ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਤਾ ਦੇ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ….. ਖੋਸਲਾ
ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਤਾ ਦੇ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ….. ਖੋਸਲਾ
ਨਵੀਆਂ ਨਿਯੁਕਤੀਆਂ ਕਰਦੇ
ਹੋਏ ਸੋਮ ਲਾਲ ਨੂੰ ਉੱਪ ਪ੍ਰਧਾਨ ਜਿਲ੍ਹਾ ਜਲੰਧਰ ਅਤੇ ਸੁਰਿੰਦਰ ਗਿਲ ਨੂੰ ਵਿਧਾਨ ਸਭਾ ਹਲਕਾ ਸ਼ਾਹ ਕੋਟ ਤੋਂ ਪ੍ਰਧਾਨ ਨਿਯੁਕਤ ਕੀਤਾ ਗਿਆ
ਕਾਲਾ ਸੰਘਿਆਂ 10 ਸਤੰਬਰ (ਮਨਜੀਤ ਮਾਨ) ਡੈਮੋਕ੍ਰੈਟਿਕ ਭਾਰਤੀਯ ਲੋਕ ਦੱਲ ਦੀ ਇੱਕ ਅਹਿਮ ਮੀਟਿੰਗ ਪਾਰਟੀ ਦੇ ਪੰਜਾਬ ਪ੍ਰਧਾਨ ਪ੍ਰੇਮ ਮਸੀਹ ਦੀ ਅਗਵਾਈ ਹੇਠ ਮਹਿਤ ਪੁਰ ਵਿਖੇ ਰੱਖੀ ਗਈ ਇਸ ਮੀਟਿੰਗ ਵਿਚ ਡੈਮੋਕ੍ਰੈਟਿਕ ਭਾਰਤੀਯ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ ਗੁਰਮੁੱਖ ਸਿੰਘ ਖੋਸਲਾ ਵੀ ਉਚੇਚੇ ਤੋਰ ਤੇ ਪਹੁੰਚੇ ਗੁਰਮੁੱਖ ਸਿੰਘ ਖੋਸਲਾ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਪੰਜਾਬ ਦੀ ਸਤਾ ਤੇ ਕਾਬਿਜ ਹੋਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੀਆਂ ਗਰੰਟੀਆ ਦਿੱਤੀਆਂ ਅਤੇ ਕਈ ਹੋਰ ਪ੍ਰਕਾਰ ਦੇ ਯੁਮਲੇ ਸੁਣਾ ਕੇ ਪੰਜਾਬ ਦੇ ਲੋਕਾਂ ਨੂੰ ਕਿਹਾ ਜੇਕਰ ਤੁਸੀਂ ਪੰਜਾਬ ਵਿਚ ‘ਆਪ” ਦੀ ਸਰਕਾਰ ਬਣਾਉੰਦੇ ਹੋ ਤਾਂ ਅਸੀਂ ਪੰਜਾਬ ਵਿਚ ਇੱਕ ਨਵਾਂ ਬਦਲਾਅ ਲੈ ਕੇ ਆਵਾਂਗੇ ਲੋਕਾਂ ਇਨ੍ਹਾਂ ਉੱਤੇ ਭਰੋਸਾ ਕਰਕੇ ਪੰਜਾਬ ਦੀ ਸਤਾ ਦੇ ਦਿੱਤੀ ਜਦੋਂ ਸ.