਰਜ਼ , ਗੁਰਮਿੰਦਰ ਸਿੰਘ ਬਾਹੜਾ , ਸ਼੍ਰੀਮਤੀ ਤੇਜਿੰਦਰ ਬਾਹੜਾ , ਸ . ਸੁਖਜੀਤ ਸਿੰਘ ਬਾਂਸਲ , ਸ਼੍ਰੀਮਤੀ ਬਾਂਸਲ ; ਵਿਸ਼ੇਸ਼ ਮਹਿਮਾਨ ਐਡਵੋਕੇਟ ਸ਼੍ਰੀ ਸੀ.ਐੱਲ . ਗੌਤਮ , ਰਾਮਗੜੀਆ ਐਜੂਕੇਸ਼ਨਲ ਕੌਂਸਲ ਦੇ ਦੂਜੇ ਵਿੱਦਿਅਕ ਅਦਾਰਿਆਂ ਦੇ ਪ੍ਰਿੰਸੀਪਲ ਸਾਹਿਬਾਨ ; ਸ਼੍ਰੀ ਪ੍ਰੇਮਪਾਲ ਪੱਬੀ , ਡਾਇਰੈਕਟਰ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਅਤੇ ਸ . ਤਜਿੰਦਰ ਪਾਲ ਸਿੰਘ , ਐੱਸ.ਈ. , ਪੀ.ਐਸ.ਪੀ.ਸੀ ਐੱਲ . ਦੀ ਮੌਜੂਦਗੀ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਨੂੰ ਹੋਰ ਵੀ ਵਧਾਇਆ ਸਮੁੱਚੇ ਤੌਰ ਤੇ ਕਨਵੋਕੇਸ਼ਨ ਦੀ ਸਮਾਪਤੀ ਡਿਗਰੀ ਪ੍ਰਾਪਤ ਵਿਦਿਆਰਥੀਆਂ ਦੇ ਚਿਹਰਿਆਂ ਤੇ ਖੁਸ਼ੀ , ਦੋਸਤੀ ਦੀਆਂ ਯਾਦਾਂ ਤੇ ਅਲਵਿਦਾ ਦੇ ਦਰਦ ਨਾਲ ਸਮਾਪਤ ਹੋਈ

78 Views