ਆਦਮਪੁਰ ਪੁਲਿਸ ਵੱਲੋ ਅਫੀਮ ਦੀ ਤਸਕਰੀ ਕਰਨ ਵਾਲੇ 1 ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ।

ਆਦਮਪੁਰ ਪੁਲਿਸ ਵੱਲੋ ਅਫੀਮ ਦੀ ਤਸਕਰੀ ਕਰਨ ਵਾਲੇ 1 ਨਸ਼ਾ ਤਸਕਰ ਨੂੰ ਕੀਤਾ ਗ੍ਰਿਫਤਾਰ ।

ਆਦਮਪੁਰ (ਸਦਾਨੰਦ ਸਾਬੀ ,ਧਰਮਵੀਰ ਸਿੰਘ )

ਆਦਮਪੁਰ ਜਲੰਧਰ ਦਿਹਾਤੀ
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ)
ਜੀ ਵੱਲੋ ਦਿੱਤੇ ਗਏ ਦਿਸ਼ਾ ਨਿਰਦੋਸ਼ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ/ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਦੇ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿਲੋ ਪੀ.ਪੀ.ਐਸ, ਪੁਲਿਸ ਕਪਤਾਨ, (ਇੰਨਵੈਸਟੀਗੇਸ਼ਨ) ਜਲੰਧਰ ਦਿਹਾਤੀ ਅਤੇ ਸ਼੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜਨ ਆਦਮਪੁਰ ਜੀ ਦੀ ਯੋਗ ਅਗਵਾਈ ਹੇਠ SI ਮਨਜੀਤ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋ ਅਫੀਮ ਦੀ ਤਸਕਰੀ ਕਰਨ ਵਾਲੇ ਇਕ ਨਸ਼ਾ ਤਸਕਰ ਨੂੰ 01 ਕਿਲੋ ਗ੍ਰਾਮ (01 KG) ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਵਿਜੈ ਕੁੰਵਰ ਪਾਲ ਪੀ.ਪੀ.ਐਸ, ਉਪ ਪੁਲਿਸ ਕਪਤਾਨ, ਸਬ-ਡਵੀਜ਼ਨ ਆਦਮਪੁਰ ਜੀ ਨੇ ਦੱਸਿਆ ਕਿ ਮਿਤੀ 02.09.2023 ਨੂੰ ASI ਪ੍ਰਿਤਪਾਲ ਸਿੰਘ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਦੇ ਸਬੰਧੀ ਵਿਚ ਟੀ ਪੁਆਇੰਟ ਅਲਾਵਲਪੁਰ ਮੋੜ ਆਦਮਪੁਰ ਮੌਜੂਦ ਸੀ ਕਿ ਅਲਾਵਲਪੁਰ ਸਾਇਡ ਤੋ ਇਕ ਮੋਨਾ ਵਿਅਕਤੀ ਪੈਦਲ ਆਉਂਦਾ ਦਿਖਾਈ ਦਿਤਾ ਜੋ ਪੁਲਿਸ ਪਾਰਟੀ ਨੂੰ ਸਾਹਮਣੇ ਦੇਖ ਕੇ ਘਬਰਾ ਕੇ ਆਪਣੇ ਹੱਥ ਵਿਚ ਫੜਿਆ ਮੋਮੀ ਲਿਫਾਫਾ ਵਜਨਦਾਰ ਰੰਗ ਕਾਲਾ ਨੂੰ ਸੜਕ ਦੇ ਇਕ ਸਾਇਡ ਨੂੰ ਸੁੱਟ ਦਿੱਤਾ ਜਿਸ ਨੂੰ ਪੁਲਿਸ ਪਾਰਟੀ ਵੱਲੋ ਮੋਕਾ ਪਰ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸੁਰਿੰਦਰ ਪੁੱਤਰ ਇੰਦਰਾਦੇਵ ਮਿਸਤਰੀ ਵਾਸੀ ਸੋਹਾਦਾ ਥਾਣਾ ਲਾਵਾਲੌਂਗ ਜਿਲ੍ਹਾ ਛਤਰਾ ਝਾਰਖੰਡ ਹਾਲ ਵਾਸੀ ਫੋਕਲ ਪੁਆਇੰਟ ਥਾਣਾ ਡਵੀਜਨ ਨੰ: 08 ਜਿਲ੍ਹਾ ਜਲੰਧਰ ਦੱਸਿਆ,ਜਿਸ ਵੱਲੋ ਸੁੱਟੇ ਵਜਨਦਾਰ ਮੋਮੀ ਲਿਫਾਫੇ ਬਾਰੇ ਉਸ ਪਾਸੋਂ ਸਖਤੀ ਨਾਲ ਪੁਛਿਆ ਕਿ ਇਸ ਵਿੱਚ ਕੀ ਹੈ ਜਿਸ ਨੇ ਦੱਸਿਆ ਕਿ ਇਸ ਵਿਚ ਅਫੀਮ ਹੈ,ਮੋਮੀ ਲਿਫਾਫੇ ਦਾ ਵਜਨ ਕਰਨ ਤੇ ਕੁੱਲ 01 ਕਿਲੋਗ੍ਰਾਮ ਅਫੀਮ (01 KG) ਹੋਈ। ਜਿਸਤੇ ASI ਪ੍ਰਿਤਪਾਲ ਸਿੰਘ ਵੱਲੋ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 137 ਮਿਤੀ 02.10.2023 ਅ:ਧ 18-/61/85 NDPS ACT ਥਾਣਾ ਆਦਮਪੁਰ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਗਈ।ਦੋਰਾਨੇ ਪੁੱਛਗਿੱਛ ਦੋਸ਼ੀ ਨੇ ਦੱਸਿਆ ਕਿ ਉਸਨੇ ਇਹ ਅਫੀਮ ਝਾਰਖੰਡ ਤੋ ਲਿਆਦੀ ਹੈ ਅਤੇ ਪਹਿਲਾ ਵੀ ਤਿੰਨ ਚਾਰ ਵਾਰ ਝਾਰਖੰਡ ਤੋ ਅਫੀਮ ਲਿਆ ਕੇ ਸਪਲਾਈ ਕਰ ਚੁੱਕਾ ਹੈ।ਜੋ ਦੋਸ਼ੀ ਦੇ ਮੋਬਾਇਲ ਦੀ ਕਾਲ ਡਿਟੇਲ ਮੰਗਵਾ ਕੇ ਬੈਕਵਰਡ ਫਾਰਵਡ ਲਿੰਕਜ ਬਾਰੇ ਪਤਾ ਕੀਤਾ ਜਾਵੇਗਾ।ਜੋ ਦੋਸ਼ੀ ਉਕਤ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਹੈ ਜਿਸਦਾ ਪੁਲਿਸ ਰਿਮਾਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾਵੇਗੀ ਅਤੇ ਜਿਸ ਪਾਸੋ ਹੋਰ ਵੀ ਖੁਲਸੇ ਹੋਣ ਦੀ ਸੁਭਾਵਨਾ ਹੈ।

ਬ੍ਰਾਮਦਗੀ

:- 01 ਕਿੱਲੋ ਗ੍ਰਾਮ ਅਫੀਮ

122 Views