ਸਤਨਾਮ ਸਿੰਘ ਸੰਘਾ ਨੂੰ ਦੁਵਾਰਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ਤੇ ਖੁਸ਼ੀ ਦੀ ਲਹਿਰ
ਸਤਨਾਮ ਸਿੰਘ ਸੰਘਾ ਨੂੰ ਦੁਵਾਰਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਬਣਨ ਤੇ ਖੁਸ਼ੀ ਦੀ ਲਹਿਰ
ਕਾਲਾ ਸੰਘਿਆਂ 15 ਅਕਤੂਬਰ (ਮਨਜੀਤ ਮਾਨ)ਆਮ ਆਦਮੀ ਪਾਰਟੀ ਵਲੋਂ ਅੱਜ ਸਾਰੇ ਪੰਜਾਬ ਵਿੱਚ ਸੰਗਠਨ ਦਾ ਢਾਂਚਾ ਭੰਗ ਕਰਨ ਤੋਂ ਬਾਅਦ ਦੁਵਾਰਾ ਬਲਾਕ ਪ੍ਰਧਾਨ ਬਣਾਏ ਗਏ ਜਿਸ ਵਿੱਚ ਕਾਲਾ ਸੰਘਿਆਂ ਤੋ ਦੁਵਾਰਾ ਸਤਨਾਮ ਸਿੰਘ ਸੰਘਾ ਨੂੰ ਬਲਾਕ ਪ੍ਰਧਾਨ ਬਣਨ ਤੇ ਸਾਰੇ ਬਲਾਕ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਬਿੱਲੂ ਸ਼ਹਿਰੀਆ,ਮੇਹਰਬਾਨ ਸੰਘਾ,ਬਲਜੀਤ ਸੰਘਾ,ਬਲਕਾਰ ਸਿੰਘ ਲਾਲਕਾ, ਸੰਜੀਵ ਕੌਂਡਲ, ਨਰਿੰਦਰ ਸਿੰਘ,ਗੁਰਦਾਵਰ ਸਿੰਘ ,ਵਿਜੇ ਕੁਮਾਰ, ਦਲਵੀਰ ਸਿੰਘ ਰਾਣਾ,ਪਰਮਜੀਤ ਸਿੰਘ ਖਾਲਸਾ ਆਦਿ ਨੇ ਸਤਨਾਮ ਸਿੰਘ ਸੰਘਾ ਨੂੰ ਦੁਵਾਰਾ ਬਲਾਕ ਪ੍ਰਧਾਨ ਬਣਨ ਤੇ ਵਧਾਈਆਂ ਦਿਤੀਆਂ ਅਤੇ ਸਾਰਿਆਂ ਨੇ ਉਮੀਦ ਕੀਤੀ ਕਿ ਹੁਣ ਪਹਿਲਾਂ ਨਾਲੋਂ ਵੀ ਜਿਆਦਾ ਮੇਹਨਤ ਨਾਲ ਸਾਰੀ ਟੀਮ ਨੂੰ ਨਾਲ ਲੇ ਕੇ ਆਪਣੇ ਬਲਾਕ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਅਤੇ ਆਉਣ ਵਾਲੀਆਂ ਵੋਟਾਂ ਵਿੱਚ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਹਾਸਲ ਕਰਨ ਵਿੱਚ ਕਾਲਾ ਸੰਘਿਆਂ ਬਲਾਕ ਪੂਰੀ ਮੇਹਨਤ ਕਰੇਗਾ ਇਸ ਮੌਕੇ ਸਤਨਾਮ ਸਿੰਘ ਸੰਘਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਅਤੇ ਪਾਰਟੀ ਨੂੰ ਵਿਸ਼ਵਾਸ ਦਿਵਾਇਆ ਅਤੇ ਵਾਅਦਾ ਕੀਤਾ ਕਿ ਪਹਿਲਾਂ ਨਾਲੋਂ ਵੀ ਜਿਆਦਾ ਮੇਹਨਤ ਕਰਕੇ ਪਾਰਟੀ ਦੇ ਪਰਿਵਾਰ ਨੂੰ ਹੋਰ ਵੱਡਾ ਕੀਤਾ ਜਾਵੇਗਾ

