ਸ੍ਰ.ਜਸਵੀਰ ਸਿੰਘ ਸਿੱਧੂ ਐੱਮ.ਐੱਸ.ਐੱਮ.ਈ.ਪੀ.ਸੀ.ਆਈ ਵੱਲੋਂ ਮੀਡੀਆਂ ਇੰਚਾਰਜ਼ ਪੰਜਾਬ ਨਿਯੁਕਤ

ਸ੍ਰ.ਜਸਵੀਰ ਸਿੰਘ ਸਿੱਧੂ ਐੱਮ.ਐੱਸ.ਐੱਮ.ਈ.ਪੀ.ਸੀ.ਆਈ ਵੱਲੋਂ ਮੀਡੀਆਂ ਇੰਚਾਰਜ਼ ਪੰਜਾਬ ਨਿਯੁਕਤ

ਤਲਵੰਡੀ ਸਾਬੋ(ਮਨਜੀਤ ਮਾਨ) ਬੀਤੇ ਕੱਲ੍ਹ ਐਮ.ਐਸ.ਐਮ.ਈ-ਪੀ.ਸੀ.
ਆਈ (ਪੰਜਾਬ) ਦੇ ਚੇਅਰਮੈਨ ਮਾਨਯੋਗ ਸ੍ਰੀ ਸੰਜੀਵ ਥਾਪਰ ਵਲੋਂ ਕੇਂਦਰ ਸਰਕਾਰ ਤੇ ਸਨਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸੂਕਸ਼ਮ, ਲਘੂ ਤੇ ਮੱਧਮ ਵਰਗ ਦੀਆਂ ਕਾਰੋਬਾਰੀ ਯੋਜਨਾਵਾਂ ਨੂੰ ਹਰ ਵਰਗ ਤੇ ਜਨ – ਜਨ ਤੱਕ ਪਹੁੰਚਾਉਣ ਲਈ ਇਕ ਹੋਰ ਸੁਚੱਜਾ ਕਦਮ ਚੁੱਕਦੇ ਹੋਏ ਪੇਪਰ ਮੀਡੀਆ ਅਤੇ ਡਿਜੀਟਲ ਮੀਡੀਆ ਦਾ ਸਹਿਯੋਗ ਲੈਣ ਲਈ ਪੱਤਰਕਰਤਾ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੇ ਬਹੁਤ ਹੀ ਕਾਬਿਲ, ਸੂਝਵਾਨ , ਇਮਾਨਦਾਰ ਤੇ ਅਣਥੱਕ ਮਿਹਨਤੀ , ਸ੍ਰ: ਜਸਵੀਰ ਸਿੰਘ ਸਿੱਧੂ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਬਠਿੰਡਾ ਨੂੰ ਸਤਿਕਾਰ ਯੋਗ ਵਾਈਸ ਚੇਅਰਮੈਨ ਪੰਜਾਬ ਸ੍ਰੀ ਹਰਦੀਪ ਸ਼ਰਮਾ ਅਤੇ ਬਠਿੰਡਾ ਆਫਿਸ ਸਟਾਫ ਦੀ ਮੌਜੂਦਗੀ ਵਿੱਚ ਐਮ.ਐਸ.ਐਮ.ਈ , ਪੀ.ਸੀ.ਆਈ ਪੰਜਾਬ ਦੇ ਮੀਡੀਆ ਇੰਚਾਰਜ ਦੇ ਅਹੁਦੇ ਤੇ ਨਿਯੁਕਤ ਕੀਤਾ ਗਿਆ।ਇਸ ਮੌਕੇ ਤੇ ਮੌਜੂਦ ਸਾਰੇ ਸਾਥੀ ਸ੍ਰੀ ਅਸ਼ਵਨੀ ਕੁਮਾਰ ਸ਼ਾਰਦਾ ਜੀ ,(ਵਿੱਤ ਸਲਾਹਕਾਰ ਪੰਜਾਬ) , ਸ੍ਰੀ ਹਰਦੀਪ ਸ਼ਰਮਾ (ਵਾਈਸ ਚੇਅਰਮੈਨ,ਪੰਜਾਬ), ਬੀਬਾ ਸੁਮਨਦੀਪ ਮਾਨ (ਸਰਕਲ ਡਾਇਰੈਕਟਰ ਬਠਿੰਡਾ) , ਸ੍ਰੀ ਵਿਨੋਦ ਕੁਮਾਰ ਜੀ ( ਅਸਿਸਟੈਂਟ ਚੇਅਰਮੈਨ ਪੰਜਾਬ), ਸ੍ਰ: ਹਰਭੁਪਿੰਦਰ ਸਿੰਘ (ਵਿੱਤ ਸਲਾਹਕਾਰ ਪੰਜਾਬ ), ਸ੍ਰ: ਦੇਸਰਾਜ ਸਿੰਘ ( ਮੈਂਬਰ ਸਲਾਹਕਾਰ ਕਮੇਟੀ ਪੰਜਾਬ), ਗੀਤਾਂਜਲੀ (ਡਾਇਰੈਕਟਰ ਜ਼ਿਲ੍ਹਾ, ਬਠਿੰਡਾ), ਗੁਰਪ੍ਰੀਤ ਸਿੰਘ (ਡਿਪਟੀ ਡਾਇਰੈਕਰ, ਬਠਿੰਡਾ) ਦੀਪ ਸਿੰਘ,( ਡਾਇਰੈਕਟਰ ਜਿਲ੍ਹਾ ਬਠਿੰਡਾ), ਸੁਰਿੰਦਰ ਸਿੰਘ (ਡਾਇਰੈਕਟਰ ਜਿਲ੍ਹਾ ਬਠਿੰਡਾ), ਖੁਸ਼ੀ ਮੈਡਮ (ਕੰਪਿਊਟਰ ਆਪਰੇਟਰ), ਪ੍ਰੀਤ ਮੈਡਮ(ਦਫ਼ਤਰ ਇੰਚਾਰਜ), ਸ਼ਾਮਿਲ ਸਨ।ਇਸ ਮੌਕੇ ਸਾਰਿਆਂ ਵੱਲੋਂ ਸ੍ਰ ਜਸਵੀਰ ਸਿੰਘ ਸਿੱਧੂ ਜੀ ਨੂੰ ਮੁਬਾਰਕਬਾਦ ਦਿੰਦੇ ਹੋਏ, ਐਮ ਐਸ ਐਮ ਈ – ਪੀ ਸੀ ਆਈ ਦੇ (ਪੰਜਾਬ) ਚੇਅਰਮੈਨ ਸ੍ਰੀ ਸੰਜੀਵ ਥਾਪਰ ਦਾ ਕੋਟਿ – ਕੋਟਿ ਧੰਨਵਾਦ ਕੀਤਾ ਗਿਆ ਤੇ ਜਸਵੀਰ ਸਿੰਘ ਸਿੱਧੂ ਨੂੰ ।

97 Views