ਪਿੰਡਾਂ ਅੰਦਰ ਵੀ ਭਾਜਪਾ ਦਾ ਵਿਸਥਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ – ਮਨਜੀਤ ਬਾਲੀ
ਪਿੰਡਾਂ ਅੰਦਰ ਵੀ ਭਾਜਪਾ ਦਾ ਵਿਸਥਾਰ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ – ਮਨਜੀਤ ਬਾਲੀ
********
ਕਠਾਰ ਵਿਖੇ ਭਾਜਪਾ ਵਰਕਰਾਂ ਦੀ ਹੋਈ ਅਹਿਮ ਮੀਟਿੰਗ।
———————————————-
( ਸਦਾਨੰਦ ਸਾਬੀ )ਜਲੰਧਰ – ਅੱਜ ਮੰਡਲ ਕਠਾਰ ਜ਼ਿਲ੍ਹਾ ਜਲੰਧਰ ਦਿਹਾਤੀ ਉੱਤਰੀ ਵਿਖੇ ਭਾਰਤੀਯ ਜਨਤਾ ਪਾਰਟੀ ਦੀ ਇਕ ਵਿਸ਼ੇਸ਼ ਮੀਟਿੰਗ ਮੰਡਲ ਪ੍ਰਧਾਨ ਪਲਵਿੰਦਰ ਕੁਮਾਰ ਸਾਬੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਸ੍ਰੀ ਮਨਜੀਤ ਬਾਲੀ ਮੈਂਬਰ ਪ੍ਰਦੇਸ਼ ਕਾਰਜਕਾਰਨੀ ਭਾਰਤੀਯ ਜਨਤਾ ਪਾਰਟੀ ਪੰਜਾਬ ਮੀਟਿੰਗ ਲੈਣ ਪੁੱਜੇ। ਇਸ ਮੌਕੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਨਜੀਤ ਬਾਲੀ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਅੰਦਰ ਭਾਜਪਾ ਨੂੰ ਹਰ ਸ਼ਹਿਰ ਅਤੇ ਹਰੇਕ ਪਿੰਡ ਵਿੱਚ ਵੱਡੇ ਪੱਧਰ ਤੇ ਮਜਬੂਤ ਕਰਨ ਲਈ ਜ਼ੋ ਚਲਾਈ ਜਾ ਰਹੀ ਬੂਥ ਸਸ਼ਕਤੀਕਰਨ ਮੁਹਿੰਮ ਤੋਂ ਪਾਰਟੀ ਵਰਕਰਾਂ ਨੂੰ ਜਾਣੂ ਕਰਵਾਉਂਦਿਆਂ ਕਿਹਾ ਕਿ ਮੰਡਲ ਦੇ ਹਰੇਕ ਬੂਥ ਤੇ 11 ਮੈਂਬਰੀ ਬੂਥ ਕਮੇਟੀ ਦਾ ਗਠਨ ਕੀਤਾ ਜਾਵੇ। ਮੰਡਲ ਦੇ ਸਾਰੇ ਮੋਰਚਿਆਂ ਅਤੇ ਸੈਲਾ ਦੀਆਂ ਕਮੇਟੀਆਂ ਦਾ ਗਠਨ ਕਰਕੇ ਪਾਰਟੀ ਦੀ ਵਿਚਾਰਧਾਰਾ ਅਤੇ ਪਾਰਟੀ ਵਲੋਂ ਹਰ ਖੇਤਰ ਵਿੱਚ ਕੀਤੇ ਗਏ ਕੰਮਾਂ ਵਾਰੇ ਅਤੇ ਕੇਂਦਰ ਸਰਕਾਰ ਵਲੋ ਦੇਸ਼ ਦੀ ਉੱਨਤੀ ਲਈ ਕੀਤੇ ਜੲ ਰਹੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ ਤਾਂ ਜ਼ੋ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਭਾਜਪਾ ਦਾ ਹੀ ਝੰਡਾ ਲਹਿਰਾਏ ਅਤੇ ਤੀਜੀ ਵਾਰ ਫਿਰ ਵੱਡੀ ਮਾਤਰਾ ਵਿੱਚ ਜਿੱਤ ਪ੍ਰਾਪਤ ਕਰਕੇ ਸ੍ਰੀ ਨਰਿੰਦਰ ਮੋਦੀ ਜੀ ਦੇਸ ਦੇ ਪ੍ਰਧਾਨਮੰਤਰੀ ਬਣਨ। ਇਸ ਮੌਕੇ ਮੰਡਲ ਦੇ ਮੀਤ ਪ੍ਰਧਾਨ ਸਤਨਾਮ ਸਿੰਘ, ਤਰਨਜੀਤ ਸਿੰਘ ਸਕੱਤਰ ਰਣਜੀਤ ਸਿੰਘ, ਬਲਵੰਤ ਰਾਏ ਮੈਂਬਰ ਹਰਭਜਨ ਸਿੰਘ, ਰਾਮ ਕਿਸ਼ਨ, ਤਰਸੇਮ ਲਾਲ, ਅਮਰਦੀਪ ਸਿੰਘ, ਸੁਰਿੰਦਰ ਕੁਮਾਰ ਤੇ ਹਰਦੀਪ ਕੁਮਾਰ ਆਦਿ ਹਾਜਰ ਸਨ।

