ਚਿੱਟਾ ਬੇਚਣ ਆਇਆ ਤੂਤਾ ਕਾਬੂ

ਚਿੱਟਾ ਬੇਚਣ ਆਇਆ ਤੂਤਾ ਕਾਬੂ

ਜਲੰਧਰ-( ਰਵੀ ਦ‌ੱਤ‌) ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਰਾਮਾ ਮੰਡੀ ਜਲੰਧਰ ਦੀ ਨਿਗਰਾਨੀ ਹੇਠ SI ਮਦਨ ਸਿੰਘ ਇਨਚਾਰਜ ਪੁਲਿਸ ਚੌਂਕੀ ਦਕੋਹਾ ਤੇ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਨੇੜੇ ਮੋੜ ਨਿਊ ਦਸ਼ਮੇਸ਼ ਨਗਰ ਰਾਮਾ ਮੰਡੀ ਜਲੰਧਰ ਵਿੱਚ ਮੌਜੂਦ ਸੀ ਤਾ ਇਕ ਮੋਨਾ ਨੌਜਵਾਨ ਨੰਗਲ ਸ਼ਾਮਾਂ ਚੌਕ ਵਾਲੀ ਸਾਈਡ ਤੋਂ ਰਾਮਾ ਮੰਡੀ ਸਾਈਡ ਵੱਲ ਆਊਦਾ ਦਿਖਾਈ ਦਿੰਦਾ ਹੈ ਜਦ ਉਹ ਪੁਲਿਸ ਪਾਰਟੀ ਨੂੰ ਵੇਖਦਾ ਹੈ ਤਾ ਦੇਖ ਘਬਰਾ ਕੇ ਉਸ ਨੇ ਆਪਣੀ ਜੀਨ ਦੀ ਖੱਬੀ ਜੇਬ ਦੇ ਵਿੱਚੋਂ ਲਿਫਾਫਾ ਸੁੱਟਣ ਲੱਗਾ ਤਾਂ SI ਮਦਨ ਸਿੰਘ ਨੂੰ ਛਕ ਹੋਇਆ ਤਾ ਓਹਨਾ ਨੇ ਆਪਣੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਤੇ ਤਲਾਸ਼ੀ ਲੈਣ ਤੋ ਬਾਅਦ ਮੁੱਠੀ ਵਿੱਚ ਘੁੱਟੇ ਹੋਏ ਲਿਫਾਫੇ ਨੂੰ ਖੋਲ੍ਹ ਚੈੱਕ ਕੀਤਾ ਤਾਂ ਉਸ ਕੋਲੋਂ 35 ਗਾ੍ਮ ਹੋਰਾਇਨ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਤੇ ਵਿਕਅਤੀ ਦੀ ਪਹਿਚਾਣ ਨਾਮ ਰੋਹਿਤ ਕੁਮਾਰ ਉਰਫ ( ਤੂਤਾ) ਲਖਵਿੰਦਰ ਰਾਮ ਵਾਸੀ ਪਿੰਡ ਚਾਂਦਪੁਰ ਦੱਸਿਆ ਗਿਆ |ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ NDPS ACT ਵੱਲੋਂ ਥਾਣਾ ਰਾਮਾ ਮੰਡੀ ਵਿੱਚ ਦਰਜ ਕੀਤਾ ਗਿਆ|

127 Views