ਕੇਕ ਕੱਟ ਕੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਨ ਮਨਾਇਆ ਗਿਆ

ਕੇਕ ਕੱਟ ਕੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਨ ਮਨਾਇਆ ਗਿਆ
ਧਰਮਿੰਦਰ ਨੰਗਲ
ਕਾਲਾ ਸੰਘਿਆਂ 1 ਨਵੰਬਰ (ਮਨਜੀਤ ਮਾਨ) ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਨ ਦੇ ਸੰਬੰਧ ਵਿੱਚ ਪੂਰੇ ਵਿਸ਼ਵ ਭਰ ਦੀਆਂ ਸੰਗਤਾਂ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਪਿੰਡ ਨੰਗਲ ਜੀਵਨ ਦੀ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਅਤੇ ਵਾਲਮੀਕਿ ਐਕਸ਼ਨ ਫੋਰਸ ਦੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਵੱਲੋਂ ਬਹੁਤ ਹੀ ਉਤਸ਼ਾਹ ਤੇ ਸ਼ਾਨੋਸ਼ੌਕਤ ਨਾਲ ਕੇਕ ਕੱਟ ਕੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਹਾੜਾ ਮਨਾਇਆ ਗਿਆ ਇਸ ਮੌਕੇ ਪਿੰਡ ਦੀ ਸਮੂਹ ਸੰਗਤ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਵਸ ਨੂੰ ਮਨਾਉਣ ਲਈ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪਹੁੰਚੀਆਂ ਇਸ ਮੌਕੇ ਪੰਜਾਬ ਪ੍ਰਧਾਨ ਧਰਮਿੰਦਰ ਨੰਗਲ ਨੇ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਦੱਸੇ ਮਾਰਗ ਤੇ ਸੰਗਤਾਂ ਨੂੰ ਚੱਲਣ ਲਈ ਕਿਹਾ ਅਤੇ ਪੂਰੇ ਦੇਸ਼ ਵਿਦੇਸ਼ ਵਿੱਚ ਵਸਦੀ ਸੰਗਤ ਨੂੰ ਵੀ ਸ੍ਰਿਸ਼ਟੀ ਕਰਤਾ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਹਾੜੇ ਦੀ ਲੱਖ ਲੱਖ ਵਧਾਈ ਦਿੱਤੀ ਇਸ ਮੌਕੇ ਕੇਕ ਕੱਟਿਆ ਗਿਆ ਅਤੇ ਸੰਗਤਾਂ ਵਿੱਚ ਵਰਤਾਇਆ ਗਿਆ ਸੰਗਤਾਂ ਵਿੱਚ ਪ੍ਰਗਟ ਦਿਹਾੜੇ ਨੂੰ ਲੈ ਕੇ ਭਾਰੀ ਉਤਸਾਹ ਦੇਖਿਆ ਗਿਆ ਅਤੇ ਸੰਗਤਾਂ ਵੱਲੋਂ ਗੁਰੂ ਚਰਨਾਂ ਵਿੱਚ ਸੀਸ ਨਿਭਾਏ ਗਏ ਅਤੇ ਸਮੂਹ ਦੇਸ਼ ਵਾਸੀਆਂ ਲਈ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਇਸ ਮੌਕੇ ਸਰਪੰਚ ਮੇਜਰ ਸਿੰਘ ਸਾਬਕਾ ਸਰਪੰਚ ਨਰੇੰਦਰਪਾਲ ਸਿੰਘ ਕਮਲ, ਕੁਲਦੀਪ ਸਿੰਘ, ਨਿਰਮਲ ਸਿੰਘ ,ਗੁਰਜੀਤ ਸਿੰਘ , ਕਰਨ ਭੱਟੀ ,ਰਾਜਵੀਰ ਸਿੰਘ ,ਸੋਮਾ ਰਾਣੀ, ਬਲਵੀਰ ਕੌਰ ,ਅਮਨਪ੍ਰੀਤ ਕੌਰ ਕਿਰਨ ਬਾਲਾ ਕਿਰਨ ਅਮਰਜੀਤ ਕੌਰ ,ਬਿਮਲਾ, ਸਤਿਆ ,ਮਹਿੰਦਰ ਪਾਲ ਕੌਰ, ਰਚਨਾ, ਸੁਖੀ, ਏਕਤਾ, ਕੁਲਵੰਤ ਸਿੰਘ ਅਤੇ ਹੋਰ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

105 Views