3 ਨਵੰਬਰ ਨੂੰ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦਾ ਵਫ਼ਦ ਐਸ ਐਸ ਪੀ ਨੂੰ ਮਿਲ਼ੇਗਾ..ਮਾਨ , ਸੰਗੋਜਲਾ
3 ਨਵੰਬਰ ਨੂੰ ਜਰਨਲਿਸਟ ਪ੍ਰੈਸ ਕਲੱਬ ਪੰਜਾਬ ਦਾ ਵਫ਼ਦ ਐਸ ਐਸ ਪੀ ਨੂੰ ਮਿਲ਼ੇਗਾ..ਮਾਨ , ਸੰਗੋਜਲਾ
ਕਪੂਰਥਲਾ 1 ਨਵੰਬਰ ( ਪ੍ਰੀਤ ਸੰਗੋਜਲਾ ) ਪ੍ਰੀਤ ਸੰਗੋਜਲਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਦੀ ਪ੍ਰਧਾਨਗੀ ਹੇਠ ਸਤਿਕਾਰ ਯੋਗ ਮੈਡਮ ਵਸਤਲਾ ਗੁਪਤਾ ਐਸ ਐਸ ਪੀ ਕਪੂਰਥਲਾ ਨੂੰ 3 ਨਵੰਬਰ ਦਿਨ ਸ਼ੁਕਰਵਾਰ ਟਾਇਮ 11/30 ਵਜੇ ਵਿਸ਼ੇਸ਼ ਤੌਰ ਤੇ ਮਾਨਯੋਗ ਸ੍ਰੀ ਮਨਜੀਤ ਮਾਨ ਜੀ ਸੂਬਾ ਪ੍ਰਧਾਨ ,ਜੇ ਐਸ ਸੰਧੂ ਸੂਬਾ ਸ੍ਰਪਰਸਤ, ਰਾਕੇਸ਼ ਖੰਨਾ ਚੇਅਰਮੈਨ, ਪ੍ਰਿਤਪਾਲ ਸਿੰਘ ਸੂਬਾ ਕੋਆਰਡੀਨੇਟਰ , ਸੁਖਵਿੰਦਰ ਸਿੰਘ ਸੋਹੀ ਜ਼ਿਲ੍ਹਾ ਜਨਰਲ ਸਕੱਤਰ, ਜੋਗਿੰਦਰ ਸਿੰਘ ਜਾਤੀਕੇ ਜ਼ਿਲ੍ਹਾ ਚੇਅਰਮੈਨ, ਤਰਲੋਚਨ ਸਿੰਘ ਚਾਹਲ ਮੁੱਖ ਸਲਾਹਕਾਰ ,ਰਾਮ ਸਿੰਘ ਭੱਟੀ ਮੁੱਖ ਬੁਲਾਰਾ ਜਰਨਲਿਸਟ ਪ੍ਰੈਸ ਕਲੱਬ ਰਜਿ ਪੰਜਾਬ ਪਹੁੰਚ ਰਹੇ ਹਨ। ਬੇਨਤੀ ਹੈ ਕਿ ਸਮੂਹ ਜ਼ਿਲ੍ਹਾ ਕਪੂਰਥਲਾ , ਸੁਲਤਾਨਪੁਰ ਲੋਧੀ ਯੂਨਿਟ, ਫਗਵਾੜਾ ਯੂਨਿਟ, ਭੁਲੱਥ ਯੂਨਿਟ ਦੇ ਸਮੂਹ ਆਹੁਦੇਦਾਰ ਤੇ ਮੈਂਬਰਾਨ ਸਾਹਿਬ ਨੇ ਮਿਤੀ 3/11/23 ਦਿਨ ਸ਼ੁਕਰਵਾਰ ਟਾਇਮ 11/30 ਵਜੇ ਮਾਨਯੋਗ ਮੈਡਮ ਵਸਤਲਾ ਗੁਪਤਾ ਐਸ ਐਸ ਪੀ ਕਪੂਰਥਲਾ ਨੂੰ ਮਿਲਣਾ ਹੈ। ਕਿਉਂਕਿ ਫੀਲਡ ਵਿੱਚ ਕੰਮ ਕਰਦੇ ਸਮੇਂ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਮੁਸਕਲਾਂ ਸਬੰਧੀ ,ਜਾਣੂ ਕਰਵਾਇਆ ਜਾਵੇਗਾ। ਕੋਸ਼ਿਸ਼ ਕੀਤੀ ਜਾਵੇਗੀ ਕਿ ਮੁਸਕਲਾਂ ਦਾ ਹੱਲ ਮੋਕੇ ਤੇ ਹੀ ਕਰਵਾਇਆ ਜਾਵੇ । ਸਮੂਹ ਸਾਥੀਆਂ ਨੂੰ ਅਪੀਲ ਹੈ। ਕਿਰਪਾ ਕਰਕੇ ਟਾਇਮ ਸਿਰ ਪਹੁੰਚੋ।

