ਸਕੂਲ ਚ ਇੱਕ ਦਿਨਾ ਵਰਕਸ਼ਾਪ ਲਗਾਈ
ਸਕੂਲ ਚ ਇੱਕ ਦਿਨਾ ਵਰਕਸ਼ਾਪ ਲਗਾਈ
ਨਕੋਦਰ 9 ਸਤੰਬਰ (ਮਨਜੀਤ ਮਾਨ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੰਕਰ (ਬਲਾਕ ਸਕੂਲ) ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਇੱਕ ਰੋਜ਼ਾ ਵਰਕਸ਼ਾਪ ਕਮ ਆਰਗੇਨਾਈਜੇਸਨ ਲਗਾਈ ਗਈ,ਜਿਸ ਵਿੱਚ ਬਲਾਕ ਨਕੋਦਰ-1,ਨਕੋਦਰ-2, ਸ਼ਾਹਕੋਟ-1, ਸ਼ਾਹਕੋਟ-2, ਲੋਹੀਆਂ ਖ਼ਾਸ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਅਟੈਂਡ ਕੀਤੀ ਗਈ।ਇਸ ਮੌਕੇ ਵਿਭਾਗ ਵੱਲੋਂ ਭੇਜੇ ਗਏ ਨਿਰਦੇਸ਼ਾਂ ਅਤੇ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ ਗਿਆ।ਵਰਕਸ਼ਾਪ ਦੀ ਪ੍ਰਧਾਨਗੀ ਜ਼ਿਲ੍ਹਾ ਨੋਡਲ ਅਫਸਰ ਸ਼੍ਰੀ ਸੁਖਦੇਵ ਲਾਲ ਬੱਬਰ, ਪ੍ਰਿੰਸੀਪਲ ਸਸਸਸ ਆਲਮਪੁਰ ਬੱਕਾ ਜੀ ਨੇ ਕੀਤੀ ਅਤੇ ਉਹਨਾਂ ਦੇ ਨਾਲ ਸ.ਬਲਜਿੰਦਰ ਸਿੰਘ (ਰਿਟਾ.ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ) ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ।ਵਰਕਸ਼ਾਪ ਦੀ ਕਾਰਵਾਈ ਸਹਾਇਕ ਜਿਲ੍ਹਾ ਨੋਡਲ ਅਫਸਰ ਸ਼੍ਰੀ ਹਰੀਦਰਸ਼ਨ ਸਿੰਘ ਅਤੇ ਸ਼੍ਰੀ ਹਰਜੀਤ ਕੁਮਾਰ ਬਾਵਾ ਜੀ ਵੱਲੋਂ ਕੀਤੀ ਗਈ।ਚੱਲਦੇ ਪ੍ਰੋਗਰਾਮ ਵਿੱਚ ਸਮੂਹ ਬਲਾਕਾਂ ਦੇ ਬੀ.ਐਮ ਵੱਲੋਂ ਸਹਿਯੋਗ ਕੀਤਾ ਗਿਆ।ਅੰਤ ਵਿੱਚ ਆਏ ਹੋਏ ਮਹਿਮਾਨਾਂ ਵੱਲੋਂ ਬਲਾਕ ਇੰਚਾਰਜ ਪ੍ਰਿੰਸੀਪਲ ਦਮਨਜੀਤ ਕੌਰ ਜੀ ਦਾ ਚੰਗੀ ਕਾਰਗੁਜ਼ਾਰੀ ਲਈ ਸਨਮਾਨ ਕੀਤਾ ਗਿਆ। ਪ੍ਰਿੰਸੀਪਲ-ਕਮ-ਬਲਾਕ ਇੰਚਾਰਜ ਮੈਡਮ ਦਮਨਜੀਤ ਕੌਰ ਜੀ ਵੱਲੋਂ ਆਏ ਹੋਏ ਮਹਿਮਾਨਾਂ ਦਾ ਅਤੇ ਸਮੂਹ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ।