ਭਗਵੰਤ ਸਿੰਘ ਮਾਨ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਕਿਹਾ ਸੀ ਕਿ ਇਹ ਜਿਹੜਾ ਹਰਾ ਪਿੰਨ ਆ ਉਹ ਸਭ ਤੋ ਪਹਿਲਾਂ ਬੇਰੁਜ਼ਗਾਰਾਂ ਲਈ ਚੱਲੇਗਾ, ਸਰਕਾਰ ਹੁਣ ਪਿੰਡਾਂ ਦੀਆਂ ਸੱਥਾਂ ਵਿੱਚੋਂ ਚੱਲੇਗੀ,ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ,ਰੰਗਲਾ ਪੰਜਾਬ ਬਣਾਵਾਂਗੇ, ਔਰਤਾਂ ਨੂੰ ਹਰ ਮਹੀਨੇ 1-1 ਹਜ਼ਾਰ ਰੁਪਈਆ ਦਿੱਤਾ ਜਾਵੇਗਾ ਬੁਢੇਪਾ ਪੈਨਸ਼ਨਾਂ ਵਿਚ ਵੀ ਵਾਧਾ ਕੀਤਾ ਜਾਵੇਗਾ ਅੱਜ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਲਗਭਗ ਪੌਣੇ ਦੋ ਸਾਲ ਦਾ ਸਮਾਂ ਹੋ ਚੁੱਕਾ ਹੈ ਅੱਜ ਬੇਰੁਜ਼ਗਾਰ ਵਰਗ, ਕਿਸਾਨ ਵਰਗ, ਮੁਲਾਜ਼ਮ ਵਰਗ, ਮਜ਼ਦੂਰ ਵਰਗ ਇਥੋਂ ਤੱਕ ਕੇ ਪੰਜਾਬ ਦਾ ਹਰ ਵਰਗ ਪੰਜਾਬ ਸਰਕਾਰ ਖਿਲਾਫ ਸੜਕਾਂ ਤੇ ਉੱਤਰ ਆਇਆ ਹੈ! ਗੁਰਮੁੱਖ ਸਿੰਘ ਖੋਸਲਾ ਨੇ ਕਿਹਾ ਡੈਮੋਕਰੈਟਿਕ ਭਾਰਤੀਯ ਲੋਕ ਦਲ ਮਹਿਸੂਸ ਕਰਦਾ ਹੈ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਤਾ ਦੇ ਕੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ! ਇਸ ਮੌਕੇ ਡੈਮੋਕ੍ਰੈਟਿਕ ਭਾਰਤੀਯ ਲੋਕ ਦਲ ਵਿਚ ਨਵੀਆਂ ਨਿਯੁਕਤੀਆਂ ਕਰਦੇ ਹੋਏ ਸੋਮ ਲਾਲ ਨੂੰ ਉੱਪ ਪ੍ਰਧਾਨ ਜਿਲ੍ਹਾ ਜਲੰਧਰ, ਸੁਰਿੰਦਰ ਕੁਮਾਰ ਗਿੱਲ ਪ੍ਰਧਾਨ ਵਿਧਾਨ ਸਭਾ ਹਲਕਾ ਸ਼ਾਹਕੋਟ,ਸੁਨੀਲ ਕੁਮਾਰ ਉੱਪ ਪ੍ਰਧਾਨ ਵਿਧਾਨ ਸਭਾ ਹਲਕਾ ਸ਼ਾਹ ਕੋਟ, ਅਜੈ ਚੋਹਾਨ ਪ੍ਰਧਾਨ ਯੂਥ ਵਿੰਗ ਮਹਿਤ ਪੁਰ, ਮੁਕੇਸ਼ ਰਾਣੀ ਪ੍ਰਧਾਨ ਮਹਿਲਾ ਵਿੰਗ ਮਹਿਤ ਪੁਰ ਨੂੰ ਨਿਯੁਕਤ ਕੀਤਾ ਗਿਆ ! ਇਸ ਮੌਕੇ ਹੋਰਨਾਂ ਤੌਂ ਇਲਾਵਾ ਗੁਰਦੇਵ ਮਾਲੜੀ ਰਾਸ਼ਟਰੀ ਸਕੱਤਰ,ਰੇਸ਼ਮ ਸਿੰਘ ਭੱਟੀ ਚੇਅਰਮੈਨ ਕ੍ਰਿਸਚੀਅਨ ਵਿੰਗ ਪੰਜਾਬ, ਸੁਮਇ ਰਾਮ ਪਟੇਲ ਪ੍ਰਧਾਨ ਸੂਬਾ ਬਿਹਾਰ ਰਾਣਾ ਮਹਿਤ ਪੁਰ ਸਕੱਤਰ ਪੰਜਾਬ, ਵਿਕਟਰ ਮਸੀਹ ਸੀਨੀਅਰ ਆਗੂ ਜਲੰਧਰ ਆਦਿ ਸਾਥੀ ਮੌਜੂਦ ਸਨ ।

