ਥਾਣਾ ਰਾਮਾ ਮੰਡੀ ਪੁਲਿਸ ਨੇ ਹੁਸ਼ਿਆਰਪੁਰ ਰੋਡ ਤੋਂ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ।

ਥਾਣਾ ਰਾਮਾ ਮੰਡੀ ਪੁਲਿਸ ਨੇ ਹੁਸ਼ਿਆਰਪੁਰ ਰੋਡ ਤੋਂ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕੀਤਾ।

ਜਲੰਧਰ:(ਰਵੀ ਦੱਤ) ਜਲੰਧਰ ਰਾਮਾ ਮੰਡੀ ਮੁੱਖ ਅਫ਼ਸਰ ਰਜੇਸ਼ ਕੁਮਾਰ ਦੀ ਨਿਗਰਾਨੀ ਹੇਠ ਨੰਗਲ ਸ਼ਾਮਾਂ ਚੌਂਕ ਨੇੜੇ ਹੁਸ਼ਿਆਰਪੁਰ ਰੋਡ ਵਾਲੀ ਸਾਈਡ ਤੋਂ ਦੋ ਮੋਨੇ ਨੌਜਵਾਨ ਕਾਲ਼ੇ ਰੰਗ ਦੀ ਸਕੂਟਰੀ ਤੇ ਆ ਰਹੇ ਸੀ।ਜੋ ਪੁਲਿਸ ਪਾਰਟੀ ਨੂੰ ਚੈਕਿੰਗ ਕਰਦੇ ਦੇਖ ਕੇ ਘਬਰਾ ਕੇ ਸਕੂਟਰੀ ਪਿਛੇ ਮੋੜਨ ਲਗੇ ਤਾਂ ਏ.ਐਸ.ਆਈ ਮਨਜਿੰਦਰ ਸਿੰਘ ਨੇ ਸ਼ੱਕ ਦੇ ਆਧਾਰ ਤੇ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਦੋਨਾਂ ਵਿਅਕਤੀਆਂ ਨੂੰ ਕਾਬੂ ਕੀਤਾ। ਅਤੇ ਉਹਨਾਂ ਦੀ ਤਲਾਸ਼ੀ ਲੈਣ ਤੇ ਇਕ ਤੋਂ 65 ਗਾ੍ਮ ਅਤੇ ਦੂਜੇ ਤੋਂ 35 ਗਾ੍ਮ ਹੈਰੋਇਨ ਅਤੇ ਨਸ਼ੀਲਾ ਪਦਾਰਥ ਬਰਾਮਦ ਕੀਤਾ । ਅਤੇ ਦੋਨਾਂ ਆਰੋਪਿਆ ਤੋਂ ਪੁੱਛ-ਗਿਛ ਕੀਤੀ, ਅਤੇ ਆਰੋਪਿਆ ਨੇ ਆਪਣਾ ਨਾਮ ਕਮਲ਼ਜੀਤ ਸਿੰਘ ਉਰਫ ਕਮਲ ਪੁੱਤਰ ਇਕਬਾਲ ਸਿੰਘ ਵਾਸੀ ਹਰਨਾਮ ਦਾਸਪੁਰਾ ਜਲੰਧਰ ਅਤੇ ਪ੍ਰਦੀਪ ਕੁਮਾਰ ਉਰਫ ਦੀਪੂ ਪੁੱਤਰ ਪੂਰਨ ਚੰਦ ਵਾਸੀ ਰੇਲਵੇ ਕਲੋਨੀ ਰਾਮਾਂ ਮੰਡੀ ਜਲੰਧਰ ਦਸਿਆ। ਜਿਸਤੇ ਕਾਰਵਾਈ ਕਰਦੇ ਹੋਏ ਏ.ਐਸ.ਆਈ ਮਨਜਿੰਦਰ ਸਿੰਘ ਵੱਲੋਂ ਮੁਕੱਦਮਾ NDPS ACT ਥਾਣਾ ਰਾਮਾ ਮੰਡੀ ਵਿਖੇ ਦਰਜ਼ ਕੀਤਾ ਗਿਆ।

136 Views