ਸਿਹਤ ਮੰਤਰੀ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਕਲੱਬ ਵਲੋਂ ਦਿੱਤਾ ਗਿਆ ਸੱਦਾ ਕਾਰਡ

ਸਿਹਤ ਮੰਤਰੀ ਵਲੋਂ ਪ੍ਰੋਗਰਾਮ ਦੀ ਸਫਲਤਾ ਲਈ ਸ਼ੁਭ ਕਾਮਨਾਵਾਂ ਕਲੱਬ ਵਲੋਂ ਦਿੱਤਾ ਗਿਆ ਸੱਦਾ ਕਾਰਡ

ਫਗਵਾੜਾ- ( ਡਾ ਰਮਨ / ਕਸਤੂਰੀ ਲਾਲ ) 1 ਅਕਤੂਬਰ ਨੂੰ ਮਹਾਰਾਜਾ ਪੈਲੇਸ ਬੰਗਾ ਰੋਡ ਫਗਵਾੜਾ ਵਿਖੇ 29 ਵਾਂ ਸਲਾਨਾ ਸਨਮਾਨ ਸਮਾਰੋਹ ਅਤੇ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕਰਨ ਜਾ ਰਹੀ ਸਵੈ ਸੇਵੀ ਸੰਸਥਾ ਹਿੰਦੁਸਤਾਨ ਵੈਲਫੇਅਰ ਬਲੱਡ ਡੋਨਰਜ਼ ਕਲੱਬ ( ਰਜ਼ਿ ) ਫਗਵਾੜਾ ਵਲੋਂ ਤਿਆਰੀਆਂ ਦੀ ਸਮੀਖਿਆ ਅਤੇ ਸੱਦਾ ਪੱਤਰ ਵੰਡੇ ਜਾ ਰਹੇ ਹਨ । ਕਲੱਬ ਦੇ ਵਫਦ ਵਲੋਂ ਸਿਹਤ ਮੰਤਰੀ ਪੰਜਾਬ ਸਰਕਾਰ ਡਾ . ਬਲਵੀਰ ਸਿੰਘ ਨਾਲ ਚੰਡੀਗੜ ਵਿਖੇ ਸੱਦਾ ਕਾਰਡ ਪੇਸ਼ ਕੀਤਾ ਤਾਂ ਮਾਣਯੋਗ ਸਿਹਤ ਮੰਤਰੀ ਵਲੋਂ ਸ਼ੁਭ ਕਾਮਨਾਵਾਂ ਪ੍ਰਦਾਨ ਕੀਤੀਆਂ ਅਤੇ ਸ਼ਮੂਲੀਅਤ ਦਾ ਵਾਅਦਾ ਕੀਤਾ । ਇਸੇ ਤਰਾਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ ਅਤੇ ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਵਲੋਂ ਵੀ ਪ੍ਰੋਗਰਾਮ ਸੰਚਾਲਨ ਲਈ ਹਰ ਪ੍ਰਕਾਰ ਦੇ ਯੋਗਦਾਨ ਦੀ ਇੱਛਾ ਜਤਾਈ ਗਈ ਹੈ । ਆਮ ਲੋਕਾਂ ਨੂੰ ਖੂਨਦਾਨ ਲਈ ਪ੍ਰੇਰਿਤ ਕਰਨ ਲਈ ਕਲੱਬ ਵਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨਾਲ ਸ਼ੁੱਕਰਵਾਰ ਨੂੰ ਇੱਕ ਜਾਗਰੂਕਤਾ ਰੈਲੀ ਵੀ ਆਯੋਜਿਤ ਕੀਤੀ ਜਾ ਰਹੀ ਹੈ ਜਿਸ ਨੂੰ ਐਸ.ਡੀ.ਐਮ ਫਗਵਾੜਾ ਡਾ . ਜੈ ਇੰਦਰ ਸਿੰਘ ਹਰੀ ਝੰਡੀ ਦਿਖਾ ਕੇ ਪੁਰਾਣੀ ਦਾਣਾ ਮੰਡੀ ਤੋਂ ਰਵਾਨਾ ਕਰਨਗੇ ।ਜ਼ਿਕਰਯੋਗ ਯੋਗ ਹੈ ਕਿ ਇਸ ਸਲਾਨਾ ਸਮਾਗਮ ਦੌਰਾਨ ਕਲੱਬ ਵਲੋਂ ਪਿਛਲੇ ਚਾਰ ਸਾਲਾਂ ਵਿੱਚ ਇੱਕ ਹਜ਼ਾਰ ਤੋਂ ਵੱਧ ਖੂਨ ਯੂਨਿਟ ਪ੍ਰਾਪਤ ਕੀਤੇ ਹਨ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਕਲੱਬ ਵਲੋਂ ਸੋਸ਼ਲ ਮੀਡੀਆ ਅਤੇ ਨਿੱਜੀ ਤੌਰ ਤੇ ਸੰਪਰਕ ਕੀਤਾ ਜਾ ਰਿਹਾ ਹੈ

56 Views