ਲੁਧਿਆਣਾ ਵਿਚ ਡਰੱਗ ਰੈਕੇਟ ਦਾ ਪਰਦਾਫਾਸ਼ , 4.94 ਕਰੋੜ ਦੀ ਡਰੱਗ ਮਨੀ , 38 ਜਾਅਲੀ ਨੰਬਰ ਪਲੇਟਾਂ ਬਰਾਮਦ

ਲੁਧਿਆਣਾ ਵਿਚ ਡਰੱਗ ਰੈਕੇਟ ਦਾ ਪਰਦਾਫਾਸ਼ , 4.94 ਕਰੋੜ ਦੀ ਡਰੱਗ ਮਨੀ , 38 ਜਾਅਲੀ ਨੰਬਰ ਪਲੇਟਾਂ ਬਰਾਮਦ

ਤਲਵੰਡੀ ਸਾਬੋ(ਗੁਰਪ੍ਰੀਤ ਸਿੰਘ)ਲੁਧਿਆਣਾ – ਇੰਟਰ ਸਟੇਟ ਨਾਰਕੋਟਿਕਸ ਨੈਟਵਰਕ ਦੇ ਤਹਿਤ ਜੰਮੂ – ਕਸ਼ਮੀਰ ਪੁਲਿਸ ਅਤੇ ਪੰਜਾਬ ਪੁਲਿਸ ਨੇ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ । ਇੱਕ ਸਾਂਝਾ ਆਪ੍ਰੇਸ਼ਨ ਕਰਦੇ ਹੋਏ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਵਿਖੇ ਛਾਪੇਮਾਰੀ ਕੀਤੀ ਗਈ , ਜਿਸ ਦੌਰਾਨ 4.94 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ ।ਇਸ ਦੇ ਨਾਲ ਇੱਕ ਪਿਸਤੌਲ ਵੀ ਮਿਲਿਆ ਹੈ । ਜਾਣਕਾਰੀ ਅਨੁਸਾਰ ਬੀਤੀ ਰਾਤ ਕਰੀਬ 11 ਵਜੇ ਜੰਮੂ – ਕਸ਼ਮੀਰ ਅਤੇ ਕਾਊਂਟਰ ਇੰਟੈਲੀਜੈਂਸ ਨੇ ਮੁੱਲਾਂਪੁਰ ਦੇ ਦਸਮੇਸ਼ ਨਗਰ ‘ ਚ ਤਲਾਸ਼ੀ ਮੁਹਿੰਮ ਚਲਾਈ । ਇਸ ਦੌਰਾਨ ਕਿਰਾਏਦਾਰ ਮਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਮੁੱਲਾਂਪੁਰ ਦੇ ਘਰ ਛਾਪੇਮਾਰੀ ਕੀਤੀ ਗਈ ਤਾਂ 4.94 ਕਰੋੜ ਰੁਪਏ ਦੀ ਡਰੱਗ ਮਨੀ ਅਤੇ ਵਾਹਨਾਂ ਦੀਆਂ 38 ਜਾਅਲੀ ਨੰਬਰ ਪਲੇਟਾਂ ਬਰਾਮਦ ਹੋਈਆਂ ਹਨ । ਇਸ ਦੇ ਨਾਲ ਇੱਕ ਪਿਸਤੌਲ ਵੀ ਮਿਲਿਆ ਹੈ । ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ । <

126 Views