ਹਰ ਸ਼ੁੱਕਰਵਾਰ , ਡੇਂਗੂ ‘ ਤੇ ਵਾਰ ਮੁਹਿੰਮ ਤਹਿਤ ਪ੍ਰਾਇਵੇਟ ਅਤੇ ਸਰਕਾਰੀ ਕਾਲਜ ਅਤੇ ਯੂਨੀਵਰਸਿਟੀਆ ਵਿਖੇ ਐਟੀ ਲਾਰਵਾ ਟੀਮ ਨੇ ਚਲਾਇਆ ਜਾਗਰੂਕਤਾ ਅਭਿਆਨ

ਹਰ ਸ਼ੁੱਕਰਵਾਰ , ਡੇਂਗੂ ‘ ਤੇ ਵਾਰ ਮੁਹਿੰਮ ਤਹਿਤ ਪ੍ਰਾਇਵੇਟ ਅਤੇ ਸਰਕਾਰੀ ਕਾਲਜ ਅਤੇ ਯੂਨੀਵਰਸਿਟੀਆ ਵਿਖੇ ਐਟੀ ਲਾਰਵਾ ਟੀਮ ਨੇ ਚਲਾਇਆ ਜਾਗਰੂਕਤਾ ਅਭਿਆਨ

ਡੇਂਗੂ ਤੋਂ ਬਚਾਅ ਲਈ ਲੋਕ ਅਪਣੇ ਘਰਾਂ ਅਤੇ ਆਲੇ – ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਣ : ਡਾ ਲਹਿੰਬਰ ਰਾਮ

ਫਗਵਾੜਾ ( ਡਾ ਰਮਨ ) ਡੇਂਗੂ ਬੁਖ਼ਾਰ ਤੋਂ ਬਚਾਅ ਲਈ ਐਟੀ ਲਾਰਵਾ ਅਰਬਨ ਫਗਵਾੜਾ ਦੀ ਸਰਵੇ ਟੀਮ ਦਾ ਕੰਮ ਲਗਾਤਾਰ ਜਾਰੀ ਹੈ ਇਸੇ ਲੜੀ ਤਹਿਤ ਸਿਵਲ ਸਰਜਨ ਕਪੂਰਥਲਾ ਡਾ ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ ਲਹਿੰਬਰ ਰਾਮ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਵਲੋਂ ਹਰ ਸ਼ੁਕਰਵਾਰ ਡੈਗੂ ਤੇ ਵਾਰ ਮੁਹਿੰਮ ਤਹਿਤ ਲੋਕਾਂ ਨੂੰ ਡੈਗੂ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ੲਿਸ ਮੁਹਿੰਮ ਤਹਿਤ ਫਗਵਾੜਾ ਸ਼ਹਿਰ ਦੇ ਪ੍ਰਾਇਵੇਟ ਅਤੇ ਸਰਕਾਰੀ ਕਾਲਜ ਅਤੇ ਯੂਨੀਵਰਸਿਟੀਆ ਵਿਖੇ ਡੈਗੂ ਪ੍ਰਤੀ ਜਾਗਰੂਕ ਕੀਤਾ ਗਿਆ ੲਿਸ ਮੌਕੇ ਬ੍ਰਿਡਿੰਗ ਚੈਕਰਾ ਦੁਆਰਾ ਗਮਲਿਆ ਟ੍ਹੇਆ ਕੂਲਰਾ ਡਰਮਾ ਆਦਿ ਦੇ ਪਾਣੀ ਹੇਠਾ ਸੁੱਟ ਡੈਗੂ ਦਾ ਲਾਰਵਾ ਨਸ਼ਟ ਕਰਵਾੲਿਆ ਗਿਆ ਇਸ ਸਬੰਧ ‘ ਚ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ ਲਹਿੰਬਰ ਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ‘ ਹਰ ਸ਼ੁੱਕਰਵਾਰ , ਡੇਂਗੂ ‘ ਤੇ ਵਾਰ ਮੁਹਿੰਮ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਜਿੱਥੇ ਘਰ – ਘਰ ਜਾ ਕੇ ਜਿਥੇ ਜਾਂਚ ਦਾ ਕੰਮ ਕਰ ਰਹੀਆਂ ਹਨ , ਉਥੇ ਹੀ ਰਾਮਗੜ੍ਹੀਆ ਇੰਸਟੀਚਿਊਟ ਆਫ ਹੈਲਥ ਅੈਂਡ ਸਾਇੰਸ , ਰਾਮਗੜ੍ਹੀਆ ਆਰਟਸ ਕਾਲਜ ਸਤਨਾਮਪੁਰਾ , ਜੀ ਡੀ ਆਰ ਕਾਲਜ ਫਾਰ ਵੋਮੈਨ , ਜੀ ਐਨ ਬੀ ਐਲ ਕਾਲਜ ਫਾਰ ਵੋਮੈਨ ਕਾਲਜਾ ਅਤੇ ਯੂਨੀਵਰਸਿਟੀਆ ਵਿਖੇ ਜਾ ਕੇ ਵਿਦਿਆਰਥੀਆਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਲਈ ਸਾਵਧਾਨੀਆਂ , ਬੁਖ਼ਾਰ ਦੇ ਲੱਛਣਾਂ , ਕਾਰਨਾਂ ਅਤੇ ਇਲਾਜ ਬਾਰੇ ਵੀ ਜਾਣਕਾਰੀ ਦੇ ਰਹੀਆਂ ਹਨ । ਉਨ੍ਹਾਂ ਦਸਿਆ ਕਿ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਬਹੁਤ ਜ਼ਰੂਰੀ ਹੈ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਤੋਂ ਬਚਾਅ ਲਈ ਉਹ ਅਪਣੇ ਘਰਾਂ ਅਤੇ ਆਲੇ – ਦੁਆਲੇ ਕਿਤੇ ਵੀ ਪਾਣੀ ਖੜਾ ਨਾ ਹੋਣ ਦੇਣ ਅਤੇ ਸਰੀਰ ਨੂੰ ਪੂਰੀ ਤਰ੍ਹਾਂ ਢਕਣ ਵਾਲੇ ਕੱਪੜੇ ਪਾਉਣ ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ , ਜੂਸ , ਨਿੰਬੂ ਪਾਣੀ , ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ , ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ , ਅੱਖ ਦੇ ਪਿਛਲੇ ਹਿੱਸੇ ਵਿਚ ਦਰਦ , ਹਾਲਤ ਖ਼ਰਾਬ ਹੋਣਤੇ ਨੱਕ , ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ , ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ ੲਿਸ ਮੌਕੇ ਸਿਵਲ ਹਸਪਤਾਲ ਫਗਵਾੜਾ ਬੱਲਡ ਬੈਂਕ ਇੰਚਾਰਜ ਡਾ ਗੁਰਵਿੰਦਰ ਸਿੰਘ ਗਰੇਵਾਲ , ਹੈਲਥ ਇੰਸਪੈਕਟਰ ਕੰਵਲਜੀਤ ਸਿੰਘ ਸੰਧੂ , ਬਲਿਹਾਰ ਚੰਦ , ਗੁਰਮੇਜ ਸਿੰਘ , ਐਮ ਪੀ ਐਚ ਡਬਲਿਊ ਗੁਰਵਿੰਦਰ , ਅਮਰੀਕ , ਲਖਵਿੰਦਰ ਸਿੰਘ ਤੋਂ ਇਲਾਵਾ ਬ੍ਰਿਡਿੰਗ ਚੈਕਰਾ ਨੇ ੲਿਸ ਕੰਮ ਨੂੰ ਨੇਪਰੇ ਚਾੜ੍ਹਿਆ

59 Views